21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਪੰਜਾਬ ਬੰਦ ਨੂੰ ਮਿਲੇਗਾ ਭਰਪੂਰ ਸਮਰਥਨ-ਰਾਜੇਕੇ

ਧਿਆਨਪੁਰ, 20 ਅਗਸਤ (ਕੁਲਦੀਪ ਸਿੰਘ ਸੋਨੂੰ)-ਲੰਬੇ ਸਮੇਂ ਤੋਂ ਜੇਲਾਂ ’ਚ ਬੰਦ ਸਜ਼ਾ ਭੁਗਤ ਰਹੇ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਪੰਜਾਬ ਬੰਦ ਨੂੰ ਮਿਲੇਗਾ ਭਰਪੂਰ ਸਮਰਥਨ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਸਰਪੰਚ ਪ੍ਰੀਤਮ ਸਿੰਘ ਧਾਲੀਵਾਲ ਰਾਜੇਕੇ ਨੇ ਕੀਤਾ।

ਅਜੀਤ ਡੈਸਕ 21-08-2026
ਧਿਆਨਪੁਰ, 20 ਅਗਸਤ (ਕੁਲਦੀਪ ਸਿੰਘ ਸੋਨੂੰ)-ਲੰਬੇ ਸਮੇਂ ਤੋਂ ਜੇਲਾਂ ’ਚ ਬੰਦ ਸਜ਼ਾ ਭੁਗਤ ਰਹੇ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਪੰਜਾਬ ਬੰਦ ਨੂੰ ਮਿਲੇਗਾ ਭਰਪੂਰ ਸਮਰਥਨ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਸਰਪੰਚ ਪ੍ਰੀਤਮ ਸਿੰਘ ਧਾਲੀਵਾਲ ਰਾਜੇਕੇ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇਸ਼ ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਬੇਇਨਸਾਫੀ ਹੋ ਰਹੀ ਹੈ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਬੰਦੀ ਸਿੰਘ ਜੋ ਲੰਮਾ ਸਮਾਂ ਹੋ ਗਿਆ ਹੈ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਭਾਰਤ ਸਰਕਾਰ ਉਨ੍ਹਾਂਨੂੰ ਨਾ ਛੱਡ ਕੇ ਲੋਕਤੰਤਰ ਦਾ ਘਾਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਡਾ.ਅੰਬੇਦਕਰ ਦੁਬਾਰਾ ਲਿਖੇ ਸੰਵਿਧਾਨ ਦੇ ਵਿੱਚ ਭਾਰਤ ਦੇ ਹਰ ਇਕ ਨਾਗਰਿਕ ਨੂੰ ਹੱਕ ਹੈ ਕਿ ਜਦੋਂ ਉਸਦੀ ਸਜ਼ਾ ਪੂਰੀ ਹੋ ਜਾਵੇ ਤਾਂ ਉਸ ਨੂੰ ਜੇਲ ਵਿਚੋਂ ਆਜ਼ਾਦੀ ਮਿਲੇ। ਉਨ੍ਹਾਂ ਨੇ ਸਮੁੱਚੀ ਪੰਜਾਬ ਦੇ ਵਾਸੀਆਂ ਨੂੰ ਬੰਦ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਇਸ ਸਮੇਂ ਖਜਾਨ ਸਿੰਘ ਰਾਜੇਕੇ, ਮੁਖਤਾਰ ਸਿੰਘ ਰਾਜੇਕੇ, ਜਸਬੀਰ ਸਿੰਘ ਰਾਜੇਕੇ ,ਕੁਲਦੀਪ ਸਿੰਘ ਰਾਜੇਕੇ , ਗੋਲਡੀ ਤੇਜਾ ਕਲਾਂ ,ਰਸ਼ਪਾਲ ਸਿੰਘ ਚੱਕ ਮਹਿਮਾ, ਭਗਵੰਤ ਸਿੰਘ ਆਧੀਆਂ ,ਸੁਖਵਿੰਦਰ ਸਿੰਘ, ਤਲਵਿੰਦਰ ਭਰਥ,ਅਮਰਜੀਤ ਸਿੰਘ ਲਾਡੀ ਕੋਟ ਸੰਤੋਖ ਰਾਏ, ਲਵਪ੍ਰੀਤ ਸਿੰਘ ਚੱਠਾ ਤੇ ਰਵਿੰਦਰ ਸਿੰਘ ਚੱਠਾ ਆਦਿ ਹਾਜਰ ਸਨ।
ਪਿਛਲੀ ਖ਼ਬਰ ਹਰਨਾਮ ਨਗਰ ਨਿਵਾਸੀ ਬਿਜਲੀ ਸਪਲਾਈ ਤੋਂ ਪ੍ਰੇਸ਼ਾਨ ਅਗਲੀ ਖ਼ਬਰ ਜੀ.ਟੀ.ਬੀ.ਆਈ. ਸਕੂਲ ਵਿਖੇ ਭਾਸ਼ਨ ਤੇ ਡਿਬੇਟ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।