ਜ਼ੋਨਲ ਖੇਡਾਂ ’ਚ ਰਾਣਾ ਸਵਰਾਜ ਯੂਨੀਵਰਸਲ ਪਬਲਿਕ ਸਕੂਲ (ਲੇਹਲ) ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਧਾਰੀਵਾਲ, 5 ਅਗਸਤ (ਸਵਰਨ ਸਿੰਘ)-ਇਲਾਕੇ ਦੇ ਨਾਮਵਰ ਸਕੂਲ ਰਾਣਾ ਸਵਰਾਜ ਯੂਨੀਵਰਸਲ ਪਬਲਿਕ ਸਕੂਲ (ਲੇਹਲ) ਧਾਰੀਵਾਲ ਦੇ ਵਿਦਿਆਰਥੀਆਂ ਨੇ ਜ਼ੋਨਲ ਖੇਡ ਮੁਕਾਬਲਿਆਂ ’ਚ ਆਪਣੀ ਲਾਜਵਾਬ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ। ਬੈਡਮਿੰਟਨ ਮੁਕਾਬਲਿਆਂ ’ਚੋਂ ਅੰਡਰ-14 ਵਿਚ ਪਹਿਲਾ ਸਥਾਨ ਹਾਸਿਲ ਕੀਤਾ।
ਰਾਣਾ ਸਵਰਾਜ ਯੂਨੀਵਰਸਲ ਪਬਲਿਕ ਸਕੂਲ (ਲੇਹਲ) ਧਾਰੀਵਾਲ ਦੇ ਜ਼ੋਨਲ ਖੇਡਾਂ ਵਿਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀ। ਤਸਵੀਰ : ਸਵਰਨ ਸਿੰਘ
06-08-2026