20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸ਼੍ਰੀ ਅਚਲੇਸ਼ਵਰ ਧਾਮ ’ਚ ਲੱਗਣ ਵਾਲੇ ਸ਼੍ਰੀ ਰਾਮ ਲੱਲਾ ਦੇ ਸਰੂਪ ਲਈ ਐਡਵੋਕੇਟ ਅਮਨਦੀਪ ਜੈਂਤੀਪੁਰ ਤੇ ਪਰਿਵਾਰ ਨੇ ਪਿਤਾ ਸਵ. ਰਾਜਿੰਦਰ ਕੁਮਾਰ ਪੱਪੂ ਜੈਂਤੀਪੁਰ ਦੀ ਯਾਦ ’ਚ ਦਿੱਤਾ 15 ਲੱਖ ਰੁਪਏ ਦਾ ਚੈੱਕ

ਬਟਾਲਾ, 19 ਅਗਸਤ (ਸਤਿੰਦਰ ਸਿੰਘ)-ਭਗਵਾਨ ਸ਼੍ਰੀ ਕਾਰਤਿਕ ਸਵਾਮੀ ਜੀ ਦੀ ਯਾਦ ’ਚ ਸੁਸ਼ੋਭਿਤ ਵਿਸ਼ਵ ਪ੍ਰਸਿੱਧ ਸ਼੍ਰੀ ਅਚਲੇਸ਼ਵਰ ਧਾਮ ’ਚ ਸਾਉਣ ਮਹੀਨੇ ਨੂੰ ਸਮਰਪਿਤ ਚੱਲ ਰਹੇ ਸ਼੍ਰੀ ਹਰਿਨਾਮ ਸੰਕੀਰਤਨ ਮਹਾਂਕੁੰਭ 2026 ਦੇ ਪੰਜਵੇਂ ਤੇ ਆਖਰੀ ਸੋਮਵਾਰ ਦੀ ਰਾਤ ਪ੍ਰਸਿੱਧ ਭਜਨ ਗਾਇਕ ਮੁਕੁਲ ਦ੍ਰਿਵੇਦੀ ਮਥੁਰਾ-ਵ੍ਰਿੰਦਾਵਨ ਵਾਲਿਆਂ ਨੇ ਆਪਣੇ ਮਧੁਰ ਭਜਨਾਂ ਨਾਲ ਸਮਾਂ ਬੰਨ੍ਹ ਦਿੱਤਾ। ਉਨ੍ਹਾਂ ਵਲੋਂ ਗਾਏ ਗਏ ਸ਼੍ਰੀ ਹਰਿਨਾਮ ਤੇ ਸ਼ਿਵ ਮਹਿਮਾ ਦੇ ਭਜਨਾਂ ’ਤੇ ਸ਼ਰਧਾਲੂ ਮੰਤਰਮੁਗਧ ਨਜ਼ਰ ਆਏ।

ਐਡਵੋਕੇਟ ਅਮਨਦੀਪ ਜੈਂਤੀਪੁਰ ਤੇ ਹੋਰ ਆਪਣੇ ਪਿਤਾ ਸਵ: ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਦੀ ਯਾਦ ’ਚ 15 ਲੱਖ ਦਾ ਚੈੱਕ ਸ੍ਰੀ ਪਵਨ ਕੁਮਾਰ ਪੰਮਾ ਤੇ ਹੋਰਨਾਂ ਨੂੰ ਸੌਂਪਦੇ ਹੋਏ। ਅਜੀਤ ਤਸਵੀਰ 20-08-2026
ਬਟਾਲਾ, 19 ਅਗਸਤ (ਸਤਿੰਦਰ ਸਿੰਘ)-ਭਗਵਾਨ ਸ਼੍ਰੀ ਕਾਰਤਿਕ ਸਵਾਮੀ ਜੀ ਦੀ ਯਾਦ ’ਚ ਸੁਸ਼ੋਭਿਤ ਵਿਸ਼ਵ ਪ੍ਰਸਿੱਧ ਸ਼੍ਰੀ ਅਚਲੇਸ਼ਵਰ ਧਾਮ ’ਚ ਸਾਉਣ ਮਹੀਨੇ ਨੂੰ ਸਮਰਪਿਤ ਚੱਲ ਰਹੇ ਸ਼੍ਰੀ ਹਰਿਨਾਮ ਸੰਕੀਰਤਨ ਮਹਾਂਕੁੰਭ 2026 ਦੇ ਪੰਜਵੇਂ ਤੇ ਆਖਰੀ ਸੋਮਵਾਰ ਦੀ ਰਾਤ ਪ੍ਰਸਿੱਧ ਭਜਨ ਗਾਇਕ ਮੁਕੁਲ ਦ੍ਰਿਵੇਦੀ ਮਥੁਰਾ-ਵ੍ਰਿੰਦਾਵਨ ਵਾਲਿਆਂ ਨੇ ਆਪਣੇ ਮਧੁਰ ਭਜਨਾਂ ਨਾਲ ਸਮਾਂ ਬੰਨ੍ਹ ਦਿੱਤਾ। ਉਨ੍ਹਾਂ ਵਲੋਂ ਗਾਏ ਗਏ ਸ਼੍ਰੀ ਹਰਿਨਾਮ ਤੇ ਸ਼ਿਵ ਮਹਿਮਾ ਦੇ ਭਜਨਾਂ ’ਤੇ ਸ਼ਰਧਾਲੂ ਮੰਤਰਮੁਗਧ ਨਜ਼ਰ ਆਏ। ਇਸ ਮੌਕੇ ਜਿੱਥੇ ਹਜ਼ਾਰਾਂ ਸ਼ਰਧਾਲੂਆਂ ਨੇ ਸ਼੍ਰੀ ਕਾਰਤਿਕ ਸਵਾਮੀ ਮੰਦਰ ਤੇ ਭਗਵਾਨ ਸ਼੍ਰੀ ਭੋਲੇ ਨਾਥ ਦੇ ਮੰਦਰਾਂ ਵਿਚ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਇਆ, ਉੱਥੇ ਸ਼੍ਰੀ ਹਰਿਨਾਮ ਸੰਕੀਰਤਨ ਮਹਾਂਕੁੰਭ ਵਿਚ ਸ਼ਾਮਲ ਹੋ ਕੇ ਵਿਧੀਪੂਰਵਕ ਸ਼੍ਰੀ ਹਰਿਨਾਮ ਦੇ ਭਜਨਾਂ ਦਾ ਗੁਣਗਾਨ ਕੀਤਾ। ਦੂਜੇ ਪਾਸੇ ਮੁੱਖ ਮਹਿਮਾਨ ਵਜੋਂ ਪਹੁੰਚੇ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਸਭ ਤੋਂ ਪਹਿਲਾਂ ਸ਼੍ਰੀ ਅਚਲੇਸ਼ਵਰ ਧਾਮ ’ਚ ਮੱਥਾ ਟੇਕਿਆ ਤੇ ਨਾਲ ਹੀ ਭਗਵਾਨ ਸ਼੍ਰੀ ਕਾਰਤਿਕ ਸਵਾਮੀ ਅਤੇ ਭਗਵਾਨ ਭੋਲੇ ਨਾਥ ਦੇ ਮੰਦਰਾਂ ’ਚ ਦਰਸ਼ਨ ਕਰਕੇ ਪੂਜਾ-ਅਰਚਨਾ ਕੀਤੀ ਤੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਦੇ ਨਾਲ ਸਰਪੰਚ ਸੰਦੀਪ ਕਾਲੂ ਜੈਂਤੀਪੁਰ, ਅਸ਼ਵਨੀ ਕੁਮਾਰ ਸਾਬਕਾ ਸਰਪੰਚ ਅਤੇ ਨਵਦੀਪ ਕੁਮਾਰ ਜੈਂਤੀਪੁਰ ਵੀ ਪਹੁੰਚੇ। ਇਸ ਮੌਕੇ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਆਪਣੇ ਪਿਤਾ ਸਵ. ਸ਼੍ਰੀ ਰਾਜਿੰਦਰ ਕੁਮਾਰ ਪੱਪੂ ਜੈਂਤੀਪੁਰ ਦੀ ਯਾਦ ਵਿਚ ਪਰਿਵਾਰ ਵਲੋਂ ਸ਼੍ਰੀ ਅਚਲੇਸ਼ਵਰ ਧਾਮ ਵਿਚ ਲਗਾਏ ਜਾਣ ਵਾਲੇ ਸ਼੍ਰੀ ਰਾਮ ਲੱਲਾ ਦੇ ਸਰੂਪ ਲਈ 15 ਲੱਖ ਰੁਪਏ ਦਾ ਚੈੱਕ ਸ਼੍ਰੀ ਅਚਲੇਸ਼ਵਰ ਮੰਦਰ ਕਾਰ ਸੇਵਾ ਟਰੱਸਟ ਦੇ ਮੁੱਖ ਸੇਵਾਦਾਰ ਪਵਨ ਕੁਮਾਰ ਪੰਮਾ ਨੂੰ ਭੇਟ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਵੀ ਸ਼੍ਰੀ ਅਚਲੇਸ਼ਵਰ ਧਾਮ ਦੀ ਨੁਹਾਰ ਬਦਲਣ ਲਈ ਉਹ ਆਪਣਾ ਬਣਦਾ ਸਹਿਯੋਗ ਦੇਣ ਵਾਸਤੇ ਹਮੇਸ਼ਾ ਤਤਪਰ ਰਹਿਣਗੇ। ਮਹਾਂਕੁੰਭ ਦੌਰਾਨ ਮੰਦਰ ਟਰੱਸਟ ਵਲੋਂ ਮੁੱਖ ਮਹਿਮਾਨ ਐਡਵੋਕੇਟ ਅਮਨਦੀਪ ਜੈਂਤੀਪੁਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਮੁੱਖ ਸੇਵਾਦਾਰ ਪੰਮਾ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਦੱਸਣਯੋਗ ਹੈ ਕਿ ਸ਼੍ਰੀ ਹਰਿਨਾਮ ਸੰਕੀਰਤਨ ਮਹਾਂਕੁੰਭ ਦਾ ਸੰਚਾਲਨ ਸ਼੍ਰੀ ਅਚਲੇਸ਼ਵਰ ਮੰਦਰ ਕਾਰ ਸੇਵਾ ਟਰੱਸਟ ਦੇ ਮੁੱਖ ਸੇਵਾਦਾਰ ਅਤੇ ਸੀਨੀਅਰ ਮੁੱਖ ਟਰੱਸਟੀ ਪਵਨ ਕੁਮਾਰ ਪੰਮਾ ਦੀ ਅਗਵਾਈ ਹੇਠ ਸਮੂਹ ਟਰੱਸਟੀਆਂ ਤੇ ਸੰਗਤ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਮੌਕੇ ਪੰਮਾ ਨੇ ਸਮੂਹ ਮੰਦਰ ਟਰੱਸਟ ਵਲੋਂ ਐਡਵੋਕੇਟ ਅਮਨਦੀਪ ਜੈਂਤੀਪੁਰ ਦਾ 15 ਲੱਖ ਰੁਪਏ ਦਾ ਚੈੱਕ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਮੁੱਖ ਟਰੱਸਟੀ ਸੁਰਿੰਦਰ ਬਾਂਸਲ, ਗੀਤੇਸ਼ ਸਾਨਨ ਅਤੇ ਰਮੇਸ਼ ਮਲਹੋਤਰਾ ਤੋਂ ਇਲਾਵਾ ਟਰੱਸਟੀ ਸੰਜੀਵ ਗੁਲਾਟੀ, ਅਸ਼ੋਕ ਲੂਥਰਾ, ਗੁਲਸ਼ਨ ਕੁਮਾਰ, ਰਮਨ ਸੈਣੀ, ਰਾਜੀਵ ਖੋਸਲਾ, ਗੌਰਵ ਅਗਰਵਾਲ, ਅਸ਼ੋਕ ਕੁੰਦਰਾ, ਰਮੇਸ਼ ਚੋਪੜਾ, ਅਮਿਤ ਪੁਰੀ, ਜੈਦੀਪ ਅਗਰਵਾਲ, ਵਿਜੇ ਵਰਮਾ, ਸੌਰਭ ਮਰਵਾਹਾ, ਅੰਜਨ ਬਾਂਸਲ, ਸੁਭਾਸ਼ ਦੀਵਾਨ, ਆਸ਼ੀਸ਼ ਮਿਲ, ਸਤੀਸ਼ ਮਹੇ, ਸੁਰਿੰਦਰ ਕੁਮਾਰ ਕਾਕਾ, ਨਰਿੰਦਰ ਭਾਟੀਆ, ਆਕਾਸ਼ ਮਰਵਾਹਾ ਅਲਫਾ ਫਾਊਂਡਰੀ, ਰੋਹਿਤ ਕੁੰਦਰਾ, ਵਿਨੇ ਵਿਜ, ਸ਼ਿਵ ਸਾਨਨ ਸਮੇਤ ਕੌਂਸਲਰ ਪਿੰਕੀ ਪੰਮਾ, ਸੀਨੀਅਰ ਕਾਂਗਰਸ ਆਗੂ ਹੀਰਾ ਅੱਤਰੀ, ਚੰਦਰ ਮੋਹਨ ਵਿਜ, ਰਾਜਿੰਦਰ ਜੁਲਕਾ, ਬਿੱਲੂ ਐਮ.ਸੀ., ਰਮਨ ਨਈਅਰ, ਸਵਰਨ ਮੁੱਢ, ਭੁਪਿੰਦਰ ਸਿੰਘ, ਰਜੇਸ਼ ਬਿੱਟੂ, ਵਿਜੇ ਕੁਮਾਰ ਬਿੱਲੂ ਸਾਬਕਾ ਸੀਨੀਅਰ ਡਿਪਟੀ ਮੇਅਰ, ਰਾਹੁਲ ਵਿਜ, ਸੁਧੀਰ ਚੰਦਾ, ਸਟੀਫਨ ਜੋਨ, ਯੂਥ ਪ੍ਰਧਾਨ ਐਡਵੋਕੇਟ ਚੰਦਰ ਚੰਦਾ, ਕਸਤੂਰੀ ਲਾਲ, ਰਮੇਸ਼ ਬੂਰਾ, ਵਿੱਕੀ ਕਸ਼ਯਪ, ਭੁਪਿੰਦਰ ਸਿੰਘ ਨਾਮਧਾਰੀ, ਬਲਵਿੰਦਰ ਸਿੰਘ ਮਿੰਟਾ, ਰਾਜੇਸ਼ ਤੁੱਲੀ, ਰਾਕੇਸ ਤੁੱਲੀ, ਨਰਿੰਦਰ ਸੇਖੜੀ, ਬੱਬੀ ਸੇਖੜੀ, ਪ੍ਰਦੀਪ ਕੁਮਾਰ ਸ਼ਰਮਾ, ਐਡਵੋਕੇਟ ਅਮਨਦੀਪ ਜੈਂਤੀਪੁਰ ਦੇ ਪਰਿਵਾਰਕ ਮੈਂਬਰ ਸਰਪੰਚ ਸੰਦੀਪ ਕਾਲਾ ਜੈਂਤੀਪੁਰ, ਨਵਦੀਪ ਕੁਮਾਰ ਜੈਂਤੀਪੁਰ, ਸਰਪੰਚ ਮਨਜੀਤ ਸੇਖੁਪੁਰ, ਸਰਪੰਚ ਰਜਿੰਦਰ ਭੱਲਾ ਬਿਸ਼ਨੀਵਾਲ, ਸਰਪੰਚ ਗੁਰਮੀਤ ਸਿੰਘ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਬੇਟ ਇਲਾਕੇ ’ਚ ਡਰੇਨਾਂ ਦੀ ਘਟੀਆ ਸਫ਼ਾਈ ਕਾਰਨ ਖੇਤਾਂ ’ਚ ਭਰਿਆ ਮੀਂਹ ਦਾ ਪਾਣੀ ਅਗਲੀ ਖ਼ਬਰ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵਲੋਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।