05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਖੇਤਾਂ ’ਚ ਕੰਮ ਕਰ ਰਹੇ ਸਾਬਕਾ ਫੌਜੀ ਦਾ ਮੋਟਰਸਾਈਕਲ ਚੋਰੀ ਦੋ ਦਿਨ ਬਾਅਦ ਵੀ ਨਹੀਂ ਲੱਗਾ ਕੋਈ ਸੁਰਾਗ

ਘਰੋਟਾ, 4 ਅਗਸਤ (ਸੰਜੀਵ ਗੁਪਤਾ)-ਖੇਤਾਂ ’ਚ ਕੰਮ ਕਰ ਰਹੇ ਇਕ ਸਾਬਕਾ ਫੌਜੀ ਦਾ ਕਾਲੇ ਰੰਗ ਦਾ ਹੀਰੋ ਸਪਲੈਂਡਰ ਮੋਟਰਸਾਈਕਲ ਪੀ. ਬੀ-35-ਐਨ-2388 ਚੋਰੀ ਹੋ ਗਿਆ।

ਜਾਣਕਾਰੀ ਦਿੰਦਾ ਹੋਇਆ ਕ੍ਰਿਪਾਲ ਸਿੰਘ। ਤਸਵੀਰ: ਸੰਜੀਵ ਗੁਪਤਾ 05-08-2026
ਘਰੋਟਾ, 4 ਅਗਸਤ (ਸੰਜੀਵ ਗੁਪਤਾ)-ਖੇਤਾਂ ’ਚ ਕੰਮ ਕਰ ਰਹੇ ਇਕ ਸਾਬਕਾ ਫੌਜੀ ਦਾ ਕਾਲੇ ਰੰਗ ਦਾ ਹੀਰੋ ਸਪਲੈਂਡਰ ਮੋਟਰਸਾਈਕਲ ਪੀ.ਬੀ-35-ਐਨ-2388 ਚੋਰੀ ਹੋ ਗਿਆ। ਘਟਨਾ ਨੂੰ ਦੋ ਦਿਨ ਬੀਤਣ ਦੇ ਬਾਵਜੂਦ ਪੁਲਿਸ ਨੂੰ ਅਜੇ ਤੱਕ ਕੋਈ ਸਫ਼ਲਤਾ ਨਹੀਂ ਮਿਲੀ । ਪੀੜਤ ਕ੍ਰਿਪਾਲ ਸਿੰਘ ਪੁੱਤਰ ਰਾਮ ਸਿੰਘ ਵਾਸੀ ਘਰੋਟਾ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਉਹ ਘਰੋਟਾ ਖਾਲ ਪੁਲ ਨੇੜੇ ਜੰਗਲਾਤ ਨੂੰ ਜਾਂਦੇ ਰਸਤੇ ਕੋਲ ਸਥਿਤ ਆਪਣੇ ਝੋਨੇ ਦੇ ਖੇਤਾਂ ਦੀ ਦੇਖਭਾਲ ਲਈ ਗਏ ਸਨ । ਖੇਤ ’ਚ ਕੰਮ ਕਰਦੇ ਸਮੇਂ ਉਨ੍ਹਾਂ ਆਪਣੇ ਕੱਪੜੇ, ਜੁੱਤੀ ਲਾਹ ਕੇ ਤੇ ਮੋਟਰਸਾਈਕਲ ਖੇਤ ਦੇ ਕੋਲ ਖੜ੍ਹਾ ਕਰ ਦਿੱਤਾ। ਕੁੱਝ ਸਮੇਂ ਬਾਅਦ ਜਦੋਂ ਉਹ ਵਾਪਸ ਆਏ ਤਾਂ ਕੱਪੜੇ ਤੇ ਜੁੱਤੀ ਤਾਂ ਉੱਥੇ ਹੀ ਪਏ ਸਨ, ਪਰ ਮੋਟਰਸਾਈਕਲ ਗਾਇਬ ਸੀ । ਕ੍ਰਿਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀ ਜਾਂਚ ਕਰਵਾਈ, ਪਰ ਚੋਰੀ ਸਬੰਧੀ ਕੋਈ ਸੁਰਾਗ ਨਹੀਂ ਮਿਲਿਆ । ਇਸ ਤੋਂ ਬਾਅਦ ਉਨ੍ਹਾਂ ਨੇ ਮਾਮਲੇ ਦੀ ਸੂਚਨਾ ਘਰੋਟਾ ਪੁਲਿਸ ਚੌਕੀ ਨੂੰ ਦਿੱਤੀ । ਪੀੜਤ ਦਾ ਕਹਿਣਾ ਹੈ ਕਿ ਸ਼ਿਕਾਇਤ ਦੇਣ ਦੇ ਬਾਵਜੂਦ ਦੋ ਦਿਨ ਬੀਤਣ ਉਪਰੰਤ ਵੀ ਮੋਟਰਸਾਈਕਲ ਦਾ ਕੋਈ ਪਤਾ ਨਹੀਂ ਲੱਗਿਆ । ਉਨ੍ਹਾਂ ਐਸ.ਐਸ.ਪੀ. ਪਠਾਨਕੋਟ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾ ਕੇ ਜਲਦ ਤੋਂ ਜਲਦ ਮੋਟਰਸਾਈਕਲ ਬਰਾਮਦ ਕਰਨ ਤੇ ਚੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ । ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਮੋਟਰਸਾਈਕਲ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਨਜ਼ਦੀਕੀ ਪੁਲਿਸ ਥਾਣੇ ਜਾਂ ਘਰੋਟਾ ਪੁਲਿਸ ਚੌਕੀ ਨੂੰ ਸੂਚਿਤ ਕਰਕੇ ਜਾਂਚ ਵਿਚ ਸਹਿਯੋਗ ਦੇਵੇ ।
ਪਿਛਲੀ ਖ਼ਬਰ ਜੀ.ਆਰ.ਪੀ. ਥਾਣਾ ਪਠਾਨਕੋਟ ਦੇ ਨਵੇਂ ਐਸ. ਐਚ. ਓ. ਬਣੇ ਇੰਸਪੈਕਟਰ ਸੁਖਵਿੰਦਰ ਸਿੰਘ ਸਰਾਂ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਦੀ ਪਾਵਨ ਮਿੱਟੀ ਦੇ ਸਵਾਗਤ ਲਈ ਵੱਧ ਤੋਂ ਵੱਧ ਗਿਣਤੀ ’ਚ ਪੁੱਜਣ ਦੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।