06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਜੇ.ਐਮ.ਕੇ. ਇੰਟਰਨੈਸ਼ਨਲ ਸਕੂਲ ਨੇ ਸਫਲਤਾ ਪੂਰਵਕ ਖੂਨਦਾਨ ਕੈਂਪ ਦਾ ਕੀਤਾ ਆਯੋਜਨ

ਪਠਾਨਕੋਟ, 5 ਅਗਸਤ (ਸੰਧੂ)-ਜੇ. ਐਮ.

ਛੋਟੂ ਨਾਥ ਮੰਦਿਰ ’ਚ ਰੱਖਿਆ ਗਿਆ ਸੜਕ ਦਾ ਨੀਂਹ ਪੱਥਰ ਅਤੇ ਸੜਕ ’ਤੇ ਦਿਖਾਈ ਦੇ ਰਿਹਾ ਪੱਥਰ। ਤਸਵੀਰ: ਸੋਹਨ ਲਾਲ 06-08-2026
ਪਠਾਨਕੋਟ, 5 ਅਗਸਤ (ਸੰਧੂ)-ਜੇ.ਐਮ.ਕੇ. ਇੰਟਰਨੈਸ਼ਨਲ ਸਕੂਲ ਪਠਾਨਕੋਟ ਨੇ ਸਕੂਲ ਦੇ ਚੇਅਰਮੈਨ ਅਨੁਜ ਸੂਦ ਅਤੇ ਡਾਇਰੈਕਟਰ ਤਾਨਿਆ ਸੂਦ ਦੀ ਅਗਵਾਈ ਹੇਠ ਅਤੇ ਡਾਇਰੈਕਟਰ ਤੇ ਪ੍ਰਿੰਸੀਪਲ ਡਾ: ਨੀਰਜ ਮੋਹਨ ਪੁਰੀ ਦੀ ਪ੍ਰਧਾਨਗੀ ਹੇਠ ਖੂਨਦਾਨ ਕੈਂਪ ਦਾ ਸਫਲਤਾ ਪੂਰਵਕ ਆਯੋਜਨ ਕੀਤਾ। ਇਹ ਕੈਂਪ ਬਲੱਡ ਡੋਨਰਜ਼ ਪਠਾਨਕੋਟ ਤੇ ਲਾਇਨਜ਼ ਕਲੱਬ ਪਠਾਨਕੋਟ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ । ਇਸ ਮੌਕੇ ਬਲੱਡ ਡੋਨਰਜ਼ ਪਠਾਨਕੋਟ ਦੇ ਪ੍ਰਧਾਨ ਕ੍ਰਿਸ਼ਨਾ ਮੋਹਨ, ਚੇਅਰਮੈਨ ਰਵਨੀਤ ਸਿੰਘ ਗਢ, ਅਮਨਦੀਪ ਹਸਪਤਾਲ ਦੇ ਸੁਵਿਧਾ ਨਿਰਦੇਸ਼ਕ ਵਿਜੇ ਥਾਪਾ, ਲਾਇਨਜ਼ ਕਲੱਬ ਦੇ ਪ੍ਰਧਾਨ ਡਾ: ਤਰਸੇਮ ਸਿੰਘ ਅਤੇ ਹਿੰਦੂ ਸਹਿਕਾਰੀ ਬੈਂਕ ਦੇ ਚੇਅਰਮੈਨ ਸਤੀਸ਼ ਮਹੇਂਦਰੂ ਵਿਸ਼ੇਸ਼ ਤੌਰ ’ਤੇ ਮੌਜੂਦ ਸਨ । ਕੈਂਪ ਵਿਚ ਅਮਨਦੀਪ ਹਸਪਤਾਲ ਦੇ ਬਲੱਡ ਬੈਂਕ ਦੇ ਮਾਹਿਰ ਡਾਕਟਰਾਂ ਦੀ ਇਕ ਟੀਮ ਨੇ ਖੂਨ ਇਕੱਠਾ ਕੀਤਾ । ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲੇ ਇਸ ਕੈਂਪ ਵਿਚ ਨੌਜਵਾਨਾਂ, ਸਕੂਲ ਅਧਿਆਪਕਾਂ, ਸਟਾਫ਼ ਅਤੇ ਪਤਵੰਤਿਆਂ ਨੂੰ ਉਤਸ਼ਾਹ ਨਾਲ ਖੂਨਦਾਨ ਕਰਦੇ ਹੋਏ, ਮਨੁੱਖਤਾ ਦੀ ਸੇਵਾ ਵਿਚ ਯੋਗਦਾਨ ਪਾਉਂਦੇ ਦੇਖਿਆ ਗਿਆ। ਇਸ ਮੌਕੇ ਡਾ: ਨੀਰਜ ਮੋਹਨ ਪੁਰੀ ਨੇ ਦੱਸਿਆ ਕਿ ਖੂਨਦਾਨ ਕੈਂਪ ਲਗਾਉਣ ਦਾ ਮੁੱਖ ਉਦੇਸ਼ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਖੂਨ ਪ੍ਰਦਾਨ ਕਰਨਾ ਅਤੇ ਸਮਾਜ ਵਿਚ ਖੂਨਦਾਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਬਲੱਡ ਡੋਨਰਜ਼ ਪਠਾਨਕੋਟ (ਰਜਿ:) ਦੇ ਪ੍ਰਧਾਨ ਕ੍ਰਿਸ਼ਨਾ ਮੋਹਨ ਤੇ ਚੇਅਰਮੈਨ ਰਵਨੀਤ ਸਿੰਘ ਗਢ ਨੇ ਸਕੂਲ ਦੇ ਸ਼ਲਾਘਾਯੋਗ ਉਪਰਾਲੇ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੇ ਅੰਤ ਵਿਚ ਸਕੂਲ ਪ੍ਰਬੰਧਨ ਨੇ ਸਾਰੇ ਖੂਨਦਾਨੀਆਂ, ਮਹਿਮਾਨਾਂ, ਡਾਕਟਰਾਂ ਅਤੇ ਬਲੱਡ ਡੋਨਰਜ਼ ਪਠਾਨਕੋਟ (ਰਜਿ:) ਦੀ ਪੂਰੀ ਟੀਮ ਦਾ ਸਮਾਜ ਸੇਵਾ ਦੇ ਇਸ ਉੱਤਮ ਕਾਰਜ ਵਿਚ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ । ਇਸ ਮੌਕੇ ਬਲੱਡ ਡੋਨਰਜ਼ ਪਠਾਨਕੋਟ ਦੇ ਉਪ ਪ੍ਰਧਾਨ ਰਕਿਤ ਮਹਾਜਨ, ਸਕੱਤਰ ਮੁਨੀਸ਼ ਸਭਰਵਾਲ, ਸੀ.ਐਸ. ਲਾਇਲਪੁਰੀ, ਪ੍ਰਵੀਨ ਅਗਰਵਾਲ, ਅਵਤਾਰ ਅਬਰੋਲ, ਅਮਿਤ ਸ਼ਰਮਾ ਅਤੇ ਹੋਰ ਬਹੁਤ ਸਾਰੇ ਪਤਵੰਤੇ ਮੌਜੂਦ ਸਨ ।
ਪਿਛਲੀ ਖ਼ਬਰ ਨਾਜਾਇਜ਼ ਕਬਜ਼ੇ ਤੇ ਡਰੇਨੇਜ਼ ਰਸਤਿਆਂ ਨੂੰ ਛੁਡਾਉਣ ਦੀ ਮੰਗ ਨੂੰ ਲੈ ਕੇ ਸ਼ਿਵ ਸੈਨਾ ਨੇ ਡੀ.ਸੀ. ਨੂੰ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੀ ਸੁਰੱਖਿਆ ਰੱਬ ਆਸਰੇ * ਆਵਾਰਾ ਕੁੱਤਿਆਂ ਦੇ ਹਮਲਿਆਂ ’ਚ ਕਈ ਕਰਮਚਾਰੀ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।