11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਦੀਨਾਨਗਰ ਵਿਖੇ ਆਮ ਆਦਮੀ ਪਾਰਟੀ ਵਲੋਂ ਤੀਆਂ ਮੌਕੇ ਕਰਵਾਇਆ ਵਿਸ਼ੇਸ਼ ਸਮਾਗਮ * ਮੁਟਿਆਰਾਂ ਨੇ ਰੀਝਾਂ ਨਾਲ ਮਨਾਇਆ ਤੀਆਂ ਦਾ ਤਿਉਹਾਰ

ਦੀਨਾਨਗਰ, 10 ਅਗਸਤ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਆਮ ਆਦਮੀ ਪਾਰਟੀ ਦੀਨਾਨਗਰ ਵਲੋਂ ਕੋਹਲੀਆਂ ਮੋੜ ਸਥਿਤ ਸਵਰਗ ਪੈਲੇਸ ’ਚ ਤੀਆਂ ਦਾ ਤਿਉਹਾਰ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸੱਭਿਆਚਾਰਕ ਪ੍ਰੋਗਰਾਮ ’ਚ ਹਲਕੇ ਭਰ ਤੋਂ ਆਮ ਆਦਮੀ ਪਾਰਟੀ ਦੀਆਂ ਮਹਿਲਾ ਵਰਕਰਾਂ ਦੇ ਇਲਾਵਾ ਵੱਡੀ ਗਿਣਤੀ ’ਚ ਮੁਟਿਆਰਾਂ ਨੇ ਭਾਗ ਲਿਆ।

ਦੀਨਾਨਗਰ ਵਿਖੇ ਤੀਆਂ ਦੇ ਤਿਉਹਾਰ ਦੌਰਾਨ ਮੁੱਖ ਮਹਿਮਾਨ ਹਰਸ਼ ਪ੍ਰਭਾ ਦਾ ਸਵਾਗਤ ਕਰਨ ਮੌਕੇ ਰੁਪਿੰਦਰ ਕੌਰ ਕੱਤੋਵਾਲ, ਕਾਜਲ ਪੱਖੋਵਾਲ ਤੇ ਹੋਰ। ਤਸਵੀਰ: ਸ਼ਾਮ ਸਿੰਘ ਘੁੰਮਣ 11-08-2026
ਦੀਨਾਨਗਰ, 10 ਅਗਸਤ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਆਮ ਆਦਮੀ ਪਾਰਟੀ ਦੀਨਾਨਗਰ ਵਲੋਂ ਕੋਹਲੀਆਂ ਮੋੜ ਸਥਿਤ ਸਵਰਗ ਪੈਲੇਸ ’ਚ ਤੀਆਂ ਦਾ ਤਿਉਹਾਰ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸੱਭਿਆਚਾਰਕ ਪ੍ਰੋਗਰਾਮ ’ਚ ਹਲਕੇ ਭਰ ਤੋਂ ਆਮ ਆਦਮੀ ਪਾਰਟੀ ਦੀਆਂ ਮਹਿਲਾ ਵਰਕਰਾਂ ਦੇ ਇਲਾਵਾ ਵੱਡੀ ਗਿਣਤੀ ’ਚ ਮੁਟਿਆਰਾਂ ਨੇ ਭਾਗ ਲਿਆ। ਰਵਾਇਤੀ ਪਹਿਰਾਵੇ ’ਚ ਸੱਜ ਕੇ ਪਹੁੰਚੀਆਂ ਮਹਿਲਾਵਾਂ ਤੇ ਮੁਟਿਆਰਾਂ ਸਦਕਾ ਪੂਰਾ ਪੈਲੇਸ ਪੰਜਾਬੀ ਸੱਭਿਆਚਾਰ ਦੇ ਰੰਗ ’ਚ ਰੰਗਿਆ ਨਜ਼ਰ ਆਇਆ ਤੇ ਹਰ ਪਾਸੇ ਮੇਲੇ ਵਰਗਾ ਮਾਹੌਲ ਰਿਹਾ। ਸਮਾਗਮ ’ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੀ ਪਤਨੀ ਹਰਸ਼ ਪ੍ਰਭਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਜਦੋਂਕਿ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵੀ ਉਚੇਚੇ ਤੌਰ ’ਤੇ ਪਹੁੰਚੇ। ਪ੍ਰੋਗਰਾਮ ਦੌਰਾਨ ਮੁਟਿਆਰਾਂ ਲਈ ਪੀਂਘਾਂ ਝੂਟ ਕੇ ਚਾਅ ਪੂਰੇ ਕੀਤੇ। ਇਸ ਮੌਕੇ ‘ਆਪ’ ਮਹਿਲਾ ਵਰਕਰਾਂ ਤੇ ਕੁੜੀਆਂ ਨੇ ਢੋਲਕੀ ਦੀ ਥਾਪ ‘ਤੇ ਪੰਜਾਬੀ ਲੋਕ ਗੀਤ ਤੇ ਰਵਾਇਤੀ ਬੋਲੀਆਂ ਪਾ ਕੇ ਖੂਬ ਰੰਗ ਬੰਨ੍ਹਿਆ। ਹੱਥਾਂ ’ਤੇ ਮਹਿੰਦੀ ਰਚਾਈ ਤੇ ਰੰਗ-ਬਿਰੰਗੀਆਂ ਚੂੜੀਆਂ ਪਹਿਨੀਆਂ ਮੁਟਿਆਰਾਂ ਨੇ ਜਦੋਂ ਗਿੱਧਾ ਪਾਇਆ ਤਾਂ ਪੂਰਾ ਹਾਲ ਤਾਲੀਆਂ ਨਾਲ ਗੂੰਜ ਉੱਠਿਆ। ਮੁੱਖ ਮਹਿਮਾਨ ਹਰਸ਼ ਪ੍ਰਭਾ ਨੇ ਔਰਤਾਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਸਾਡੇ ਅਮੀਰ ਵਿਰਸੇ ਦਾ ਪ੍ਰਤੀਕ ਹਨ ਤੇ ਇਨ੍ਹਾਂ ਨੂੰ ਮਨਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਸਾਡੀ ਨਵੀਂ ਪੀੜ੍ਹੀ ਆਪਣੇ ਪੁਰਾਣੇ ਸੱਭਿਆਚਾਰ ਤੇ ਰੀਤੀ ਰਿਵਾਜਾਂ ਨਾਲ ਜੁੜੀ ਰਹੇ। ਪ੍ਰੋਗਰਾਮ ਦੇ ਅੰਤ ਵਿਚ ਮਹਿਮਾਨਾਂ ਅਤੇ ਮੁਟਿਆਰਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਸਾਰਿਆਂ ਨੇ ਇਸੇ ਤਰ੍ਹਾਂ ਮਿਲ ਕੇ ਤਿਉਹਾਰ ਮਨਾਉਣ ਦੇ ਵਾਅਦੇ ਨਾਲ ਇਕ ਦੂਜੇ ਨੂੰ ਵਧਾਈ ਦਿੱਤੀ। ਸਮਾਗਮ ਦੌਰਾਨ ਐਂਕਰਿੰਗ ਦੀ ਭੂਮਿਕਾ ਰੂਹੀ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਮਹਿਲਾ ਵਿੰਗ ਦੀ ਹਲਕਾ ਕੋਆਡੀਨੇਟਰ ਰੁਪਿੰਦਰ ਕੌਰ ਕੱਤੋਵਾਲ, ਬਲਾਕ ਸੰਮਤੀ ਮੈਂਬਰ ਕਾਜਲ ਪੱਖੋਵਾਲ, ਮਧੂ ਥਾਪਾ ਤੇ ਅੰਜਲੀ ਅਤਰੀ ਅਵਾਂਖਾ ਦੇ ਇਲਾਵਾ ਹਲਕੇ ਦੇ ਵੱਖ- ਵੱਖ ਪਿੰਡਾਂ ਤੋਂ ਮਹਿਲਾਵਾਂ ਮੌਜੂਦ ਸਨ।
ਪਿਛਲੀ ਖ਼ਬਰ ਐਂਟੀ ਸਟੇਟ ਟਿੱਪਣੀ ਵਿਰੁੱਧ ਮੁਲਾਜ਼ਮਾਂ ਦਾ ਮੋਰਚਾ ਅਗਲੀ ਖ਼ਬਰ ਪੀ.ਏ.ਪੀ. ਪੰਚਾਇਤ ਸਰਪੰਚ ਪਲਵਿੰਦਰ ਸਿੰਘ ਮੱਲ੍ਹੀ ਵਲੋਂ ਡੇਰਿਆਂ ਦੇ ਰਸਤੇ ਦਾ ਰਸਮੀ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।