15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਐਸ. ਬੀ. ਐਸ. ਐਸ. ਯੂ. ਵਲੋਂ ਗ੍ਰੀਨ ਕੈਂਪਸ ਪਹਿਲ ਕਦਮੀ ਤਹਿਤ ਈ-ਵਾਹਨਾਂ ਦੀ ਸ਼ੁਰੂਆਤ

ਗੁਰਦਾਸਪੁਰ, 14 ਅਗਸਤ (ਪੰਕਜ ਸ਼ਰਮਾ)- ਵਾਤਾਵਰਣ ਅਨੁਕੂਲ ਆਵਾਜਾਈ ਨੂੰ ਉਤਸ਼ਾਹਿਤ ਕਰਨ ਅਤੇ ਕੈਂਪਸ ਨੂੰ ਸਾਫ਼-ਸੁਥਰਾ ਤੇ ਟਿਕਾਊ ਬਣਾਉਣ ਵੱਲ ਮਹੱਤਵਪੂਰਨ ਕਦਮ ਚੁੱਕਦਿਆਂ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ ਪ੍ਰੋਫੈਸਰ ਡ: ਐਸ. ਕੇ.

ਅਜੀਤ ਡੈਸਕ 15-08-2026
ਗੁਰਦਾਸਪੁਰ, 14 ਅਗਸਤ (ਪੰਕਜ ਸ਼ਰਮਾ)- ਵਾਤਾਵਰਣ ਅਨੁਕੂਲ ਆਵਾਜਾਈ ਨੂੰ ਉਤਸ਼ਾਹਿਤ ਕਰਨ ਅਤੇ ਕੈਂਪਸ ਨੂੰ ਸਾਫ਼-ਸੁਥਰਾ ਤੇ ਟਿਕਾਊ ਬਣਾਉਣ ਵੱਲ ਮਹੱਤਵਪੂਰਨ ਕਦਮ ਚੁੱਕਦਿਆਂ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ ਪ੍ਰੋਫੈਸਰ ਡ: ਐਸ. ਕੇ. ਮਿਸ਼ਰਾ ਵਲੋਂ ਈ-ਵਾਹਨਾਂ ਦੀ ਸ਼ੁਰੂਆਤ ਕੀਤੀ ਗਈ । ਇਹ ਪਹਿਲਕਦਮੀ ਯੂਨੀਵਰਸਿਟੀ ਦੀ ਗ੍ਰੀਨ ਕੈਂਪਸ ਪਹਿਲ ਦਾ ਮਹੱਤਵਪੂਰਨ ਹਿੱਸਾ ਹੈ। ਇਸ ਪਹਿਲ ਦਾ ਮੁੱਖ ਉਦੇਸ਼ ਕਾਰਬਨ ਉਤਸਰਜਨ ਨੂੰ ਘਟਾਉਣਾ, ਸਾਫ਼ ਊਰਜਾ ਨੂੰ ਉਤਸ਼ਾਹਿਤ ਕਰਨਾ ਤੇ ਯੂਨੀਵਰਸਿਟੀ ਕੈਂਪਸ ਵਿਚ ਟਿਕਾਊ ਤੇ ਵਾਤਾਵਰਣ-ਅਨੁਕੂਲ ਮਾਹੌਲ ਵਿਕਸਿਤ ਕਰਨਾ ਹੈ । ਬੈਟਰੀ ਚਾਲਿਤ ਈ-ਵਾਹਨਾਂ ਰਾਹੀਂ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੇ ਹੋਰ ਮੈਂਬਰਾਂ ਨੂੰ ਅਕਾਦਮਿਕ ਬਲਾਕਾਂ, ਪ੍ਰਸ਼ਾਸਨਿਕ ਦਫ਼ਤਰਾਂ, ਹੋਸਟਲਾਂ ਅਤੇ ਹੋਰ ਸਹੂਲਤਾਂ ਵਿਚਕਾਰ ਸੁਵਿਧਾਜਨਕ ਆਵਾਜਾਈ ਦੀ ਸਹੂਲਤ ਮਿਲੇਗੀ। ਇਸ ਮੌਕੇ ਵਾਈਸ ਚਾਂਸਲਰ ਪ੍ਰੋਫੈਸਰ ਡਾ: ਐਸ.ਕੇ.ਮਿਸ਼ਰਾ ਨੇ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਸਿਰਫ਼ ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ ਤੇ ਸਥਿਰਤਾ ਬਾਰੇ ਗਿਆਨ ਦੇਣਾ ਹੀ ਨਹੀਂ, ਸਗੋਂ ਰੋਜ਼ਾਨਾ ਕਾਰਜਾਂ ਵਿਚ ਵੀ ਇਨ੍ਹਾਂ ਸਿਧਾਂਤਾਂ ਨੂੰ ਅਪਣਾ ਕੇ ਇਕ ਮਿਸਾਲ ਕਾਇਮ ਕਰਨਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਭਵਿੱਖ ਵਿਚ ਸੌਰ ਊਰਜਾ, ਵਰਖਾ ਜਲ ਸੰਭਾਲ, ਕੂੜੇ ਦੀ ਛਾਂਟੀ ਅਤੇ ਰੀਸਾਈਕਲਿੰਗ, ਜਲ ਸੰਭਾਲ, ਬੂਟੇ ਲਗਾਉਣਅਤੇ ਊਰਜਾ-ਕੁਸ਼ਲ ਬੁਨਿਆਦੀ ਢਾਂਚੇ ਵਰਗੇ ਹੋਰ ਵਾਤਾਵਰਣ-ਅਨੁਕੂਲ ਉਪਰਾਲਿਆਂ ਨੂੰ ਉਤਸ਼ਾਹਿਤ ਕਰੇਗੀ। ਇਸ ਮੌਕੇ ਰਜਿਸਟਰਾਰ ਡਾ: ਅਜੇ ਕੁਮਾਰ, ਡੀਨ ਅਕਾਦਮਿਕ ਡਾ: ਹਰਿਸ਼ ਪੁੰਗੋਤਰਾ, ਡਾ: ਗੁਰੇਸ਼ਪਾਲ, ਹੈਡ ਆਈ.ਟੀ.ਐਸ.ਸਮੇਤ ਯੂਨੀਵਰਸਿਟੀ ਦੇ ਅਧਿਕਾਰੀ, ਅਧਿਆਪਕ, ਕਰਮਚਾਰੀ ਅਤੇ ਵਿਦਿਆਰਥੀ ਹਾਜ਼ਰ ਰਹੇ ।
ਪਿਛਲੀ ਖ਼ਬਰ ਐਕਸੈਲਸੀਅਰ ਸਕੂਲ ਬਿਜਲੀਵਾਲ ’ਚ ਆਜ਼ਾਦੀ ਦਿਵਸ ਮਨਾਇਆ ਅਗਲੀ ਖ਼ਬਰ ਸੇਂਟ ਕਬੀਰ ਪਬਲਿਕ ਸਕੂਲ ਵਿਚ ਆਜ਼ਾਦੀ ਦਿਵਸ ਧੂਮ-ਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।