15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸਰਸਵਤੀ ਵਿੱਦਿਆ ਮੰਦਰ ਮਾਡਰਨ ਹਾਈ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਗੁਰਦਾਸਪੁਰ, 14 ਅਗਸਤ (ਅਸ਼ੋਕ ਸ਼ਰਮਾ)-ਸਰਸਵਤੀ ਵਿਦਿਆ ਮੰਦਰ ਮਾਡਰਨ ਹਾਈ ਸਕੂਲ ਸੈਦੋਵਾਲ ਕਲਾਂ ਵਿਖੇ ਸਵਤੰਤਰਤਾ ਦਿਵਸ ਅਤੇ ਸਾਉਣ ਮਹੀਨੇ ਦਾ ਰਵਾਇਤੀ ਤਿਉਹਾਰ ਤੀਆਂ ਬਹੁਤ ਹੀ ਉਤਸ਼ਾਹ, ਦੇਸ਼ਭਗਤੀ ਦੀ ਭਾਵਨਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੂਰੇ ਸਕੂਲ ਨੂੰ ਤਿਰੰਗੇ ਝੰਡਿਆਂ, ਰੰਗ-ਬਿਰੰਗੇ ਗੁਬਾਰਿਆਂ , ਪੀਂਘਾਂ ਤੇ ਪੰਜਾਬੀ ਵਿਰਸੇ ਦੀਆਂ ਵਸਤੂਆਂ ਨਾਲ ਬਹੁਤ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਸੀ।

ਅਜੀਤ ਡੈਸਕ 15-08-2026
ਗੁਰਦਾਸਪੁਰ, 14 ਅਗਸਤ (ਅਸ਼ੋਕ ਸ਼ਰਮਾ)-ਸਰਸਵਤੀ ਵਿਦਿਆ ਮੰਦਰ ਮਾਡਰਨ ਹਾਈ ਸਕੂਲ ਸੈਦੋਵਾਲ ਕਲਾਂ ਵਿਖੇ ਸਵਤੰਤਰਤਾ ਦਿਵਸ ਅਤੇ ਸਾਉਣ ਮਹੀਨੇ ਦਾ ਰਵਾਇਤੀ ਤਿਉਹਾਰ ਤੀਆਂ ਬਹੁਤ ਹੀ ਉਤਸ਼ਾਹ, ਦੇਸ਼ਭਗਤੀ ਦੀ ਭਾਵਨਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੂਰੇ ਸਕੂਲ ਨੂੰ ਤਿਰੰਗੇ ਝੰਡਿਆਂ, ਰੰਗ-ਬਿਰੰਗੇ ਗੁਬਾਰਿਆਂ , ਪੀਂਘਾਂ ਤੇ ਪੰਜਾਬੀ ਵਿਰਸੇ ਦੀਆਂ ਵਸਤੂਆਂ ਨਾਲ ਬਹੁਤ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਸੀ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਵਰਿੰਦਰਜੀਤ ਕੌਰ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਤੇ ਸ਼ਮਾਂ ਰੌਸ਼ਨ ਕਰਨ ਦੀ ਰਸਮ ਨਾਲ ਕੀਤੀ ਗਈ। ਇਸ ਮੌਕੇ ਸਟਾਫ਼ ਅਤੇ ਵਿਦਿਆਰਥੀਆਂ ਨੇ ਮਿਲ ਕੇ ਰਾਸ਼ਟਰੀ ਗਾਣ ਗਾਇਆ, ਜਿਸ ਨਾਲ ਪੂਰਾ ਮਾਹੌਲ ਦੇਸ਼ ਭਗਤੀ ਦੇ ਰੰਗ ’ਚ ਰੰਗਿਆ ਗਿਆ। ਇਸ ਤੋਂ ਬਾਅਦ ਵਿਦਿਆਰਥਣਾਂ ਨੇ ਰਵਾਇਤੀ ਪੰਜਾਬੀ ਪਹਿਰਾਵੇ (ਸੂਟ, ਲਹਿੰਗੇ ਅਤੇ ਫੁਲਕਾਰੀਆਂ) ’ਚ ਸੱਜ ਕੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਦੇਸ਼ ਭਗਤੀ ਦੇ ਗੀਤ ਤੇ ਕੋਰਿਓਗ੍ਰਾਫੀ ਪੇਸ਼ ਕੀਤੀ। ਇਸ ਦੇ ਨਾਲ ਹੀ ਕੁੜੀਆਂ ਨੇ ਪੀਂਘਾਂ ਝੂਟੀਆਂ ਤੇ ਰਵਾਇਤੀ ਲੋਕ-ਗੀਤ ਗਾਏ। ਪ੍ਰੋਗਰਾਮ ਦਾ ਮੁੱਖ ਆਕਰਸ਼ਣ ਵਿਦਿਆਰਥਣਾਂ ਵਲੋਂ ਪਾਇਆ ਰਵਾਇਤੀ ਗਿੱਧਾ ਤੇ ਬੋਲੀਆਂ ਸਨ, ਜਿਸ ਨੇ ਸਭ ਨੂੰ ਝੂਮਣ ਲਗਾ ਦਿੱਤਾ। ਸਕੂਲ ਦੇ ਪ੍ਰਿੰਸੀਪਲ ਵਰਿੰਦਰਜੀਤ ਕੌਰ ਨੇ ਸਾਰਿਆਂ ਨੂੰ ਸੁਤੰਤਰਤਾ ਦਿਵਸ ਤੇ ਤੀਜ ਦੇ ਤਿਉਹਾਰ ਦੀ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅੰਤ ’ਚ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲੈਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ।
ਪਿਛਲੀ ਖ਼ਬਰ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ’ਚ ਡਰੋਨ ਕੈਮਰਿਆਂ ਨੂੰ ਉਡਾਉਣ ‘ਤੇ ਪਾਬੰਦੀ ਅਗਲੀ ਖ਼ਬਰ ਬੀ.ਐਮ.ਐਸ.ਐਮ ਗਰੁੱਪ ਪੁਰਾਣਾਸ਼ਾਲਾ ਵਿਖੇ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।