ਪੰਚਾਇਤੀ ਜ਼ਮੀਨ ’ਚੋਂ ਨਾਜਾਇਜ਼ ਮਿੱਟੀ ਪੁਟਵਾਉਣ ’ਤੇ ਸਰਪੰਚ ਵਿਰੁੱਧ ਕਾਰਵਾਈ ਦੀ ਮੰਗ
ਤਿੱਬੜ, 4 ਅਗਸਤ (ਸੋਹਨ ਮਲਿਕ)-ਹਰਦੇਵ ਸਿੰਘ ਪੁੱਤਰ ਪ੍ਰੀਤਮ ਸਿੰਘ, ਅਮਰੀਕ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸਰਸਪੁਰ ਨੇ ਪਿੰਡ ਦੀ ਮੌਜੂਦਾ ਸਰਪੰਚ ਜਸਵਿੰਦਰ ਕੌਰ ਵਿਰੁੱਧ ਪੰਚਾਇਤੀ ਜ਼ਮੀਨ ’ਚੋਂ ਨਾਜਾਇਜ਼ ਮਿੱਟੀ ਚੋਰੀ ਵੇਚਣ ਦਾ ਸੰਗੀਨ ਦੋਸ਼ ਲਗਾਏ ਹਨ ਤੇ ਇਸ ਦੀ ਸੂਚਨਾ ਕਾਰਜਕਾਰੀ ਇੰਜੀਨੀਅਰ ਗੁਰਦਾਸਪੁਰ, ਜਲ ਨਿਕਾਸ ਕਮ ਮਾਇਨਿੰਗ ਤੇ ਜਿਆਲੋਜੀ ਮੰਡਲ ਜਲ ਸਰੋਤ ਵਿਭਾਗ ਪੰਜਾਬ ਨੂੰ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਸ਼ਿਕਾਇਤ ਕਰਤਾਵਾਂ ਨੇ ਦੱਸਿਆ ਕਿ ਪਿੰਡ ਦੀ ਸਰਪੰਚ ਆਪਣੀ ਮਨਮਰਜ਼ੀ ਨਾਲ ਬਿਨ੍ਹਾਂ ਕਿਸੇ ਉੱਚ ਅਧਿਕਾਰੀ ਦੀ ਇਜਾਜ਼ਤ ਲਏ ਪਿੰਡ ਦੀ ਪੰਚਾਇਤੀ ਜ਼ਮੀਨ ’ਚੋਂ ਨਾਜਾਇਜ਼ ਤੌਰ ’ਤੇ ਜੇ.
ਤਿੱਬੜ, 4 ਅਗਸਤ (ਸੋਹਨ ਮਲਿਕ)-ਹਰਦੇਵ ਸਿੰਘ ਪੁੱਤਰ ਪ੍ਰੀਤਮ ਸਿੰਘ, ਅਮਰੀਕ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸਰਸਪੁਰ ਨੇ ਪਿੰਡ ਦੀ ਮੌਜੂਦਾ ਸਰਪੰਚ ਜਸਵਿੰਦਰ ਕੌਰ ਵਿਰੁੱਧ ਪੰਚਾਇਤੀ ਜ਼ਮੀਨ ’ਚੋਂ ਨਾਜਾਇਜ਼ ਮਿੱਟੀ ਚੋਰੀ ਵੇਚਣ ਦਾ ਸੰਗੀਨ ਦੋਸ਼ ਲਗਾਏ ਹਨ ਤੇ ਇਸ ਦੀ ਸੂਚਨਾ ਕਾਰਜਕਾਰੀ ਇੰਜੀਨੀਅਰ ਗੁਰਦਾਸਪੁਰ, ਜਲ ਨਿਕਾਸ ਕਮ ਮਾਇਨਿੰਗ ਤੇ ਜਿਆਲੋਜੀ ਮੰਡਲ ਜਲ ਸਰੋਤ ਵਿਭਾਗ ਪੰਜਾਬ ਨੂੰ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਸ਼ਿਕਾਇਤ ਕਰਤਾਵਾਂ ਨੇ ਦੱਸਿਆ ਕਿ ਪਿੰਡ ਦੀ ਸਰਪੰਚ ਆਪਣੀ ਮਨਮਰਜ਼ੀ ਨਾਲ ਬਿਨ੍ਹਾਂ ਕਿਸੇ ਉੱਚ ਅਧਿਕਾਰੀ ਦੀ ਇਜਾਜ਼ਤ ਲਏ ਪਿੰਡ ਦੀ ਪੰਚਾਇਤੀ ਜ਼ਮੀਨ ’ਚੋਂ ਨਾਜਾਇਜ਼ ਤੌਰ ’ਤੇ ਜੇ.ਸੀ.ਬੀ ਨਾਲ ਮਿੱਟੀ ਪੁਟਾ ਕੇ ਟਰਾਲੀਆਂ ਭਰਵਾ ਰਹੀ ਹੈ ਜਿਸ ਦੀਆਂ ਸ਼ਿਕਾਇਤ ਕਰਤਾਵਾਂ ਕੋਲ ਫੋਟੋਆਂ ਅਤੇ ਵੀਡੀਓਜ਼ ਵੀ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਪੰਚਾਇਤੀ ਜ਼ਮੀਨ ’ਚੋਂ ਲਗਭਗ ਢਾਈ ਤਿੰਨ ਏਕੜ ’ਚੋਂ ਨਾਜਾਇਜ਼ ਮਿੱਟੀ ਚੁਕਵਾਈ ਜਾ ਚੁਕੀ ਹੈ ਜਿਸ ਨਾਲ ਪੰਚਾਇਤ ਦਾ ਬਹੁਤ ਨੁਕਸਾਨ ਹੈ। ਸ਼ਿਕਾਇਤਕਰਤਾਵਾਂ ਨੇ ਪ੍ਰਸ਼ਾਸਨ ਨੂੰ ਸਬੂਤਾਂ ਤਹਿਤ ਪਿੰਡ ਦੀ ਮੌਜੂਦਾ ਸਰਪੰਚ ਜਸਵਿੰਦਰ ਕੌਰ ਵਿਰੁੱਧ ਮਾਈਨਿੰਗ ਐਕਟ ਤਹਿਤ ਸਖਤ ਕਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਹਰਦੇਵ ਸਿੰਘ ਤੋਂ ਇਲਾਵਾ ਗੁਰਮੀਤ ਸਿੰਘ ਕਿਸਾਨ ਯੂਨੀਅਨ ਪ੍ਰਧਾਨ, ਅਮਰੀਕ ਸਿੰਘ ਕੋਆਪ੍ਰਟਿਵ ਸੁਸਾਇਟੀ ਪ੍ਰਧਾਨ ਅਤੇ ਲਖਬੀਰ ਸਿੰਘ ਹੈਪੀ ਵੀ ਹਾਜ਼ਰ ਸਨ।