04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਦ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਦੇ ਵਿਦਿਆਰਥੀ ਦੀ ਅਥਲੈਟਿਕਸ ਮੁਕਾਬਲੇ ਵਿਚ ਰਾਸ਼ਟਰੀ ਪੱਧਰ ਲਈ ਹੋਈ ਚੋਣ

ਬਟਾਲਾ, 3 ਅਗਸਤ (ਸਤਿੰਦਰ ਸਿੰਘ)-ਆਈ. ਸੀ.

ਚੇਅਰਮੈਨ ਬੂਟਾ ਸਿੰਘ ਮੱਲਿਆਂਵਾਲ ਤੇ ਪ੍ਰਬੰਧਕ ਕਮੇਟੀ ਵਿਦਿਆਰਥੀ ਗੁਰਪ੍ਰਤਾਪ ਸਿੰਘ ਨੂੰ ਸਨਮਾਨਿਤ ਕਰਦੇ ਹੋਏ। ਅਜੀਤ ਤਸਵੀਰ 04-08-2026
ਬਟਾਲਾ, 3 ਅਗਸਤ (ਸਤਿੰਦਰ ਸਿੰਘ)-ਆਈ.ਸੀ.ਐਸ.ਈ. ਅਤੇ ਆਈ.ਐਸ.ਸੀ. ਬੋਰਡ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਜਿਨ੍ਹਾਂ ’ਚ ਰੀਜ਼ਨਲ ਪੱਧਰ ’ਤੇ ਐਥਲੈਟਿਕਸ ਮੁਕਾਬਲਾ ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ ਵਿਖੇ ਕਰਵਾਇਆ ਗਿਆ ਸੀ। ਜਿਸ ’ਚ ਦ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਦੇ ਬਾਰਵੀਂ ਦੇ ਵਿਦਿਆਰਥੀ ਗੁਰਪ੍ਰਤਾਪ ਸਿੰਘ ਨੇ ਖੇਤਰੀ ਪੱਧਰ ’ਤੇ ਅੰਡਰ 19 ਵਰਗ ਦੇ ਮੁਕਾਬਲੇ ’ਚ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਅਥਲੈਟਿਕਸ ਦੇ ਈਵੈਂਟ (ਡਿਸਕਸ ਥ੍ਰੋ) ਵਿਚ ਸੋਨੇ ਦਾ ਤਮਗਾ ਆਪਣੇ ਨਾਂਅ ਕੀਤਾ ਹੈ। ਵਿਦਿਆਰਥੀ ਦੀ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਉਸਦੀ ਚੋਣ ਆਉਣ ਵਾਲੀ ਰਾਸ਼ਟਰੀ ਪੱਧਰ ਦੀ ਚੈਪੀਅਨਸ਼ਿਪ ਵਿਚ ਕਰ ਲਈ ਗਈ ਹੈ। ਸਕੂਲ ਦੇ ਚੇਅਰਮੈਨ ਬੂਟਾ ਸਿੰਘ ਮੱਲਿਆਂਵਾਲ (ਸਾਬਕਾ ਡਿਪਟੀ. ਡੀ.ਈ.ਓ.) ਨੇ ਦੱਸਿਆ ਕਿ ਇਸ ਵਿਦਿਆਰਥੀ ਨੇ ਸ਼ੁਰੂ ਤੋਂ ਹੀ ਆਪਣੀ ਸੋਾਨਦਾਰ ਗਤੀ ਅਤੇ ਸੰਤੁਲਨ ਦਿਖਾਉਂਦਿਆਂ ਆਪਣੇ ਵਿਰੋਧੀਆਂ ਨੂੰ ਪਛਾੜਦਿਆਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਜਿੱਤ ਪ੍ਰਾਪਤ ਕਰਨ ਉਪਰੰਤ ਵਿਦਿਆਰਥੀ ਨੇ ਕਿਹਾ ਕਿ ਨੈਸ਼ਨਲ ਪੱਧਰ ’ਛੇ ਪੰਜਾਬ ਦੀ ਪ੍ਰਤੀਨਿਧਤਾ ਕਰਨਾ ਮੇਰਾ ਸੁਪਨਾ ਸੀ। ਮੈਂ ਆਪਣੀ ਸਕੂਲ ਮੈਨੇਜਮੇਂਟ, ਪ੍ਰਿੰਸੀਪਲ, ਅਧਿਆਪਕਾਂ, ਮਾਪਿਆਂ ਤੇ ਕੋਚ ਦੀ ਦੇਖ ਰੇਖ ਹੇਠ ਹੋਰ ਵੀ ਮਿਹਨਤ ਕਰਾਂਗਾ ਤਾਂ ਜੋ ਨੈਸ਼ਨਲ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤ ਕੇ ਦੇਸ਼ ਸੂਬੇ ਤੇ ਸਕੂਲ ਦਾ ਨਾਂਅ ਰੌਸ਼ਨ ਕਰ ਸਕਾਂ। ਸਕੂਲ ਮੈਨੇਜਮੇਂਟ ਵਲੋਂ ਵਿਦਿਆਰਥੀ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾਗਿਆ ਅਤੇ ਉਸਨੂੰ ਭਵਿੱਖ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਸਕੂਲ ਦੇ ਡਾਇਰੈਕਟਰ ਐਡ. ਬਸ਼ਿੰਦਰਪਾਲ ਸਿੰਘ (ਸ਼ੈਰੀ ਮੱਲਿਆਵਾਲ), ਮਦਰ ਆਫ ਦੀ ਇੰਸਟੀਟਿਊਸ਼ਨ ਸਤਿੰਦਰਪਾਲ ਕੌਰ, ਵਾਈਸ ਚੇਅਰਪਰਸਨ ਡਾ. ਸੰਦੀਪ ਕੌਰ ਅਤੇ ਪ੍ਰਿੰ. ਸ਼ਬੀਨਾ ਸਿੰਘ ਆਦਿ ਮੌਜ਼ੂਦ ਸਨ।
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਦਾ ਟ੍ਰੇਨਿੰਗ ਕੋਰਸ ਸ਼ੁਰੂ ਕਰਨਾ ਸ਼ਲਾਘਾਯੋਗ- ਸੂਬਾ ਪ੍ਰਧਾਨ ਡਾ. ਬਾਲੀ ਅਗਲੀ ਖ਼ਬਰ ਪਿੰਡ ਭਾਮ ਦੀਆਂ ਦੋਹਾਂ ਪੰਚਾਇਤਾਂ ਦੇ ਨੁਮਾਇੰਦਿਆਂ ਨੇ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ ਸਾਬਕਾ ਵਿਧਾਇਕ ਬਲਵਿੰਦਰ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।