ਆਚਾਰਿਆ ਬਾਲਕ੍ਰਿਸ਼ਨ ਜੀ ਦਾ ਜਨਮ ਦਿਨ ਜੜ੍ਹੀ-ਬੂਟੀ ਦਿਵਸ ਵਜੋਂ ਮਨਾਇਆ
ਪਠਾਨਕੋਟ, 4 ਅਗਸਤ (ਸੁਮਿਤ)-ਪਤੰਜਲੀ ਯੋਗ ਸਮਿਤੀ ਪਠਾਨਕੋਟ ਵਲੋਂ ਯੋਗ ਤੇ ਆਯੂਰਵੇਦ ਦੇ ਖੇਤਰ ’ਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਆਚਾਰਿਆ ਬਾਲਕ੍ਰਿਸ਼ਨ ਜੀ ਦਾ ਜਨਮ ਦਿਨ ਜੜ੍ਹੀ-ਬੂਟੀ ਦਿਵਸ ਵਜੋਂ ਚਿਲਡਰਨ ਪਾਰਕ, ਪਠਾਨਕੋਟ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਮਿਤੀ ਦੇ ਮੈਂਬਰਾਂ ਨੇ ਔਸ਼ਧੀ ਬੂਟੇ ਲਗਾ ਕੇ ਵਾਤਾਵਰਨ ਸੰਭਾਲ ਤੇ ਆਯੂਰਵੈਦ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਸੰਦੇਸ਼ ਦਿੱਤਾ ।
ਅਜੀਤ ਡੈਸਕ
05-08-2026