22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਕਾਂਗਰਸ ਐਸ.ਸੀ. ਵਿੰਗ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਵਿਚ ਨਿਯੁਕਤੀ ਪੱਤਰ ਵੰਡੇ

ਧਾਰੀਵਾਲ, 19 ਅਗਸਤ (ਸਵਰਨ ਸਿੰਘ)-ਕਾਂਗਰਸ ਐਸ. ਸੀ.

ਅਜੀਤ ਡੈਸਕ 20-08-2026
ਧਾਰੀਵਾਲ, 19 ਅਗਸਤ (ਸਵਰਨ ਸਿੰਘ)-ਕਾਂਗਰਸ ਐਸ.ਸੀ. ਵਿੰਗ ਪੰਜਾਬ ਵਲੋਂ ਹਰੇਕ ਜ਼ਿਲ੍ਹਾ ਅੰਦਰ ਮੀਟਿੰਗਾਂ ਤੇ ਨਿਯੁਕਤੀਆਂ ਲਈ ਕੀਤੀਆਂ ਜਾ ਰਹੀਆਂ ਮੀਟਿੰਗਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਧਾਰੀਵਾਲ ਰਣੀਆਂ ਸਥਿਤ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਦਫ਼ਤਰ ਵਿਖੇ ਹੋਈ, ਜਿਸ ਵਿਚ ਕਾਂਗਰਸ ਐਸ.ਸੀ. ਵਿੰਗ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ, ਐਸ.ਸੀ. ਵਿੰਗ ਪੰਜਾਬ ਇੰਚਾਰਜ ਸੁਧੀਰ ਚੌਧਰੀ, ਯਾਮਨੀ ਗੋਮਰ ਵਰਕਿੰਗ ਚੇਅਰਪਰਸਨ ਪੰਜਾਬ, ਜਸਮਿੰਦਰ ਸਿੰਘ ਉਪ ਚੇਅਰਮੈਨ ਪੰਜਾਬ, ਪ੍ਰਿੰਸੀਪਲ ਸੁਲੱਖਣ ਸਿੰਘ ਉਪ ਚੇਅਰਮੈਨ ਪੰਜਾਬ, ਹਰਮਿੰਦਰ ਸਿੰਘ ਉੱਪ ਚੇਅਰਮੈਨ, ਦਵਿੰਦਰ ਸਿੰਘ ਉੱਪ ਚੇਅਰਮੈਨ ਪੰਜਾਬ ਆਦਿ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਉਕਤ ਬੁਲਾਰਿਆਂ ਨੇ ਕਿਹਾ ਕਿ ਉਹ ਸਾਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅੰਦਰ ਮੀਟਿੰਗਾਂ ਕਰ ਕੇ ਨਿਯੁਕਤੀ ਪੱਤਰ ਦੇ ਰਹੇ ਹਨ ਤਾਂ ਕਿ ਕਾਂਗਰਸ ਐਸ.ਸੀ. ਵਿੰਗ ਦਾ ਸੰਗਠਨ ਪੂਰੀ ਤਰ੍ਹਾਂ ਮਜ਼ਬੂਤ ਬਣ ਸਕੇ। ਉਨ੍ਹਾਂ ਕਿਹਾ ਕਿ ਬੂਥ ਪੱਧਰ ’ਤੇ ਵੀ 5-5 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਬਲਾਕਾਂ ਤੇ ਜ਼ਿਲ੍ਹਾ ਬਾਡੀ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ, ਸਾਬਕਾ ਉੱਪ ਚੇਅਰਮੈਨ ਪੰਜਾਬ ਵਜੀਰ ਸਿੰਘ ਲਾਲੀ, ਰਿਟਾ. ਜ਼ਿਲ੍ਹਾ ਸਿੱਖਿਆ ਅਫ਼ਸਰ ਸਲਵਿੰਦਰ ਸਿੰਘ ਸਮਰਾ, ਬਲਾਕ ਪ੍ਰਧਾਨ ਗੁਰਨਾਮ ਸਿੰਘ ਜਫ਼ਰਵਾਲ, ਦਲਜੀਤ ਸਿੰਘ ਛੋਟੇਪੁਰ ਆਦਿ ਵਲੋਂ ਆਏ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਨੋਨੀ ਖੋਸਲਾ, ਹੀਰਾ ਲਹੌਰੀਆ, ਪ੍ਰਦੀਪ ਸਿਆਲ, ਸ੍ਰੀ ਵਿਜੇ ਕੁਮਾਰ ਦਫਤਰ ਇੰਚਾਰਜ, ਰਿਟਾ. ਐਸ.ਡੀ.ਓ. ਲਖਵਿੰਦਰ ਸਿੰਘ ਪੰਨੂੰ, ਆਸੂ ਮੋਦਗਿੱਲ, ਕਰਤਾਰ ਚੰਦ, ਪ੍ਰਦੀਪ ਸਿੰਘ ਬਲਾਕ ਪ੍ਰਧਾਨ ਐਸ.ਸੀ ਵਿੰਗ ਧਾਰੀਵਾਲ, ਵਿਲਸਨ ਮਸੀਹ ਬਿੱਲਾ, ਬਿੱਲਾ ਕਲਿਆਣਪੁਰ, ਸਤਪਾਲ ਸਿੰਘ ਭੋਜਰਾਜ, ਸੁਖਦੇਵ ਸਿੰਘ ਚਾਹਲ ਰਣੀਆਂ, ਬਲਵਿੰਦਰ ਪਾਲ ਟਾਕ, ਦਿਲਬਾਗ ਸਿੰਘ ਚਾਹਲ, ਅਨੂਪ ਸਿੰਘ ਚਾਹਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਿਆਹ ਪੁਰਬ ਨੂੰ ਮਨਾਉਣ ਲਈ ਸੰਗਤਾਂ ’ਚ ਵੱਡਾ ਉਤਸ਼ਾਹ- ਹਰਬੀਰ ਸਿੰਘ ਰਾਏਮਲ ਰੰਧਾਵਾ ਅਗਲੀ ਖ਼ਬਰ ਅੱਜ ਦੇ ਸਮੇਂ ਵਿਚ ਨੌਜਵਾਨਾਂ ਨੂੰ ਗੁਰਬਾਣੀ ਤੇ ਬਾਣੇ ਨਾਲ ਜੋੜਨ ਦੀ ਮੁੱਖ ਲੋੜ : ਜਥੇਦਾਰ ਬਾਬਾ ਜੋਗਾ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।