24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸ਼ੈਲਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਬਣਨ ’ਤੇ ਹਰੂਵਾਲ ਦਾ ਵਿਧਾਇਕ ਰੰਧਾਵਾ ਤੇ ਕਲਾਨੌਰ ਦੇ ਸਰਪੰਚਾਂ ਵਲੋਂ ਸਵਾਗਤ

ਕਲਾਨੌਰ, 19 ਅਗਸਤ (ਪੁਰੇਵਾਲ)-ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਨੂੰ ਬੀਤੇ ਦਿਨ ਸ਼ੈਲਰ ਐਸੋਸੀਏਸ਼ਨ ਪੰਜਾਬ ਦਾ ਪ੍ਰਧਾਨ ਥਾਪਣ ’ਤੇ ਕਲਾਨੌਰ ਖੇਤਰ ਦੇ ਸ਼ੈਲਰ ਮਾਲਕ, ਆੜ੍ਹਤੀ ਅਤੇ ਮੁਹਤਬਰਾਂ ’ਚ ਖੁਸ਼ੀ ਪਾਈ ਜਾ ਰਹੀ ਹੈ। ਇਸ ਸਬੰਧ ’ਚ ਸਥਾਨਕ ਕਸਬੇ ’ਚ ਸਮਾਗਮ ’ਚ ਪਹੁੰਚੇ ਪੰਜਾਬ ਪ੍ਰਧਾਨ ਸ: ਬਲਵਿੰਦਰ ਸਿੰਘ ਹਰੂਵਾਲ ਦਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ।

ਅਜੀਤ ਡੈਸਕ 20-08-2026
ਕਲਾਨੌਰ, 19 ਅਗਸਤ (ਪੁਰੇਵਾਲ)-ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਨੂੰ ਬੀਤੇ ਦਿਨ ਸ਼ੈਲਰ ਐਸੋਸੀਏਸ਼ਨ ਪੰਜਾਬ ਦਾ ਪ੍ਰਧਾਨ ਥਾਪਣ ’ਤੇ ਕਲਾਨੌਰ ਖੇਤਰ ਦੇ ਸ਼ੈਲਰ ਮਾਲਕ, ਆੜ੍ਹਤੀ ਅਤੇ ਮੁਹਤਬਰਾਂ ’ਚ ਖੁਸ਼ੀ ਪਾਈ ਜਾ ਰਹੀ ਹੈ। ਇਸ ਸਬੰਧ ’ਚ ਸਥਾਨਕ ਕਸਬੇ ’ਚ ਸਮਾਗਮ ’ਚ ਪਹੁੰਚੇ ਪੰਜਾਬ ਪ੍ਰਧਾਨ ਸ: ਬਲਵਿੰਦਰ ਸਿੰਘ ਹਰੂਵਾਲ ਦਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ’ਤੇ ਕਲਾਨੌਰ ਖੇਤਰ ਦੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਕੁਮਾਰ ਗੋਰਾ ਸਲਹੋਤਰਾ ਵੀ ਹਾਜ਼ਰ ਰਹੇ। ਵਿਧਾਇਕ ਰੰਧਾਵਾ ਨੇ ਪੰਜਾਬ ਪ੍ਰਧਾਨ ਹਰੂਵਾਲ ਨੂੰ ਵਧਾਈ ਦਿੱਤੀ। ਪ੍ਰਧਾਨ ਹਰੂਵਾਲ ਨੇ ਕਿਹਾ ਕਿ ਉਹ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਲਈ ਯਤਨਸ਼ੀਲ ਰਹਿਣਗੇ। ਹਰੂਵਾਲ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਸ਼ੈਲਰ ਕਾਰੋਬਾਰੀਆਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਤੋਂ ਜਾਣੂ ਹਨ ਅਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਦੇ ਮੱਦੇਨਜ਼ਰ ਉਹ ਯੋਗ ਉਪਰਾਲੇ ਕਰਨਗੇ। ਹਰੂਵਾਲ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ, ਆੜ੍ਹਤੀਆਂ ਅਤੇ ਸੈਲਰ ਮਾਲਕਾਂ ਦੀ ਹਿਤੈਸ਼ੀ ਸਰਕਾਰ ਹੈ, ਜਿਸ ਵਲੋਂ ਇਸ ਕਾਰੋਬਾਰ ਨਾਲ ਜੁੜੇ ਕਾਰੋਬਾਰੀਆਂ ਦੀ ਬਾਂਹ ਫੜ੍ਹੀ ਹੈ। ਇਸ ਮੌਕੇ ’ਤੇ ਸਰਪੰਚ ਜਤਿੰਦਰ ਸਿੰਘ ਖੈਹਿਰਾ, ਸਰਪੰਚ ਰਜਿੰਦਰ ਸਿੰਘ ਸਪਰਾਏਕੋਠੀ, ਸਰਪੰਚ ਗੋਪੀ ਮੌੜ, ਸਰਪੰਚ ਮਨਦੀਪ ਸਿੰਘ ਅਟਾਰੀ, ਪ੍ਰਧਾਨ ਕੁਲਵਿੰਦਰ ਸਿੰਘ ਕਾਹਲੋਂ, ਸਰਪੰਚ ਕਾਬਲ ਸਿੰਘ ਵਡਾਲਾ ਬਾਂਗਰ, ਰੋਹਨ ਸੱਚਰ, ਜੋਗਿੰਦਰ ਮੰਜ਼, ਦਿਲਬਾਗ ਸਿੰਘ ਬਾਘਾ, ਚਰਨਜੀਤ ਸਿੰਘ ਸੰਗਤਪੁਰ ਆਦਿ ਮੁਹਤਬਰਾਂ ਵਲੋਂ ਪ੍ਰਧਾਨ ਹਰੂਵਾਲ ਦਾ ਸਵਾਗਤ ਕੀਤਾ।
ਪਿਛਲੀ ਖ਼ਬਰ ਗੁਰੂ ਹਰਿ ਰਾਇ ਇੰਟੈਲੀਜੈਂਟ ਟਰੇਯਰ ਸਕੂਲ ਪੰਜਗਰਾਈਆਂ ਵਿਚ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸਿਮਰਨਜੀਤ ਸਿੰਘ ਮਾਨ ਸਮੇਤ ਪੰਥਕ ਆਗੂਆਂ ’ਤੇ ਪਰਚੇ ਕਰਕੇ ਸਰਕਾਰ ਨੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ- ਪਵਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।