ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਅੰਡਰ-19 ਵਾਲੀਬਾਲ ਟੀਮ ਨੇ ਜ਼ੋਨ ਪੱਧਰੀ ਖੇਡਾਂ ’ਚ ਜਿੱਤਿਆ ਚਾਂਦੀ ਦਾ ਤਗਮਾ
ਸ੍ਰੀ ਹਰਗੋਬਿੰਦਪੁਰ ਸਾਹਿਬ, 5 ਅਗਸਤ (ਕੰਵਲਜੀਤ ਸਿੰਘ ਚੀਮਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈਆਂ ਗਈਆਂ ਜ਼ੋਨ ਪੱਧਰੀ ਖੇਡਾਂ ’ਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਅੰਡਰ-19 ਵਾਲੀਬਾਲ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਮਗਾ ਆਪਣੇ ਨਾਂਅ ਕੀਤਾ। ਟੀਮ ਦੇ ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਮਧੂ ਸਾਵਲ ਵਲੋਂ ਖਿਡਾਰੀਆਂ ਤੇ ਕੋਚਿੰਗ ਸਟਾਫ਼ ਦਾ ਨਿੱਘਾ ਸਵਾਗਤ ਕੀਤਾ ਗਿਆ।
ਅਜੀਤ ਡੈਸਕ
06-08-2026