05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਨੇ ਬੂਟੇ ਵੰਡੇ

ਮਾਧੋਪੁਰ, 4 ਅਗਸਤ (ਮਹਿਰਾ)-ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਵਲੋਂ ਬੂਟਿਆਂ ਦਾ ਮੁਫ਼ਤ ਲੰਗਰ ਲਗਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਚੇਅਰਮੈਨ ਡਾ: ਸੁਖਦੇਵ ਸਿੰਘ ਬੱਲਾ ਤੇ ਸੈਕਟਰੀ ਵਿਜੇ ਕੁਮਾਰ ਨੇ ਦੱਸਿਆ ਕਿ ਸੁਸਾਇਟੀ ਵਲੋਂ ਹਰ ਐਤਵਾਰ ਨੂੰ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਵਿਖੇ ਫਲਦਾਰ ਬੂਟਿਆਂ ਦਾ ਮੁਫ਼ਤ ਲੰਗਰ ਲਗਾਇਆ ਜਾ ਰਿਹਾ ਹੈ, ਜੋ ਕਿ ਪੂਰੇ ਸਾਉਣ ਮਹੀਨੇ ਹੀ ਚੱਲੇਗਾ ।

ਅਜੀਤ ਡੈਸਕ 05-08-2026
ਮਾਧੋਪੁਰ, 4 ਅਗਸਤ (ਮਹਿਰਾ)-ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਵਲੋਂ ਬੂਟਿਆਂ ਦਾ ਮੁਫ਼ਤ ਲੰਗਰ ਲਗਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਚੇਅਰਮੈਨ ਡਾ: ਸੁਖਦੇਵ ਸਿੰਘ ਬੱਲਾ ਤੇ ਸੈਕਟਰੀ ਵਿਜੇ ਕੁਮਾਰ ਨੇ ਦੱਸਿਆ ਕਿ ਸੁਸਾਇਟੀ ਵਲੋਂ ਹਰ ਐਤਵਾਰ ਨੂੰ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਵਿਖੇ ਫਲਦਾਰ ਬੂਟਿਆਂ ਦਾ ਮੁਫ਼ਤ ਲੰਗਰ ਲਗਾਇਆ ਜਾ ਰਿਹਾ ਹੈ, ਜੋ ਕਿ ਪੂਰੇ ਸਾਉਣ ਮਹੀਨੇ ਹੀ ਚੱਲੇਗਾ । ਮੱਸਿਆ ਵਾਲੇ ਦਿਨ ਵੀ ਬੂਟਿਆਂ ਦਾ ਲੰਗਰ ਲਗਾਇਆ ਜਾਵੇਗਾ। ਇਸ ਵਾਰ ਵੱਖ-ਵੱਖ ਤਰ੍ਹਾਂ ਦੇ 700 ਫਲਦਾਰ ਬੂਟੇ ਸੁਸਾਇਟੀ ਵਲੋਂ ਵੰਡੇ ਗਏ । ਡਾ: ਸੁਖਦੇਵ ਸਿੰਘ ਬੱਲਾ ਨੇ ਦੱਸਿਆ ਕਿ ਸਾਡਾ ਆਲਾ ਦੁਆਲਾ ਬਹੁਤ ਪ੍ਰਦੂਸ਼ਿਤ ਹੋ ਚੁੱਕਾ ਹੈ, ਕਿਉਂਕਿ ਬੂਟਿਆਂ ਦੀ ਕਮੀ ਹੋ ਚੁੱਕੀ ਹੈ । ਸਾਡੀ ਸਿਹਤ ਲਈ ਬੂਟਿਆਂ ਦੀ ਬਹੁਤ ਜ਼ਰੂਰਤ ਹੈ । ਸਾਡੇ ਵਿਸ਼ਵ ਦੀ 14 ਫੀਸਦੀ ਆਬਾਦੀ ਭਾਰਤ ਵਿਚ ਨਿਵਾਸ ਕਰਦੀ ਹੈ ਅਤੇ ਇਸ ਵਿਚ ਸਿਰਫ 4 ਫੀਸਦੀ ਆਬਾਦੀ ਨੂੰ ਹੀ ਪੀਣ ਯੋਗ ਪਾਣੀ ਮਿਲਦਾ ਹੈ । ਇਸ ਲਈ ਸਾਨੂੰ ਸਾਰਿਆਂ ਨੂੰ ਵਾਤਾਵਰਨ ਦੀ ਸੰਭਾਲ ਕਰਨੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ, ਕਿਉਂਕਿ ਇਹ ਸਾਉਣ ਦਾ ਮਹੀਨਾ ਬੂਟਿਆਂ ਨੂੰ ਲਗਾਉਣ ਲਈ ਫਾਇਦੇਮੰਦ ਹੈ । ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ । ਇਸ ਮੌਕੇ ਮੈਨੇਜਰ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਕੰਵਲਪ੍ਰੀਤ ਸਿੰਘ, ਪ੍ਰਚਾਰਕ ਭਾਈ ਜਗਦੇਵ ਸਿੰਘ, ਹੈਡ ਗ੍ਰੰਥੀ ਭਾਈ ਸੁਖਰਾਜ ਸਿੰਘ, ਭਾਈ ਜਸਵੀਰ ਸਿੰਘ ਝੌਰ, ਸੁਸਾਇਟੀ ਪ੍ਰਧਾਨ ਭਾਈ ਮੇਵਾ ਸਿੰਘ, ਜਸਵਿੰਦਰ ਸਿੰਘ ਬੜੋਈ, ਗੁਰਸ਼ਰਨ ਸਿੰਘ ਏ.ਐਸ.ਆਈ., ਵਜ਼ੀਰ ਸਿੰਘ ਅਜੀਜਪੁਰ, ਲਖਵੀਰ ਸਿੰਘ ਲੱਕੀ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਨੀਟ ਪ੍ਰੀਖਿਆ ’ਚ ਸਫ਼ਲਤਾ ਹਾਸਲ ਕਰਨ ਵਾਲੀ ਮਹਿਕ ਸਦਵਾਲ ਦਾ ਸਕੂਲ ’ਚ ਸ਼ਾਨਦਾਰ ਸਨਮਾਨ ਅਗਲੀ ਖ਼ਬਰ ਥਾਣਾ ਕਾਦੀਆਂ ਦੀ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਕਾਰ ਸਵਾਰ ਕੋਲੋਂ 84 ਬੋਤਲਾਂ ਵਿਸਕੀ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।