21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਪਹਿਲੇ ਭਰਵੇਂ ਮੀਂਹ ਨਾਲ ਹੀ ਧੁੱਸੀ ਬੰਨ੍ਹ ਨੂੰ ਲੱਗਾ ਖੋਰਾ

ਗੁਰਦਾਸਪੁਰ, 19 ਅਗਸਤ (ਚੱਕਰਾਜਾ)-ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਸਰਹੱਦੀ ਖੇਤਰ ’ਚ ਬੰਨ੍ਹੇ ਧੁੱਸੀ ਬੰਨ੍ਹ ਨੂੰ ਕਈ ਥਾਵਾਂ ਤੋਂ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ ਤੇ ਜੇਕਰ ਦਰਿਆ ਰਾਵੀ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਬਾਹਰ ਆਉਂਦਾ ਹੈ ਤਾਂ ਧੁੱਸੀ ਬੰਨ੍ਹ ਟੁੱਟ ਸਕਦਾ ਹੈ। ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਜਨਰਲ ਸਕੱਤਰ ਦਲਬੀਰ ਸਿੰਘ ਜੀਵਨਚੱਕ ਨੇ ਦੱਸਿਆ ਕਿ ਪਿਛਲੇ ਸਾਲ ਆਏ ਹੜ੍ਹ ਕਾਰਨ ਬੀ.

ਅਜੀਤ ਡੈਸਕ 20-08-2026
ਗੁਰਦਾਸਪੁਰ, 19 ਅਗਸਤ (ਚੱਕਰਾਜਾ)-ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਸਰਹੱਦੀ ਖੇਤਰ ’ਚ ਬੰਨ੍ਹੇ ਧੁੱਸੀ ਬੰਨ੍ਹ ਨੂੰ ਕਈ ਥਾਵਾਂ ਤੋਂ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ ਤੇ ਜੇਕਰ ਦਰਿਆ ਰਾਵੀ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਬਾਹਰ ਆਉਂਦਾ ਹੈ ਤਾਂ ਧੁੱਸੀ ਬੰਨ੍ਹ ਟੁੱਟ ਸਕਦਾ ਹੈ। ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਜਨਰਲ ਸਕੱਤਰ ਦਲਬੀਰ ਸਿੰਘ ਜੀਵਨਚੱਕ ਨੇ ਦੱਸਿਆ ਕਿ ਪਿਛਲੇ ਸਾਲ ਆਏ ਹੜ੍ਹ ਕਾਰਨ ਬੀ.ਐਸ.ਐਫ ਦੀ ਚੱਕਰੀ ਪੋਸਟ ਨੇੜੇ ਧੁੱਸੀ ਬੰਨ੍ਹ ’ਚ ਦੋ ਥਾਈਂ ਵੱਡੇ ਪਾੜ ਪੈਣ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਏ ਪਾੜਾਂ ਨੂੰ ਪ੍ਰਸ਼ਾਸ਼ਨ ਵਲੋਂ ਪੂਰ ਦਿੱਤਾ ਗਿਆ। ਪਰ ਇਸ ਬੰਨ੍ਹ ਨੂੰ ਪੂਰਨ ’ਤੇ ਹੋਈ ਖਾਨਾ ਪੂਰਤੀ ਅੱਜ ਰਾਤ ਸਮੇਂ ਪਏ ਭਾਰੀ ਮੀਂਹ ਕਾਰਨ ਸਾਹਮਣੇ ਆਈ, ਜਦ ਧੁੱਸੀ ਬੰਨ੍ਹ ’ਚ ਖੋਰਾ ਲੱਗਣ ਨਾਲ ਕਈ ਥਾਵਾਂ ’ਤੇ ਵੱਡੇ ਵੱਡੇ ਟੋਏ ਪੈ ਗਏ। ਜਿਸ ਕਾਰਨ ਜੇਕਰ ਦਰਿਆ ਰਾਵੀ ’ਚ ਪਾਣੀ ਦਾ ਪੱਧਰ ਵੱਧਦਾ ਹੈ ਤਾਂ ਇਸ ਥਾਂ ਤੋਂ ਬੰਨ੍ਹ ’ ਚ ਪਾੜ ਪੈਣ ਦਾ ਪੂਰਾ ਪੂਰਾ ਖਤਰਾ ਬਣਿਆ ਹੋਇਆ ਹੈ। ਜਿਕਰਯੋਗ ਹੈ ਕਿ ਇਹ ਧੁੱਸੀ ਬੰਨ੍ਹ ਕਈ ਸਰਹੱਦੀ ਪਿੰਡਾਂ ਨੂੰ ਆਪਸ ’ਚ ਜੋੜਦਾ ਹੈ ਤੇ ਬੰਨ੍ਹ ’ਚ ਪਏ ਟੋਇਆਂ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ ਤੇ ਭਾਰੀ ਵਾਹਨ ਲੰਘਾਉਣ ਸਮੇਂ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਤੁਰੰਤ ਬੰਨ੍ਹ ’ਚ ਪਏ ਪਾੜ ਨੂੰ ਪੂਰਿਆ ਜਾਵੇ ਤਾਂ ਜੋ ਹੜਾਂ ਜਿਹੀ ਬਣ ਰਹੀ ਸਥਿਤੀ ਨੂੰ ਰੋਕਿਆ ਜਾ ਸਕੇ।
ਪਿਛਲੀ ਖ਼ਬਰ ਨਗਰ ਕੌਂਸਲ ਦੀਨਾਨਗਰ ਦੀ ਪਲੇਠੀ ਮੀਟਿੰਗ ਦੌਰਾਨ ਭਾਰੀ ਹੰਗਾਮਾ ਅਗਲੀ ਖ਼ਬਰ ਗੁਰਦਾਸਪੁਰ ਤੋਂ ਬਹਿਰਾਮਪੁਰ ਜਾਣ ਵਾਲੀ ਸੜਕ ਕੰਢੇ ਪਿਆ ਪਾੜ ਦੇ ਸਕਦਾ ਹਾਦਸੇ ਨੂੰ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।