06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਖਾਤਿਆਂ ’ਚ ਪੈਸੇ ਭੇਜ ਮੁੰਖ ਮੰੰਤਰੀ ਭਗਵੰਤ ਮਾਨ ਨੇ ਮਾਵਾਂ ਧੀਆਂ ਦੀਆਂ ਲਈਆਂ ਅਸੀਸਾਂ-‘ਆਪ’ ਆਗੂ

ਕਲਾਨੌਰ, 4 ਅਗਸਤ (ਪੁਰੇਵਾਲ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਮਾਵਾਂ ਧੀਆਂ ਸਤਿਕਾਰ ਯੋਜਨਾਂ ਤਹਿਤ ਖਾਤਿਆਂ ’ਚ ਸਹਾਇਤਾ ਰਾਸ਼ੀ ਭੇਜ ਕੇ ਵਾਅਦੇ ਨੂੰ ਪੂਰਾ ਕੀਤਾ ਹੈ। ਇਸ ਸਬੰਧੀ ਸਰਪੰਚ ਰਵੇਲ ਸਿੰਘ ਚੰਦੂਵਡਾਲਾ, ਸਰਪੰਚ ਵਿਸਾਖਾ ਸਿੰਘ ਰੰਧਾਵਾ, ਸਰਪੰਚ ਗੁਰਜਿੰਦਰ ਸਿੰਘ ਬਰੀਲ੍ਹਾ, ਸਰਪੰਚ ਜਸਵੰਤ ਸਿੰਘ ਪੈੜੂਵਾਲ, ਹਰਜੋਤ ਸਿੰਘ ਸਰਾਂ, ਮਲਕੀਤ ਸਿੰਘ ਧੀਦੋਵਾਲ ਨੇ ਗੱਲਬਾਤ ਦੌਰਾਨ ਕਿਹਾ ਕਿ ਵਾਅਦੇ ਤਹਿਤ ਪੈਸੇ ਭੇਜ ਕੇ ਮੁੱਖ ਮੰਤਰੀ ਮਾਨ ਵਲੋਂ ਮਾਵਾਂ ਭੈਣਾਂ ਦੀਆਂ ਅਸੀਸਾਂ ਲਈਆਂ ਹਨ।

ਅਜੀਤ ਡੈਸਕ 05-08-2026
ਕਲਾਨੌਰ, 4 ਅਗਸਤ (ਪੁਰੇਵਾਲ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਮਾਵਾਂ ਧੀਆਂ ਸਤਿਕਾਰ ਯੋਜਨਾਂ ਤਹਿਤ ਖਾਤਿਆਂ ’ਚ ਸਹਾਇਤਾ ਰਾਸ਼ੀ ਭੇਜ ਕੇ ਵਾਅਦੇ ਨੂੰ ਪੂਰਾ ਕੀਤਾ ਹੈ। ਇਸ ਸਬੰਧੀ ਸਰਪੰਚ ਰਵੇਲ ਸਿੰਘ ਚੰਦੂਵਡਾਲਾ, ਸਰਪੰਚ ਵਿਸਾਖਾ ਸਿੰਘ ਰੰਧਾਵਾ, ਸਰਪੰਚ ਗੁਰਜਿੰਦਰ ਸਿੰਘ ਬਰੀਲ੍ਹਾ, ਸਰਪੰਚ ਜਸਵੰਤ ਸਿੰਘ ਪੈੜੂਵਾਲ, ਹਰਜੋਤ ਸਿੰਘ ਸਰਾਂ, ਮਲਕੀਤ ਸਿੰਘ ਧੀਦੋਵਾਲ ਨੇ ਗੱਲਬਾਤ ਦੌਰਾਨ ਕਿਹਾ ਕਿ ਵਾਅਦੇ ਤਹਿਤ ਪੈਸੇ ਭੇਜ ਕੇ ਮੁੱਖ ਮੰਤਰੀ ਮਾਨ ਵਲੋਂ ਮਾਵਾਂ ਭੈਣਾਂ ਦੀਆਂ ਅਸੀਸਾਂ ਲਈਆਂ ਹਨ। ਉਨ੍ਹਾਂ ਕਿਹਾ ਕਿ ‘ਮਾਵਾਂ ਧੀਆਂ ਸਤਿਕਾਰ ਯੋਜਨਾਂ’ ਸਕੀਮ ਦਾ ਲਾਭ ਮਿਲਣ ਨਾਲ ਔਰਤਾਂ ’ਚ ਖੁਸ਼ੀ ਪਾਈ ਜਾ ਰਹੀ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਇਹ ਰਾਸ਼ੀ ਭਾਵੇਂ ਜਰੂਰਤਾਂ ਅਨੁਸਾਰ ਬਹੁਤ ਜਿਆਦਾ ਨਹੀਂ ਜਦਕਿ ਇਸ ਨਾਲ ਸੂਬੇ ਦੀਆਂ ਔਰਤਾਂ ਨੂੰ ਮਹੀਨਾਾਵਾਰ ਖਰਚਾ ਮਿਲਣ ਨਾਲ ਘਰੇਲੂ ਕਾਰਜਾਂ ਲਈ ਲਾਭ ਮਿਲੇਗਾ। ਆਪ’ ਆਗੂਆਂ ਨੇ ਕਿਹਾ ਕਿ ਬਜੁਰਗਾਂ ਨੂੰ ਮੁੱਖ ਮੰਤਰੀ ਯਾਤਰਾ ਸਕੀਮ ਤਹਿਤ ਇਤਿਹਾਸਕ ਸਥਾਨਾਂ ਦੀ ਯਾਤਰਾ ਕਰਵਾਈ ਜਾ ਰਹੀ ਹੈ ਜਿਸ ਤੋਂ ਬਜੁਰਗ ਵੀ ਖੁਸ਼ ਹਨ। ਆਮ ਆਦਮੀਂ ਪਾਰਟੀ ਦੇ ਮੁਹਤਬਰਾਂ ਨੇ ਕਿਹਾ ਕਿ ਸਰਕਾਰ ਵਲੋਂ ਨਸ਼ਿਆਂ ਖਿਲਾਫ ਵਿੱਢਿਆ ਗਿਆ ਕਦਮ ਵੀ ਸ਼ਲਾਘਾਯੋਗ ਹੈ।
ਪਿਛਲੀ ਖ਼ਬਰ ਬੇਟ ਇਲਾਕੇ ਦੇ 30 ਸਰਪੰਚਾਂ ਨੇ ਹਲਕਾ ਇੰਚਾਰਜ ਦੇ ਹੱਕ ’ਚ ਡਟ ਕੇ ਵਿਰੋਧੀ ਧਿਰਾਂ ਦੇ ਉਡਾਏ ਹੋਸ਼ ਪਾਰਟੀ ਨੂੰ ਬਦਨਾਮ ਕਰਨ... ਅਗਲੀ ਖ਼ਬਰ ਅਮਨ ਭੱਲਾ ਗਰੁੱਪ ਆਫ ਇੰਸਟੀਚਿਊਟ ਵਿਖੇ ਨਵੇਂ ਵਿੱਦਿਅਕ ਸ਼ੈਸ਼ਨ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।