ਲੋਕ ਹਿਤੈਸ਼ੀ ਨੀਤੀਆਂ ਕਰਕੇ ਪੰਜਾਬ ਅੰਦਰ ਫਿਰ ਤੋਂ ‘ਆਪ’ ਦੀ ਸਰਕਾਰ ਬਣਨਾ ਤੈਅ : ਬਾਪੂ ਮਹਾਲ, ਬੰਟੀ
ਧਾਰੀਵਾਲ, 9 ਅਗਸਤ (ਸਵਰਨ ਸਿੰਘ)-ਪੰਜਾਬ ਸਰਕਾਰ ਵਲੋਂ ਆਰੰਭ ਕੀਤੇ ‘ਲੋਕ ਮਿਲਣੀ’ ਪ੍ਰੋਗਰਾਮਾਂ ਤਹਿਤ ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡ ਛੋਟੇਪੁਰ ਵਿਖੇ ਬਲਾਕ ਸੰਮਤੀ ਮੈਂਬਰ ਮਾਲਿਕ ਸਿੰਘ ਬੰਟੀ ਬਲਾਕ ਪ੍ਰਧਾਨ ਦੇ ਪ੍ਰਬੰਧਾਂ ਹੇਠ ਹੋਏ ਸਮਾਗਮ ਵਿਚ ‘ਆਪ’ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦੇ ਪਿਤਾ ਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਜਰਨੈਲ ਸਿੰਘ ਮਾਹਲ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਬਾਪੂ ਜਰਨੈਲ ਸਿੰਘ ਮਾਹਲ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਸਕੀਮਾਂ ਲੋਕਾਂ ਦੇ ਹਿੱਤਾਂ ਦੀਆਂ ਲਿਆਂਦੀਆਂ ਹਨ, ਉਸ ਨਾਲ ਲੋਕ ਫਿਰ ਤੋਂ ‘ਆਪ’ ਦੀ ਸਰਕਾਰ ਬਨਾਉਣਗੇ।
ਅਜੀਤ ਡੈਸਕ
10-08-2026