12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪਤਨੀ ਦੇ ਲਾਪਤਾ ਹੋਣ ’ਤੇ ਪਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਘਰ ਵਾਪਸ ਆਉਣ ਦੀ ਕੀਤੀ ਅਪੀਲ

ਪਠਾਨਕੋਟ, 11 ਅੱਗਸਤ (ਸੁਮਿਤ)-ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਵਿਨੋਦ ਕੁਮਾਰ ਚੌਧਰੀ ਨੇ ਆਪਣੀ ਪਤਨੀ ਦੇ ਘਰੋਂ ਚਲੇ ਜਾਣ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਵਿਨੋਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਤਿੰਨ ਬੱਚਿਆਂ ਦੀ ਮਾਂ ਹੈ ਤੇ ਕਰੀਬ ਦੋ-ਤਿੰਨ ਸਾਲ ਪਹਿਲਾਂ ਉਹ ਪਰਿਵਾਰ ਸਮੇਤ ਪਠਾਨਕੋਟ ਆ ਕੇ ਰਹਿਣ ਲੱਗੇ ਸਨ ।

ਪਤਨੀ ਦੇ ਘਰੋਂ ਚਲੇ ਜਾਣ ਬਾਰੇ ਜਾਣਕਾਰੀ ਦਿੰਦਾ ਹੋਇਆ ਪਤੀ ਵਿਨੋਦ ਕੁਮਾਰ ਚੌਧਰੀ। ਤਸਵੀਰ: ਸੁਮਿਤ 12-08-2026
ਪਠਾਨਕੋਟ, 11 ਅੱਗਸਤ (ਸੁਮਿਤ)-ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਵਿਨੋਦ ਕੁਮਾਰ ਚੌਧਰੀ ਨੇ ਆਪਣੀ ਪਤਨੀ ਦੇ ਘਰੋਂ ਚਲੇ ਜਾਣ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਵਿਨੋਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਤਿੰਨ ਬੱਚਿਆਂ ਦੀ ਮਾਂ ਹੈ ਤੇ ਕਰੀਬ ਦੋ-ਤਿੰਨ ਸਾਲ ਪਹਿਲਾਂ ਉਹ ਪਰਿਵਾਰ ਸਮੇਤ ਪਠਾਨਕੋਟ ਆ ਕੇ ਰਹਿਣ ਲੱਗੇ ਸਨ । ਵਿਨੋਦ ਕੁਮਾਰ ਅਨੁਸਾਰ ਉਨ੍ਹਾਂ ਦੀ ਪਤਨੀ ਕਿਸੇ ਹੋਰ ਵਿਅਕਤੀ ਦੇ ਨਾਲ ਘਰੋਂ ਚਲੀ ਗਈ ਹੈ । ਇਸ ਸਬੰਧੀ ਉਨ੍ਹਾਂ ਵਲੋਂ ਮੱਧ ਪ੍ਰਦੇਸ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ । ਵਿਨੋਦ ਕੁਮਾਰ ਨੇ ਆਪਣੀ ਪਤਨੀ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਹ ਇਹ ਖ਼ਬਰ ਦੇਖ ਰਹੀ ਹੈ, ਤਾਂ ਉਹ ਘਰ ਵਾਪਸ ਆ ਜਾਵੇ । ਉਨ੍ਹਾਂ ਕਿਹਾ ਕਿ ਪਰਿਵਾਰ ਅਤੇ ਬੱਚੇ ਉਸ ਦੀ ਵਾਪਸੀ ਦੀ ਉਡੀਕ ਕਰ ਰਹੇ ਹਨ ।
ਪਿਛਲੀ ਖ਼ਬਰ ਗਾਂਧੀ ਚੌਕ ਨੇੜੇ ਮੀਟ ਮਾਰਕੀਟ ’ਚ ਉਖੜੀਆਂ ਇੰਟਰਲਾਕ ਟਾਈਲਾਂ ਲੱਖਾਂ ਰੁਪਏ ਖਰਚਣ ਦੇ ਬਾਵਜੂਦ ਕੰਮ ਦੀ ਗੁਣਵੱਤਾ ’ਤੇ ਉੱਠ... ਅਗਲੀ ਖ਼ਬਰ ਨਿਰਮਾਣ ਮਜ਼ਦੂਰਾਂ ਵਲੋਂ ਆਪਣੀ ਮੰਗਾਂ ਸੰਬੰਧੀ ਲੇਬਰ ਦਫਤਰ ਮੂਹਰੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।