13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਮਾਮਲਾ : ਰਾਵੀ ਦਰਿਆ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਢਾਹ ਲਾਉਣ ਦਾ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਨੇ ਦਿੱਤਾ ਐਸ.ਡੀ.ਐਮ. ਡੇਰਾ ਬਾਬਾ ਨਾਨਕ ਨੂੰ ਮੰਗ ਪੱਤਰ

ਡੇਰਾ ਬਾਬਾ ਨਾਨਕ, 12 ਅਗਸਤ (ਹੀਰਾ ਸਿੰਘ ਮਾਂਗਟ)-ਡੇਰਾ ਬਾਬਾ ਨਾਨਕ ਇਲਾਕੇ ਦੇ ਲੋਕਾਂ ਦੀਆਂ ਦਰਿਆ ਰਾਵੀ ਨਾਲ ਜੁੜੀਆਂ ਮੁਸ਼ਕਲਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਤਹਿਸੀਲ ਡੇਰਾ ਬਾਬਾ ਨਾਨਕ ਦੇ ਆਗੂਆਂ ਦੇਵਫ਼ਦ ਨੇ ਐਸ. ਡੀ.

ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਐਸਡੀਐਮ ਡੇਰਾ ਬਾਬਾ ਨਾਨਕ ਨੂੰ ਮੰਗ ਪੱਤਰ ਦਿੰਦੇ ਹੋਏ। ਤਸਵੀਰ : ਹੀਰਾ ਸਿੰਘ ਮਾਂਗਟ 13-08-2026
ਡੇਰਾ ਬਾਬਾ ਨਾਨਕ, 12 ਅਗਸਤ (ਹੀਰਾ ਸਿੰਘ ਮਾਂਗਟ)-ਡੇਰਾ ਬਾਬਾ ਨਾਨਕ ਇਲਾਕੇ ਦੇ ਲੋਕਾਂ ਦੀਆਂ ਦਰਿਆ ਰਾਵੀ ਨਾਲ ਜੁੜੀਆਂ ਮੁਸ਼ਕਲਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਤਹਿਸੀਲ ਡੇਰਾ ਬਾਬਾ ਨਾਨਕ ਦੇ ਆਗੂਆਂ ਦੇਵਫ਼ਦ ਨੇ ਐਸ.ਡੀ.ਐਮ. ਡੇਰਾ ਬਾਬਾ ਨਾਨਕ ਸ: ਲਛਮਣ ਸਿੰਘ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਇਨ੍ਹਾਂ ਮੁਸ਼ਕਿਲਾਂ ਸਬੰਧੀ ਇਕ ਮੰਗ ਪੱਤਰ ਦੇ ਕੇ ਇਨ੍ਹਾਂ ਸਮੱਸਿਆਵਾਂ ਦੇ ਤੁਰੰਤ ਹੱਲ ਦੀ ਮੰਗ ਕੀਤੀ ਗਈ। ਕਿਸਾਨ ਆਗੂਆਂ ਵਲੋਂ ਦਿੱਤੇ ਗਏ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਪਿੰਡ ਗੁਰਚੱਕ ਦੀ ਉਪਜਾਊ ਜ਼ਮੀਨ ਨੂੰ ਦਰਿਆ ਰਾਵੀ ਵਲੋਂ ਲਗਾਈ ਜਾ ਰਹੀ ਢਾਹ ਨੂੰ ਤੁਰੰਤ ਪ੍ਰਭਾਵ ਨਾਲ ਰੋਕਿਆ ਜਾਵੇ। ਵਫ਼ਦ ਨੇ ਐਸ.ਡੀ.ਐਮ. ਦੇ ਧਿਆਨ ਵਿਚ ਲਿਆਂਦਾ ਕਿ ਦਰਿਆ ਰਾਵੀ ਪਿੰਡ ਗੁਰਚੱਕ ਦੀ ਉਪਜਾਊ ਜ਼ਮੀਨ ਨੂੰ ਵੱਡੇ ਪੱਧਰ ਉੱਤੇ ਢਾਹ ਲਾ ਕੇ ਲਗਾਤਾਰ ਦਰਿਆ ਬੁਰਦ ਕਰੀ ਜਾ ਰਿਹਾ। ਜੇਕਰ ਇਥੋਂ ਦਰਿਆ ਦੇ ਵਹਿਣ ਨੂੰ ਕਾਬੂ ਕਰ ਕੇ ਮੋੜਿਆ ਨਹੀਂ ਜਾਂਦਾ ਤਾਂ ਦਰਿਆ ਬਹੁਤ ਜਲਦੀ ਇਸ ਪਿੰਡ ਦੇ ਸਾਰੇ ਉਪਜਾਊ ਰਕਬੇ ਨੂੰ ਢਾਹ ਕੇ ਖਤਮ ਕਰ ਦੇਵੇਗਾ। ਇਸ ਦੇ ਨਾਲ ਹੀ ਵਫ਼ਦ ਨੇ ਮੰਗ ਕੀਤੀ ਕਿ ਦਰਿਆ ਰਾਵੀ ਦੇ ਵਹਿਣ ਦੇ ਰਾਹ ’ਚ ਖੜ੍ਹੀਆਂ ਵੱਡੀਆਂ ਰੁਕਾਵਟਾਂ ਨੂੰ ਦੂਰ ਕਰ ਕੇ ਇਲਾਕੇ ਨੂੰ ਠੋਸ ਸੰਭਾਵੀ ਹੜਾਂ ਦੀ ਮਾਰ ਤੋਂ ਬਚਾਉਣ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਐਸ.ਡੀ.ਐਮ. ਨੂੰ ਵਿਸ਼ੇਸ਼ ਤੌਰ ’ਤੇ ਦੱਸਿਆ ਕਿ ਦਰਿਆ ਦੇ ਵਹਿਣ ਦੀ ਸਫਾਈ (ਡੀ-ਸਿਲਟਿੰਗ) ਦੇ ਨਾਂਅ ਉੱਪਰ ਸਿਰਫ ਦਰਿਆ ਨਾਲ ਸੰਬੰਧਿਤ ਖੇਤਰ ਵਿਚੋਂ ਰੇਤਾ ਕੱਢ ਕੇ ਇਸ ਨੂੰ ਮਹਿੰਗੇ ਭਾਅ ਵੇਚਣ ਦਾ ਕਾਰੋਬਾਰ ਹੀ ਕੀਤਾ ਜਾਂਦਾ ਹੈ। ਜਦ ਕਿ ਦਰਿਆ ਦੇ ਵਹਿਣ ਨੂੰ ਰਵਾਂ ਕਰਨ ਦੀ ਬਜਾਏ ਇਸ ਦੇ ਰਾਹ ਵਿਚ ਹੋਰ ਰੁਕਾਵਟਾਂ ਖੜੀਆਂ ਕਰ ਦਿੱਤੀਆਂ ਜਾਂਦੀਆਂ ਹਨ। ਵਫਦ ਵਿਚ ਪੰਜਾਬ ਦੇ ਪ੍ਰਧਾਨਗੀ ਮੰਡਲ ਮੈਂਬਰ ਬਲਬੀਰ ਸਿੰਘ ਰੰਧਾਵਾ, ਜੋਗਿੰਦਰ ਸਿੰਘ ਖੰਨਾ ਚਮਾਰਾ ਸਤਬੀਰ ਸਿੰਘ ਖੋਦੇਬੇਟ, ਮਾ. ਸੁੱਚਾ ਸਿੰਘ ਰਾਮਦੀਵਾਲੀ, ਨਰਿੰਦਰ ਸਿੰਘ ਤਲਵੰਡੀ ਹਿੰਦੂਆਂ, ਸਰਦੂਲ ਸਿੰਘ ਗੁਰਚੱਕ, ਸ਼ਮਸ਼ੇਰ ਸਿੰਘ ਖਾਸਾਂਵਾਲਾ, ਗੁਰਮੁਖ ਸਿੰਘ ਗੁਰਚੱਕ, ਝਿਰਮਲ ਸਿੰਘ ਝੰਗੀ, ਬਲਰਾਜ ਸਿੰਘ ਗੁਰਚੱਕ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਐਸ.ਸੀ. ਵਿੰਗ ਦੇ ਅਹੁਦੇਦਾਰਾਂ ਨੂੰ ਹਲਕਾ ਇੰਚਾਰਜ ਮਾਹਲ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਲਾਰੈਂਸ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਪੰਜਾਬ ਵਿਧਾਨ ਸਭਾ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।