11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਪਾਵਰਕਾਮ ਤੇ ਟਰਾਂਸਕੋ ਦੇ ਮੰਡਲ ਗੁਰਦਾਸਪੁਰ ਦੇ ਪੈਨਸ਼ਨਰਾਂ ਦੀ ਮੀਟਿੰਗ

ਗੁਰਦਾਸਪੁਰ, 10 ਅਗਸਤ (ਅਸ਼ੋਕ ਸ਼ਰਮਾ)-ਪਾਵਰਕਾਮ ਤੇ ਟਰਾਂਸਕੋ ਦੇ ਮੰਡਲ ਗੁਰਦਾਸਪੁਰ ਦੇ ਪੈਨਸ਼ਨਰਾਂ ਦੀ ਮੀਟਿੰਗ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਸਤਪਾਲ ਲੱਖੋਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਪੈਨਸ਼ਨਰਾਂ ਨੇ ਵੱਧ ਚੜ ਕੇ ਹਿੱਸਾ ਲਿਆ।

ਅਜੀਤ ਡੈਸਕ 11-08-2026
ਗੁਰਦਾਸਪੁਰ, 10 ਅਗਸਤ (ਅਸ਼ੋਕ ਸ਼ਰਮਾ)-ਪਾਵਰਕਾਮ ਤੇ ਟਰਾਂਸਕੋ ਦੇ ਮੰਡਲ ਗੁਰਦਾਸਪੁਰ ਦੇ ਪੈਨਸ਼ਨਰਾਂ ਦੀ ਮੀਟਿੰਗ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਸਤਪਾਲ ਲੱਖੋਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਪੈਨਸ਼ਨਰਾਂ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਮੌਕੇ ਪੈਨਸ਼ਨਰ ਸਾਂਝਾ ਮੁਲਾਜ਼ਮ ਫਰੰਟ ਪੰਜਾਬ ਤੇ ਗੌਰਮਿੰਟ ਪੈਨਸ਼ਨਰ ਜਾਇੰਟ ਫਰੰਟ ਵਲੋਂ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਮਨਵਾਉਣ ਲਈ 29 ਜੁਲਾਈ ਨੂੰ ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਤੇ 7 ਅਗਸਤ ਨੂੰ ਚੰਡੀਗੜ ਮਹਾਂਰੈਲੀ ’ਚ ਸ਼ਾਮਿਲ ਹੋਣ ’ਤੇ ਪੈਨਸ਼ਨਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਰਿੰਦਰ ਪੱਪੂ ਸਰਕਲ ਸਕੱਤਰ ਪੈਨਸ਼ਨਰ ਐਸੋਸੀਏਸ਼ਨ ਸਰਕਲ ਗੁਰਦਾਸਪੁਰ, ਸਤਪਾਲ ਲੱਖੋਵਾਲ ਮੰਡਲ ਪ੍ਰਧਾਨ ਗੁਰਦਾਸਪੁਰ, ਰਜਿੰਦਰ ਸ਼ਰਮਾ ਮੰਡਲ ਆਗੂ ਗੁਰਦਾਸਪੁਰ ਤੇ ਅਮਰੀਕ ਸਿੰਘ ਦੋਰਾਂਗਲਾ ਮੰਡਲ ਆਗੂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪੈਨਸ਼ਨਰ ਮੁਲਾਜ਼ਮ ਸਾਂਝਾ ਫਰੰਟ ਪੰਜਾਬ ਨੂੰ 27 ਤੋਂ ਪਹਿਲਾਂ ਮੀਟਿੰਗ ਦੇ ਕੇ 18 ਫੀਸਦੀ ਡੀ.ਏ, ਉਸ ਦਾ ਬਣਦਾ ਬਕਾਇਆ, 2.5 9 ਗੁਣਾਂਕ ਨਾਲ ਪੈਨਸ਼ਨ ਵਿਚ ਵਾਧਾ, ਪੁਰਾਣੀ ਪੈਨਸ਼ਨ 1972 ਨਿਯਮ ਤਹਿਤ ਲਾਗੂ ਨਾ ਕੀਤਾ ਤਾਂ ਮੁਲਾਜਮ ਪੈਨਸ਼ਨਰ ਸਾਂਝਾ ਫਰੰਟ ਵਲੋਂ ਜੋ 27 ਅਗਸਤ ਨੂੰ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਹੈ, ਉਸ ਦੇ ਸਮਰਥਨ ’ਚ ਪੈਨਸ਼ਨਰ ਮੰਡਲ ਗੁਰਦਾਸਪੁਰ ਵੱਧ ਚੜ ਕੇ ਸਹਿਯੋਗ ਕਰਨਗੇ। ਜਿਸ ਤੋਂ ਨਿਕਲਣ ਵਾਲੇ ਸਾਰੇ ਸਿੱਟਿਆਂ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਬਾਬਾ ਦਰਸ਼ਨ ਸਿੰਘ ਸਰਕਲ ਆਗੂ, ਬੂਆ ਦਿੱਤਾ, ਬਨਾਰਸੀ ਦਾਸ, ਇੰਜੀ. ਗੁਰਨਾਲ ਸਿੰਘ, ਰਮੇਸ਼ ਕੁਮਾਰ, ਸਰਬਜੀਤ ਸਿੰਘ, ਡੇਵਿਡ ਮਸੀਹ, ਧਰਮ ਸਿੰਘ, ਬਾਬਾ ਸਲਵਿੰਦਰ ਸਿੰਘ, ਫਿਰੋਜ ਮਸੀਹ, ਕੁਲਦੀਪ ਸਿੰਘ, ਸੁਖਦੇਵ ਸਿੰਘ, ਵਿਜੇ ਕੁਮਾਰ, ਬਖਸ਼ੀਸ ਸਿੰਘ, ਸੁਰਿੰਦਰ ਪੱਪੂ, ਅਮਰੀਕ ਸਿੰਘ, ਸਤਪਾਲ ਲੱਖੇਵਾਲ ਅਤੇ ਹਰਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੁਖਰਾਜ ਸਿੰਘ ਰਾਮਪੁਰ ਬਣੇ ਸਬ-ਇੰਸਪੈਕਟਰ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ (ਈ.ਜੀ.ਐੱਸ.) ਅੱਪਗ੍ਰੇਡ ਸਕੂਲ ਹੰਬੜਾਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਮੈਡਮ ਹਰਪ੍ਰੀਤ ਕੌਰ,ਭਜਨ ਕੌਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।