09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਪਿੰਡ ਦੁਨੇਰਾ ਵਿਖੇ ਚੋਰਾਂ ਨੇ ਕਰਿਆਨੇ ਦੀ ਦੁਕਾਨ ’ਤੇ ਕੀਤੀ ਚੋਰੀ

ਧਾਰ ਕਲਾਂ, 8 ਅਗਸਤ (ਨਰੇਸ਼ ਪਠਾਨੀਆ)-ਧਾਰ ਬਲਾਕ ਦੇ ਪਿੰਡ ਦੁਨੇਰਾ ਦੇ ਮੇਨ ਬਾਜ਼ਾਰ ਵਿਚ ਇਕ ਦੁਕਾਨ ਦੇ ਤਾਲੇ ਤੋੜ ਕੇ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੁਕਾਨ ਮਾਲਕ ਅਤੁਲ ਮਹਾਜਨ ਅਤੇ ਅਰਵਿੰਦ ਮਹਾਜਨ ਨੇ ਦੱਸਿਆ ਕਿ ਸਵੇਰੇ 8 ਵਜੇ ਉਹ ਦੁਕਾਨ ’ਤੇ ਆਏ ਤਾਂ ਦੇਖਿਆ ਕਿ ਦੁਕਾਨ ਦਾ ਇਕ ਸਾਈਡ ਤੋਂ ਸ਼ਟਰ ਟੁੱਟਾ ਸੀ ਅਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਗੱਲਾ ਵੀ ਖੁੱਲਾ ਪਿਆ ਸੀ ਅਤੇ ਉਸ ਵਿਚ ਪਏ 5 ਹਜਾਰ ਰੁਪਏ ਨਕਦੀ ਵੀ ਗਾਇਬ ਸੀ।

ਪਿੰਡ ਦੁਨੇਰਾ ਦੇ ਮੇਨ ਬਾਜਾਰ ਵਿਚ ਦੁਕਾਨ ’ਤੇ ਹੋਈ ਚੋਰੀ ਸਬੰਧੀ ਜਾਂਚ ਕਰਦੀ ਹੋਈ ਪੁਲਿਸ। ਤਸਵੀਰ: ਨਰੇਸ਼ ਪਠਾਨੀਆ 09-08-2026
ਧਾਰ ਕਲਾਂ, 8 ਅਗਸਤ (ਨਰੇਸ਼ ਪਠਾਨੀਆ)-ਧਾਰ ਬਲਾਕ ਦੇ ਪਿੰਡ ਦੁਨੇਰਾ ਦੇ ਮੇਨ ਬਾਜ਼ਾਰ ਵਿਚ ਇਕ ਦੁਕਾਨ ਦੇ ਤਾਲੇ ਤੋੜ ਕੇ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੁਕਾਨ ਮਾਲਕ ਅਤੁਲ ਮਹਾਜਨ ਅਤੇ ਅਰਵਿੰਦ ਮਹਾਜਨ ਨੇ ਦੱਸਿਆ ਕਿ ਸਵੇਰੇ 8 ਵਜੇ ਉਹ ਦੁਕਾਨ ’ਤੇ ਆਏ ਤਾਂ ਦੇਖਿਆ ਕਿ ਦੁਕਾਨ ਦਾ ਇਕ ਸਾਈਡ ਤੋਂ ਸ਼ਟਰ ਟੁੱਟਾ ਸੀ ਅਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਗੱਲਾ ਵੀ ਖੁੱਲਾ ਪਿਆ ਸੀ ਅਤੇ ਉਸ ਵਿਚ ਪਏ 5 ਹਜਾਰ ਰੁਪਏ ਨਕਦੀ ਵੀ ਗਾਇਬ ਸੀ। ਚੋਰਾਂ ਨੇ ਦੁਕਾਨ ਵਿਚੋਂ ਘਿਓ, ਡਰਾਈ ਫਰੂਟ ਆਦਿ ਕਰੀਬ 40 ਹਜ਼ਾਰ ਰੁਪਏ ਦਾ ਸਮਾਨ ਚੋਰੀ ਕਰ ਲਿਆ ਹੈ। ਜਨਤਾ ਕਰਿਆਨਾ ਸਟੋਰ ਦੇ ਮਾਲਕਾਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਮੇਨ ਬਾਜਾਰ ਵਿਚ ਮੁੱਖ ਸੜਕ ’ਤੇ ਚੋਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਜਿਸ ਤੋਂ ਲੱਗਦਾ ਹੈ ਕਿ ਚੋਰਾਂ ਨੂੰ ਕਿਸੇ ਦਾ ਕੋਈ ਡਰ ਖੌਫ ਨਹੀਂ ਹੈ। ਸਥਾਨਿਕ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਜਲਦ ਚੋਰਾਂ ਨੂੰ ਫੜ ਕੇ ਕਾਰਵਾਈ ਕੀਤੀ ਜਾਵੇ।
ਪਿਛਲੀ ਖ਼ਬਰ ਸਰਕਾਰ ਦੀ ਅਣਗਹਿਲੀ ਕਾਰਨ ਆਯੁਸ਼ਮਾਨ ਆਰੋਗਿਆ ਕੇਂਦਰਾਂ ’ਤੇ ਲੱਗੇ ਤਾਲੇ * ਸੀ. ਐਚ. ਓ. ਐਸੋਸੀਏਸ਼ਨ ਨੇ ਰੋਸ ਵਜੋਂ ਲਗਾਏ... ਅਗਲੀ ਖ਼ਬਰ ਸਿਵਲ ਹਸਪਤਾਲ ਦੇ ਪਖਾਨਿਆਂ ਤੋਂ ਪਾਈਪਾਂ, ਟੂਟੀਆਂ ਅਤੇ ਕੀਮਤੀ ਸਾਮਾਨ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।