09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

‘ ਯੁਵਾ ਆਪਦਾ ਮਿੱਤਰ’ ਟ੍ਰੇਨਿੰਗ ਕੈਂਪ ’ਚ ਆਰ.ਆਰ.ਐੱਮ.ਕੇ. ਮਹਾਂਵਿਦਿਆਲਿਆ ਦੀਆਂ ਵਿਦਿਆਰਥਣਾਂ ਨੇ ਲਿਆ ਭਾਗ

ਪਠਾਨਕੋਟ, 8 ਅਗਸਤ (ਸੰਧੂ)- ਆਰ. ਆਰ.

ਵਿਦਿਆਰਥਣਾਂ ਨੂੰ ਸਰਟੀਫਿਕੇਟ ਪ੍ਰਦਾਨ ਕਰਦੇ ਹੋਏ ਡਾਇਰੈਕਟਰ ਡਾ: ਗੁਰਮੀਤ ਕੌਰ, ਪ੍ਰੋ: ਕੁਸੁਮ ਰਾਜਪੂਤ ਅਤੇ ਪ੍ਰੋ: ਸ਼ਿਲਪਾ ਭਗਤ। ਤਸਵੀਰ: ਸੰਧੂ 09-08-2026
ਪਠਾਨਕੋਟ, 8 ਅਗਸਤ (ਸੰਧੂ)- ਆਰ.ਆਰ.ਐੱਮ.ਕੇ. ਆਰੀਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਦੀਆਂ ਵਿਦਿਆਰਥਣਾਂ ਨੇ ‘ਯੁਵਾ ਆਪਦਾ ਮਿੱਤਰ’ ਯੋਜਨਾ ਤਹਿਤ 22 ਤੋਂ 28 ਜੁਲਾਈ ਤੱਕ ਕਰਵਾਏ 7 ਰੋਜ਼ਾ ਸਿਖਲਾਈ ਕੈਂਪ ਵਿਚ ਭਾਗ ਲਿਆ। ਇਹ ਕੈਂਪ ਕਾਲਜ ਦੀ ਡਾਇਰੈਕਟਰ ਡਾ: ਗੁਰਮੀਤ ਕੌਰ ਦੀ ਅਗਵਾਈ ਹੇਠ ਅਤੇ ਐੱਨ.ਐੱਸ.ਐੱਸ. ਵਿਭਾਗ ਦੀਆਂ ਪ੍ਰੋਗਰਾਮ ਅਫਸਰਾਂ ਪ੍ਰੋ: ਕੁਸੁਮ ਰਾਜਪੂਤ ਤੇ ਪ੍ਰੋ: ਸ਼ਿਲਪਾ ਭਗਤ ਦੇ ਨਿਰਦੇਸਾਂ ਹੇਠ ਕਰਵਾਇਆ ਗਿਆ।ਇਹ ਸਿਖਲਾਈ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਭਾਰਤ ਸਰਕਾਰ, ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਪੰਜਾਬ ਤੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਪੰਜਾਬ ਸਰਕਾਰ ਦੇ ਸਾਂਝੇ ਉਪਰਾਲੇ ਤਹਿਤ ਕਰਵਾਈ ਗਈ। ਕੈਂਪ ਦੌਰਾਨ ਵਿਦਿਆਰਥਣਾਂ ਨੂੰ ਮੁੱਢਲੀ ਸਹਾਇਤਾ, ਅੱਗ ਤੋਂ ਬਚਾਅ, ਆਫ਼ਤ ’ਚ ਫਸੇ ਲੋਕਾਂ ਦੀ ਭਾਲ ਤੇ ਸਹਾਇਤਾ, ਟੀਮ ਵਰਕ ਅਤੇ ਵੱਖ-ਵੱਖ ਆਫ਼ਤਾਂ ਨਾਲ ਨਜਿੱਠਣ ਸਬੰਧੀ ਵਿਹਾਰਕ ਤੇ ਤਕਨੀਕੀ ਸਿਖਲਾਈ ਦਿੱਤੀ ਗਈ। ਮਾਹਿਰਾਂ ਵਲੋਂ ਮੌਕ ਡ੍ਰਿੱਲ ਅਤੇ ਵੱਖ-ਵੱਖ ਅਭਿਆਸ ਵੀ ਕਰਵਾਏ ਗਏ। ਕੈਂਪ ਦੀ ਸਮਾਪਤੀ ਮੌਕੇ ਸਿਖਲਾਈ ਪੂਰੀ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।
ਪਿਛਲੀ ਖ਼ਬਰ ਸਬ-ਇੰਸਪੈਕਟਰ ਵਿਜੇ ਕੁਮਾਰ ਨੇ ਥਾਣਾ ਡਵੀਜ਼ਨ ਨੰਬਰ-2 ਦੇ ਮੁਖੀ ਵਜੋਂ ਸੰਭਾਲਿਆ ਚਾਰਜ ਅਗਲੀ ਖ਼ਬਰ ਚਰਨਜੀਤ ਸਿੰਘ ਬੱਗਾ ਚੁਣੇ ਨਹਿਰੂ ਮਾਰਕੀਟ ਦੇ ਨਵੇਂ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।