20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਲਾਇਨ ਸਤੀਸ਼ ਮਹਿੰਦਰੂ ਦੇ ਜਨਮ ਦਿਨ ਮੌਕੇ ਵਿਸ਼ਾਲ ਮੈਡੀਕਲ ਕੈਂਪ, 400 ਦੇ ਕਰੀਬ ਲੋਕਾਂ ਦੀ ਜਾਂਚ

ਪਠਾਨਕੋਟ, 19 ਅਗਸਤ (ਸੰਧੂ) ਲਾਇਨਜ ਕਲੱਬ ਪਠਾਨਕੋਟ ਤੇ ਖੱਤਰੀ ਸਭਾ ਪਠਾਨਕੋਟ ਦੇ ਸਰਪ੍ਰਸਤ ਅਤੇ ਦ ਹਿੰਦੂ ਕੋ-ਆਪਰੇਟਿਵ ਬੈਂਕ ਦੇ ਚੇਅਰਮੈਨ ਲਾਇਨ ਸਤੀਸ਼ ਮਹਿੰਦਰੂ ਦਾ ਜਨਮ ਦਿਨ ਸਥਾਕ ਖੱਤਰੀ ਭਵਨ ਵਿਖੇ ਸੇਵਾ ਪ੍ਰੋਜੈਕਟ ਅਤੇ ਵਿਸ਼ਾਲ ਮੈਡੀਕਲ ਕੈਂਪ ਲਗਾ ਕੇ ਮਨਾਇਆ ਗਿਆ । ਸਮਾਗਮ ਦੀ ਪ੍ਰਧਾਨਗੀ ਕਲੱਬ ਪ੍ਰਧਾਨ ਡਾ: ਤਰਸੇਮ ਸਿੰਘ ਅਤੇ ਸਭਾ ਪ੍ਰਧਾਨ ਚੰਦਨ ਮਹਿੰਦਰੂ ਨੇ ਕੀਤੀ ।

ਅਜੀਤ ਡੈਸਕ 20-08-2026
ਪਠਾਨਕੋਟ, 19 ਅਗਸਤ (ਸੰਧੂ) ਲਾਇਨਜ ਕਲੱਬ ਪਠਾਨਕੋਟ ਤੇ ਖੱਤਰੀ ਸਭਾ ਪਠਾਨਕੋਟ ਦੇ ਸਰਪ੍ਰਸਤ ਅਤੇ ਦ ਹਿੰਦੂ ਕੋ-ਆਪਰੇਟਿਵ ਬੈਂਕ ਦੇ ਚੇਅਰਮੈਨ ਲਾਇਨ ਸਤੀਸ਼ ਮਹਿੰਦਰੂ ਦਾ ਜਨਮ ਦਿਨ ਸਥਾਕ ਖੱਤਰੀ ਭਵਨ ਵਿਖੇ ਸੇਵਾ ਪ੍ਰੋਜੈਕਟ ਅਤੇ ਵਿਸ਼ਾਲ ਮੈਡੀਕਲ ਕੈਂਪ ਲਗਾ ਕੇ ਮਨਾਇਆ ਗਿਆ । ਸਮਾਗਮ ਦੀ ਪ੍ਰਧਾਨਗੀ ਕਲੱਬ ਪ੍ਰਧਾਨ ਡਾ: ਤਰਸੇਮ ਸਿੰਘ ਅਤੇ ਸਭਾ ਪ੍ਰਧਾਨ ਚੰਦਨ ਮਹਿੰਦਰੂ ਨੇ ਕੀਤੀ । ਲਾਇਨਜ਼ ਇੰਟਰਨੈਸ਼ਨਲ ਦੇ ਪੀ.ਐਮ.ਵੀ.ਸੀ.ਸੀ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਰਿਬਨ ਕੱਟ ਕੇ ਕੈਂਪ ਦੀ ਸ਼ੁਰੂਆਤ ਕੀਤੀ । ਅਮਨਦੀਪ ਹਸਪਤਾਲ ਦੇ ਆਰਥੋ ਸਪੈਸ਼ਲਿਸਟ ਡਾ: ਅੰਗਦ ਸਿੰਘ, ਐਮ.ਡੀ. ਮੈਡੀਸਨ ਡਾ: ਵਿਕਾਰ ਹੁਸੈਨ, ਡਾ: ਸਾਹਿਲ ਰੋਹਮਾਤਰਾ, ਡਾ: ਸ਼ਿਲਪਾ ਅਤੇ ਡਾ: ਆਰਯਮਨ ਕੰਵਰ ਸਮੇਤ ਮੈਡੀਕਲ ਟੀਮ ਵਲੋਂ ਕਰੀਬ 400 ਲੋਕਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਮੁਫ਼ਤ ਟੈਸਟਾਂ ਦੇ ਨਾਲ ਦਵਾਈਆਂ ਵੀ ਦਿੱਤੀਆਂ ਗਈਆਂ । ਇਸ ਮੌਕੇ ਕਲੱਬ ਅਤੇ ਸਭਾ ਵਲੋਂ ਸਾਂਝੇ ਤੌਰ ’ਤੇ ਕੇਕ ਕੱਟ ਕੇ ਮਹਿੰਦਰੂ ਪਰਿਵਾਰ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ । ਕੈਂਪ ਦੌਰਾਨ ਦੋ ਦਿਵਿਆਂਗ ਵਿਅਕਤੀਆਂ ਨੂੰ ਵ੍ਹੀਲਚੇਅਰ, ਲੋੜਵੰਦ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਅਤੇ ਸੁੰਦਰ ਨਗਰ ਸਥਿਤ ਸ੍ਰੀ ਗੁਰੂ ਨਾਨਕ ਪਬਲਿਕ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਤੇ ਜੁੱਤੇ ਵੰਡੇ ਗਏ । ਪ੍ਰੋਜੈਕਟ ਚੇਅਰਮੈਨ ਸੀ.ਐਸ. ਲਾਇਲਪੁਰੀ, ਰਾਜ ਕੁਮਾਰ ਅਤੇ ਅਮਨਦੀਪ ਹਸਪਤਾਲ ਦੇ ਐਡਮਿਨਿਸਟ੍ਰੇਟਰ ਵਿਜੇ ਥਾਪਾ ਸਮੇਤ ਸਹਿਯੋਗੀਆਂ ਨੂੰ ਬੂਟੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸ੍ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਨਰਿੰਦਰ ਕਾਲਾ, ਨਰੇਸ਼ ਕੋਹਲੀ, ਅਸ਼ੋਕ ਵਡੈਹਰਾ, ਸੁਰਿੰਦਰ ਮੋਹਨ ਚੋਪੜਾ, ਐਚ.ਐਸ. ਮੇਨੀ, ਨਰੇਸ਼ ਅਰੋੜਾ, ਅਨਿਲ ਤ੍ਰੇਹਨ, ਰਾਮਪਾਲ ਭੰਡਾਰੀ, ਆਦੇਸ਼ ਸਿਆਲ, ਆਸ਼ੀਸ਼ ਮਲਹੋਤਰਾ, ਰੋਮੀ ਵਡੈਰਾ, ਅਤੁੱਲ ਨਈਅਰ, ਚੇਅਰਮੈਨ ਸੌਰਭ ਬਹਿਲ, ਕਲੱਬ ਸਕੱਤਰ ਅਵਤਾਰ ਅਬਰੋਲ, ਕੈਸ਼ੀਅਰ ਪ੍ਰਵੀਨ ਅਗਰਵਾਲ, ਕਰਨਲ ਟੀ.ਐਸ. ਓਬਰਾਏ, ਰਮੇਸ਼ ਕੁਮਾਰ, ਰਵਿੰਦਰ ਮਹਾਜਨ, ਜਗਦੀਸ਼ ਸੈਣੀ, ਬਲਵਿੰਦਰ ਸਿੰਘ, ਯਸ਼ ਸੇਠੀ, ਗਗਨ ਗੱਗੂ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਸਤੀਸ਼ ਪੂਨੀਆ ਨੂੰ ਪੰਜਾਬ ਭਾਜਪਾ ਇੰਚਾਰਜ ਬਣਾਉਣਾ ਸ਼ਲਾਘਾਯੋਗ ਫੈਸਲਾ-ਦਰਸ਼ਨ ਕੁਮਾਰ ਅਗਲੀ ਖ਼ਬਰ ਰਮਾ ਚੋਪੜਾ ਐਸ.ਡੀ. ਕੰਨਿਆ ਮਹਾਂਵਿਦਿਆਲਾ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।