05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

21 ਸਬ ਏਰੀਆ ’ਚ ਮਹਿਲਾ ਮਜ਼ਦੂਰ ਨਾਲ ਬਦਸਲੂਕੀ ਮਾਮਲੇ ਦਾ ਨਿਪਟਾਰਾ ਯੂਨੀਅਨ ਨੇ ਕਿਹਾ, ਸੰਘਰਸ਼ ਨਾਲ ਮਿਲੀ ਜਿੱਤ

ਪਠਾਨਕੋਟ, 4 ਅਗਸਤ (ਸੁਮਿਤ)-21 ਸਬ ਏਰੀਆ ’ਚ ਕੰਮ ਕਰਦੀ ਮਜ਼ਦੂਰ ਵੈਲਫੇਅਰ ਸੁਸਾਇਟੀ (ਐਮ. ਡਬਲਯੂ .

ਅਜੀਤ ਡੈਸਕ 05-08-2026
ਪਠਾਨਕੋਟ, 4 ਅਗਸਤ (ਸੁਮਿਤ)-21 ਸਬ ਏਰੀਆ ’ਚ ਕੰਮ ਕਰਦੀ ਮਜ਼ਦੂਰ ਵੈਲਫੇਅਰ ਸੁਸਾਇਟੀ (ਐਮ. ਡਬਲਯੂ .ਐਸ.) ਨੇ ਮਹਿਲਾ ਮਜ਼ਦੂਰ ਨਾਲ ਹੋਈ ਕਥਿਤ ਬਦਸਲੂਕੀ ਦੇ ਮਾਮਲੇ ’ਚ ਨਿਆਂ ਮਿਲਣ ਦਾ ਦਾਅਵਾ ਕੀਤਾ ਹੈ । ਸੁਸਾਇਟੀ ਦੇ ਪ੍ਰਧਾਨ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਕੁੱਝ ਸੁਪਰਵਾਈਜ਼ਰਾਂ ਵਲੋਂ ਮਹਿਲਾ ਮਜ਼ਦੂਰ ਨਾਲ ਕੀਤੀ ਗਈ ਬਦਸਲੂਕੀ ਦੇ ਵਿਰੋਧ ’ਚ ਸੈਂਟਰ ਆਫ ਟਰੇਡ ਯੂਨੀਅਨ (ਸੀ.ਟੀ.ਯੂ.) ਪੰਜਾਬ ਦੇ ਝੰਡੇ ਹੇਠ ਲਗਾਤਾਰ ਸੰਘਰਸ਼ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਫਰਵਰੀ ਮਹੀਨੇ ਐਸ.ਐਸ.ਪੀ. ਦਫ਼ਤਰ ਅੱਗੇ ਧਰਨਾ ਦੇਣ ਤੇ ਮਾਮਲੇ ਦੀ ਲਗਾਤਾਰ ਪੈਰਵੀ ਕਰਨ ਤੋਂ ਬਾਅਦ ਹਾਲ ਹੀ ’ਚ ਸਬੰਧਿਤ ਵਿਅਕਤੀਆਂ ਨੇ ਥਾਣਾ ਡਵੀਜ਼ਨ ਨੰਬਰ-2 ਵਿਚ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ’ਚ ਲਿਖਤੀ ਤੌਰ ‘ਤੇ ਆਪਣੀ ਗਲਤੀ ਮੰਨਦੇ ਹੋਏ ਭਵਿੱਖ ’ਚ ਅਜਿਹੀ ਘਟਨਾ ਦੁਬਾਰਾ ਨਾ ਕਰਨ ਦਾ ਭਰੋਸਾ ਦਿੱਤਾ । ਟਰੇਡ ਯੂਨੀਅਨ ਆਗੂ ਮਾਸਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਜਥੇਬੰਦੀ ਹੀ ਮਜ਼ਦੂਰ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ । ਉਨ੍ਹਾਂ ਕਿਹਾ ਕਿ ਇਕ-ਦੂਜੇ ਦੇ ਸੰਘਰਸ਼ਾਂ ’ਚ ਸਹਿਯੋਗ ਕਰਨਾ ਬਹੁਤ ਜ਼ਰੂਰੀ ਹੈ ਅਤੇ ਜਿੱਤ ਹਮੇਸ਼ਾ ਸੰਘਰਸ਼ ਕਰਨ ਵਾਲਿਆਂ ਦੀ ਹੀ ਹੁੰਦੀ ਹੈ । ਸੁਸਾਇਟੀ ਦੇ ਪ੍ਰਧਾਨ ਬਲਵਿੰਦਰ ਕੁਮਾਰ ਨੇ ਕਿਹਾ ਕਿ ਹੁਣ ਜਥੇਬੰਦੀ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ, ਠੇਕੇਦਾਰੀ ਪ੍ਰਣਾਲੀ ਖਤਮ ਕਰਵਾਉਣ, ਬਣਦੀ ਤਨਖਾਹ ਯਕੀਨੀ ਬਣਾਉਣ, ਨਵੇਂ ਮਜ਼ਦੂਰਾਂ ਦੀ ਭਰਤੀ ਅਤੇ ਕੰਮ ਵਾਲੀ ਥਾਂ ‘ਤੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਵਰਗੀਆਂ ਮੰਗਾਂ ਲਈ ਸੰਘਰਸ਼ ਤੇਜ਼ ਕਰੇਗੀ । ਮੀਟਿੰਗ ਨੂੰ ਬਲਵਿੰਦਰ ਕੁਮਾਰ, ਬਲਕਾਰ ਚੰਦ ਭਰਿਆਲ ਲਾੜੀ, ਦੀਪਕ ਕੁਮਾਰ, ਗੁਲਸ਼ਨ ਕੁਮਾਰ, ਸੰਦੀਪ ਕੁਮਾਰ, ਸੁਨੀਲ ਸਿੰਘ, ਰਾਜੇਸ਼ ਕੁਮਾਰ, ਬਲਕਾਰ ਸਿੰਘ, ਬਲਦੇਵ ਰਾਜ, ਮਨਮੋਹਨ ਸਿੰਘ, ਜਸਪਾਲ ਸਿੰਘ, ਸੁਖਵਿੰਦਰ ਸਿੰਘ ਅਤੇ ਅਰਜਨ ਕੁਮਾਰ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ ।
ਪਿਛਲੀ ਖ਼ਬਰ ਥਾਣਾ ਕਾਦੀਆਂ ਦੀ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਕਾਰ ਸਵਾਰ ਕੋਲੋਂ 84 ਬੋਤਲਾਂ ਵਿਸਕੀ ਬਰਾਮਦ ਅਗਲੀ ਖ਼ਬਰ ਪਠਾਨਕੋਟ ਸਬਜ਼ੀ ਮੰਡੀ ਦੀ ਨੁਹਾਰ ਬਦਲਣ ਲਈ ਵਿਕਾਸ ਕਾਰਜ ਜਲਦ ਹੋਣਗੇ ਸ਼ੁਰੂ-ਵਿਕਾਸ ਸੈਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।