15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸੇਂਟ ਕਬੀਰ ਪਬਲਿਕ ਸਕੂਲ ਵਿਚ ਆਜ਼ਾਦੀ ਦਿਵਸ ਧੂਮ-ਧਾਮ ਨਾਲ ਮਨਾਇਆ

ਬਟਾਲਾ, 14 ਅਗਸਤ (ਸਤਿੰਦਰ ਸਿੰਘ)-ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ, ਗੁਰਦਾਸਪੁਰ ਵਿਚ ਆਜ਼ਾਦੀ ਦੀ 80ਵੀਂ ਵਰ੍ਹੇਗੰਢ ਮਨਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ’ਚ ਸਕੂਲ ਮੁੱਖ ਲੜਕਾ ਸੁਪਨਦੀਪ ਸਿੰਘ ਤੇ ਮੁੱਖ ਲੜਕੀ ਅਰਸ਼ਪ੍ਰੀਤ ਕੌਰ ਅਤੇ ਸਾਥੀਆਂ ਦੁਆਰਾ ਪਰੇਡ ਕੀਤੀ।

ਅਜੀਤ ਡੈਸਕ 15-08-2026
ਬਟਾਲਾ, 14 ਅਗਸਤ (ਸਤਿੰਦਰ ਸਿੰਘ)-ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ, ਗੁਰਦਾਸਪੁਰ ਵਿਚ ਆਜ਼ਾਦੀ ਦੀ 80ਵੀਂ ਵਰ੍ਹੇਗੰਢ ਮਨਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ’ਚ ਸਕੂਲ ਮੁੱਖ ਲੜਕਾ ਸੁਪਨਦੀਪ ਸਿੰਘ ਤੇ ਮੁੱਖ ਲੜਕੀ ਅਰਸ਼ਪ੍ਰੀਤ ਕੌਰ ਅਤੇ ਸਾਥੀਆਂ ਦੁਆਰਾ ਪਰੇਡ ਕੀਤੀ। ਪ੍ਰਿੰਸੀਪਲ ਐਸ.ਬੀ. ਨਈਅਰ, ਪ੍ਰਬੰਧਕ ਕਮੇਟੀ ਦੇ ਮੈਂਬਰ ਮੈਡਮ ਨਵਦੀਪ ਕੌਰ ਤੇ ਕੁਲਦੀਪ ਕੌਰ, ਬਲਾਕ ਕੋਆਡੀਨੇਟਰ ਤੇ ਡੀ.ਪੀ. ਸਟਾਫ਼ ਦੁਆਰਾ ਤਿਰੰਗਾ ਲਹਿਰਾਉਂਦੇ ਹੋਏ ਰਾਸ਼ਟਰੀ ਗਾਣ ਕਰਦਿਆਂ ਕੀਤਾ ਗਿਆ। ਇਸ ਮੌਕੇ ਨਰਸਰੀ ਤੋਂ ਤੀਸਰੀ ਤੇ ਛੇਵੀਂ ਤੋਂ ਬਾਰਵੀਂ ਦੇ ਬੱਚਿਆਂ ਨੇ ਤਿਰੰਗੇ ਝੰਡੇ ਲਹਿਰਾ ਕੇ ‘ਜੈ ਹਿੰਦ’ ਦੇ ਨਾਅਰੇ ਲਗਾ ਕੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ। ਇਸ ਦੌਰਾਨ 7ਵੀਂ ਜਮਾਤ ਦੇ ਵਿਦਿਆਰਥੀ ਹਰਸੀਰਤ ਕੌਰ ਤੇ ਸਮਰੀਨ ਠਾਕੁਰ ਵਲੋਂ ਸਟੇਜੀ ਕਾਰਵਾਈ ਅੱਗੇ ਤੋਰੀ ਗਈ। ਪੰਜਵੀਂ ਜਮਾਤ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਦੁਆਰਾ ਸੁਤੰਤਰਤਾ ਦਿਵਸ ਦੀ ਭਾਰਤ ਵਾਸੀਆਂ ਲਈ ਮਹੱਤਤਾ ਸਬੰਧੀ ਵਿਚਾਰਾਂ ਦੀ ਸਾਂਝ ਪਾਈ। ਉਪਰੰਤ ਪੰਜਵੀਂ, ਛੇਵੀਂ ਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਦੇਸ਼ ਭਗਤੀ ਭਰੇ ਗਰੁੱਪ ਗੀਤਾਂ ਦਾ ਗਾਇਨ ਕੀਤਾ ਗਿਆ। ਯੂ.ਕੇ.ਜੀ. ਜਮਾਤ ਦੀ ਵਿਦਿਆਰਥਣ ਹਰਸੀਰਤ ਕੌਰ ਨੇ ਆਜ਼ਾਦੀ ਦੇ ਸੰਘਰਸ਼ ਨੂੰ ਆਪਣੀ ਖੂਬਸੂਰਤ ਆਵਾਜ਼ ਵਿਚ ਗੀਤ ਰਾਹੀਂ ਪੇਸ਼ ਕੀਤਾ। ਇਸ ਤੋਂ ਬਾਅਦ ਸਕੂਲ ਦੇ ਚਾਰ ਹਾਊਸ ਐਮਰਲਡ, ਰੂਬੀ, ਸਫਾਇਰ, ਐਂਬਰ ਵਿਚ ਇੰਟਰ-ਹਾਊਸ ਕੋਰੀਓਗ੍ਰਾਫੀ ਮੁਕਾਬਲੇ ਕਰਵਾਏ ਗਏ, ਜਿਸ ਦੌਰਾਨ ਵਿਦਿਆਰਥੀਆਂ ਨੇ 1857 ਈਸਵੀ ਦੇ ਵਿਦਰੋਹ ਦੌਰਾਨ ਆਜ਼ਾਦੀ ਘੁਲਾਟੀਆਂ ਦਾ ਸੰਘਰਸ਼, ਜਲਿਆਂ ਵਾਲੇ ਬਾਗ ਦੇ ਸਾਕੇ ਦਾ ਦਰਦ, ਸਾਈਮਨ ਕਮਿਸ਼ਨ ਵਾਪਸ ਜਾਓ ਦੀ ਘਟਨਾ, ਕਾਕੋਰੀ ਟੇਨ ਲੁੱਟ-1925 ਦਾ ਦਰਦ ਨੂੰ ਬਾਖੂਬੀ ਬਿਆਨ ਕਰਦਿਆਂ ਵਿਦਿਆਰਥੀਆਂ ਨੂੰ ਇਤਿਹਾਸਿਕ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਪੰਜਵੀਂ ਤੋਂ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਫੈਂਸੀ ਡਰੈੱਸ ਦੇ ਰਾਹੀਂ ਰਾਣੀ ਲਕਸ਼ਮੀ ਬਾਈ, ਵੱਲਭ ਭਾਈ ਪਟੇਲ, ਕਸਤੂਰਬਾ ਬਾਈ, ਜਵਾਹਰ ਲਾਲ ਨਹਿਰੂ, ਜਲਿਆਂ ਵਾਲੇ ਬਾਗ ਦੇ ਸ਼ਹੀਦਾਂ, ਦੇਸ਼ ਭਗਤ ਫ਼ੌਜੀ ਜਵਾਨਾਂ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਤੇ ਮਹਾਤਮਾ ਗਾਂਧੀ ਵਰਗੇ ਮਹਾਨ ਦੇਸ਼ ਆਜ਼ਾਦੀ ਘੁਲਾਟੀਆਂ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਪੇਸ਼ ਕਰ ਕੇ ਮਾਹੌਲ ਨੂੰ ਦੇਸ਼ ਭਗਤੀ ਦੇ ਭਾਵਾਂ ਨਾਲ ਰੰਗਿਆ। ਤੀਸਰੀ ਤੋਂ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਈਚਾਰਕ ਸਾਂਝ ਦਾ ਨਾਅਰਾ ਲਾਉਂਦਿਆਂ ਹਿੰਦੂ, ਸਿੱਖ, ਇਸਾਈ, ਮੁਸਲਿਮ ਦੀ ਸਮਾਜਿਕ ਬਰਾਬਰੀ ਸੰਬੰਧੀ ਪੇਸ਼ਕਾਰੀ ਨਾਲ ਸਾਰਿਆਂ ਨੂੰ ਸਾਂਝੀਵਾਲ਼ਤਾ ਦਾ ਸੰਦੇਸ਼ ਦਿੱਤਾ ।
ਪਿਛਲੀ ਖ਼ਬਰ ਐਸ. ਬੀ. ਐਸ. ਐਸ. ਯੂ. ਵਲੋਂ ਗ੍ਰੀਨ ਕੈਂਪਸ ਪਹਿਲ ਕਦਮੀ ਤਹਿਤ ਈ-ਵਾਹਨਾਂ ਦੀ ਸ਼ੁਰੂਆਤ ਅਗਲੀ ਖ਼ਬਰ ਜੀ.ਜੀ.ਬੀ ਰਾਇਲ ਇੰਟਰਨੈਸ਼ਨਲ ਸਕੂਲ ਢਿੱਲਵਾਂ ’ਚ ਆਜ਼ਾਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।