ਫਤਹਿਗੜ੍ਹ ਚੂੜੀਆਂ, 6 ਅਗਸਤ (ਐਮ.ਐਸ. ਫੁੱਲ)-ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਵੱਖ-ਵੱਖ ਸਕੂਲਾਂ ਦੇ ਖੇਡ ਮੁਕਾਬਲੇ ਗੁਰੂ ਕਲਗੀਧਰ ਸੀਨੀਅਰ ਸੈਕੰਡਰੀ ਸਕਲ ਰੋੜੀਵਾਲ (ਮਰੜ) ਵਿਖੇ ਕਰਵਾਏ ਗਏ। ਇਸ ਸਬੰਧੀ ਡੀ.ਡੀ.ਆਈ. ਸਕੂਲ ਦੇ ਪ੍ਰਿੰ. ਸਵਲੀਨ ਭਾਟੀਆ ਨੇ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ’ਚ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਨਿੱਜੀ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸੇ ਤਹਿਤ ਸਾਡੇ ਸਕੂਲ ਦੀ ਗਤਕਾ ਟੀਮ ਨੇ ਵੀ ਆਪਣੇ ਮੁਕਾਬਲੇ ਵਿਚ ਭਾਗ ਲਿਆ। ਇਸ ਦੌਰਾਨ ਸਾਡੇ ਸਕੂਲ ਦੀ ਗਤਕਾ ਟੀਮ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ। ਅੱਜ ਗਤਕਾ ਟੀਮ ਦਾ ਜਿੱਤਣ ਉਪਰੰਤ ਸਕੂਲ ਪਹੁੰਚਣ ’ ਤੇ ਨਿੱਘਾ ਸਵਾਗਤ ਕੀਤਾ ਗਿਆ। ਪ੍ਰਿੰ. ਸਵਲੀਨ ਭਾਟੀਆ ਨੇ ਕਿਹਾ ਕਿ ਅੱਜ ਜੋ ਗਤਕੇ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਹੈ, ਇਹ ਸਭ ਬੱਚਿਆਂ ਦੀ ਮਿਹਨਤ ਤੇ ਕੋਚ ਦੇ ਵਧੀਆ ਮਾਰਗ ਦਰਸ਼ਨ ਦਾ ਨਤੀਜਾ ਹੈ।