ਬਟਾਲਾ, 6 ਅਗਸਤ (ਸਤਿੰਦਰ ਸਿੰਘ)-ਐਸ.ਐਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਜੂਨੀਅਰ ਵਿੰਗ ’ਚ ਅੱਜ ਅਹੁਦਾ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਕਾਰਵਾਈ ਸਕੂਲ ਦੇ ਮੁੱਖ ਅਧਿਆਪਕਾ ਸ਼੍ਰੀਮਤੀ ਤਜਿੰਦਰ ਸ਼ਰਮਾ ਨੇ ਕੀਤੀ। ਇਸ ਮੌਕੇ ਯੂਨੀਅਨ ਵਿੰਗ ਦਾ ਮੁੱਖ ਲੜਕਾ, ਮੁੱਖ ਲੜਕੀ ਤੇ ਮੋਨੀਟਰਾਂ ਦੀ ਚੋਣ ਕੀਤੀ ਗਈ। ਇਸ ’ਚ ਜੈਬੀਰ ਸਿੰਘ ਨੂੰ ਮੁੱਖ ਲੜਕਾ ਤੇ ਜਿਆਨਾ ਖੋਸਲਾ ਨੂੰ ਮੁੱਖ ਲੜਕੀ ਚੁਣਿਆ ਗਿਆ। ਇਸ ਤਰ੍ਹਾਂ ਉਪ ਮੁੱਖ ਲੜਕਾ ਗੁਰਅੰਸ਼ਬੀਰ ਸਿੰਘ ਤੇ ਉਪ ਮੁੱਖ ਲੜਕੀ ਕਾਵਿਆ ਭਨੋਟ ਨੂੰ ਨਿਯੁਕਤ ਕੀਤਾ ਗਿਆ। ਸਕੂਲ ਦੇ ਹੋਰ ਵਿਦਿਆਰਥੀਆਂ ਨੂੰ ਮੋਨੀਟਰਾਂ ਦੇ ਬੈਚ ਪ੍ਰਦਾਨ ਕੀਤੇ ਗਏ। ਸਕੂਲ ਦੇ ਡਾਇਰੈਕਟਰ ਮਨੋਹਰ ਲਾਲ ਸ਼ਰਮਾ (ਨੈਸ਼ਨਲ ਐਵਾਰਡੀ) ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਇਮਾਨਦਾਰੀ ਨਾਲ ਆਪਣਾ ਫਰਜ਼ ਪੂਰਾ ਕਰਨ ਦੀ ਸਲਾਹ ਦਿੱਤੀ।