ਚਾਚੇ-ਭਤੀਜੇ ’ਤੇ ਚਲਾਈਆਂ ਗੋਲੀਆਂ- ਗੋਲੀ ਭਤੀਜੇ ਦੀ ਲੱਤ ’ਤੇ ਵੱਜੀ
ਘੁਮਾਣ, 3 ਅਗਸਤ (ਬੰਮਰਾਹ)-ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਘੁਮਾਣ ਦੇ ਨਜ਼ਦੀਕ ਪੈਂਦੇ ਪਿੰਡ ਮੰਡਿਆਲਾ ਵਿਖੇ ਮੱਝਾਂ ਦਾ ਵਪਾਰ ਕਰਨ ਜਾ ਰਹੇ ਚਾਚੇ-ਭਤੀਜੇ ਉਪਰ ਮੋਟਰਸਾਈਕਲ ਸਵਾਰ 3 ਨੌਜਵਾਨਾਂ ਵਲੋਂ ਗੋਲੀਆਂ ਚਲਾ ਦਿੱਤੀਆਂ, ਜਿਨਾਂ ਵਿਚੋਂ ਇਕ ਗੋਲੀ ਭਤੀਜੇ ਦੀ ਲੱਤ ਵਿਚ ਭੱਜਣ ਨਾਲ ਉਹ ਗੰਭੀਰ ਜ਼ਖ਼ਮੀ ਹੈ, ਜਿਸ ਨੂੰ ਅੰਮ੍ਰਿਤਸਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਥਾਣਾ ਘੁਮਾਣ ਦੇ ਐਸਐਚਓ ਰਜਵੰਤ ਕੌਰ ਨੇ ਦੱਸਿਆ ਕਿ ਇਸ ਮਸਲੇ ਸਬੰਧੀ ਪ੍ਰਿੰਸ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮਡਿਆਲਾ ਨੇ ਬਿਆਨ ਦਰਜ ਕਰਵਾਏ ਕਿ ਉਹ ਡੰਗਰ ਵੇਚਣ ਤੇ ਖਰੀਦਣ ਦਾ ਕੰਮ ਕਾਰ ਕਰਦਾ ਹੈ।
ਗ
ਗੋਲੀ ਲੱਗਣ ਉਪਰੰਤ ਜ਼ੇਰੇ ਇਲਾਜ ਜੁਗਰਾਜ ਸਿੰਘ। ਤਸਵੀਰ : ਬੰਮਰਾਹ
04-08-2026
ਘੁਮਾਣ, 3 ਅਗਸਤ (ਬੰਮਰਾਹ)-ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਘੁਮਾਣ ਦੇ ਨਜ਼ਦੀਕ ਪੈਂਦੇ ਪਿੰਡ ਮੰਡਿਆਲਾ ਵਿਖੇ ਮੱਝਾਂ ਦਾ ਵਪਾਰ ਕਰਨ ਜਾ ਰਹੇ ਚਾਚੇ-ਭਤੀਜੇ ਉਪਰ ਮੋਟਰਸਾਈਕਲ ਸਵਾਰ 3 ਨੌਜਵਾਨਾਂ ਵਲੋਂ ਗੋਲੀਆਂ ਚਲਾ ਦਿੱਤੀਆਂ, ਜਿਨਾਂ ਵਿਚੋਂ ਇਕ ਗੋਲੀ ਭਤੀਜੇ ਦੀ ਲੱਤ ਵਿਚ ਭੱਜਣ ਨਾਲ ਉਹ ਗੰਭੀਰ ਜ਼ਖ਼ਮੀ ਹੈ, ਜਿਸ ਨੂੰ ਅੰਮ੍ਰਿਤਸਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਥਾਣਾ ਘੁਮਾਣ ਦੇ ਐਸਐਚਓ ਰਜਵੰਤ ਕੌਰ ਨੇ ਦੱਸਿਆ ਕਿ ਇਸ ਮਸਲੇ ਸਬੰਧੀ ਪ੍ਰਿੰਸ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮਡਿਆਲਾ ਨੇ ਬਿਆਨ ਦਰਜ ਕਰਵਾਏ ਕਿ ਉਹ ਡੰਗਰ ਵੇਚਣ ਤੇ ਖਰੀਦਣ ਦਾ ਕੰਮ ਕਾਰ ਕਰਦਾ ਹੈ। ਜੁਗਰਾਜ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਮਡਿਆਲਾ ਰਿਸ਼ਤੇ ਵਿਚ ਉਸ ਦਾ ਭਤੀਜਾ ਲਗਦਾ ਹੈ ਤੇ ਉਸ ਨਾਲ ਮੱਝਾਂ ਦਾ ਵਪਾਰ ਸਾਂਝਾ ਹੈ। ਸਵੇਰੇ ਕਰੀਬ 5:30 ਵਜੇ ਮੇਰਾ ਭਤੀਜਾ ਜੁਗਰਾਜ ਸਿੰਘ ਛੋਟੇ ਹਾਥੀ ਨੰਬਰ ਪੀਬੀ06 -ਬੀ4591 ’ਤੇ ਇਕ ਮੱਝ ਤੇ ਇਕ ਕੱਟਾ ਲੱਦ ਕੇ ਵੇਚਣ ਵਾਸਤੇ ਵੱਲਾ ਮੰਡੀ ਜਾ ਰਹੇ ਸੀ ਕਿ ਅਠਵਾਲ ਪੁਲ ’ਤੇ ਕਰੀਬ ਇਕ ਕਿਲੋਮੀਟਰ ਅੱਗੇ ਮਹਿਤਾ ਸਾਈਡ ਨੂੰ ਤਿੰਨ ਨੌਜਵਾਨ ਮੋਟਰਸਾਈਕਲ ’ਤੇ ਖੜੇ ਸਨ, ਜਿਨਾਂ ਵਿਚੋਂ ਪਿਛਲੇ ਪਾਸੇ ਬੈਠੇ ਸਾਹਿਬ ਸਿੰਘ ਉਰਫ ਸਾਬੀ ਪੁੱਤਰ ਭੱਲੀ ਵਾਸੀ ਮਡਿਆਲਾ ਨੇ ਰੋਕਣ ਦਾ ਇਸ਼ਾਰਾ ਕੀਤਾ। ਮੇਰੇ ਪਿੰਡ ਦਾ ਹੋਣ ਕਰ ਕੇ ਮੈਂ ਆਪਣਾ ਛੋਟਾ ਹੱਥੀ ਸੜਕ ਕਿਨਾਰੇ ਰੋਕ ਲਿਆ ਤੇ ਜਦੋਂ ਸਾਹਿਬ ਸਿੰਘ ਤੇ ਉਸ ਦੇ ਸਾਥੀ ਮੋਟਰਸਾਈਕਲ ਤੋਂ ਉਤਰ ਕੇ ਸਾਡੇ ਵੱਲ ਵਧੇ ਜਿਨ੍ਹਾਂ ਵਿਚੋਂ ਇਕ ਨੌਜਵਾਨ ਨੇ ਆਪਣੇ ਹੱਥ ਵਿਚ ਪਿਸਤੌਲ ਫੜਿਆ ਹੋਇਆ ਸੀ, ਨੂੰ ਦੇਖ ਕੇ ਘਬਰਾ ਗਿਆ ਤੇ ਆਪਣੀ ਗੱਡੀ ਦੀ ਬਾਰੀ ਖੋਲ ਕੇ ਭੱਜ ਗਿਆ ਅਤੇ ਨੇੜੇ ਕਮਾਦ ਵਿਚ ਲੁਕ ਗਿਆ। ਕਮਾਦ ਵਿਚੋਂ ਦੇਖਿਆ ਕਿ ਜੁਗਰਾਜ ਸਿੰਘ ਨੂੰ ਭੱਜਣ ਦਾ ਮੌਕਾ ਨਹੀਂ ਮਿਲਿਆ ਅਤੇ ਸਾਹਿਬ ਸਿੰਘ ਉਰਫ ਸਾਬੀ ਨਾਲ ਆਏ ਦੋ ਅਣਪਛਾਤੇ ਨੌਜਵਾਨਾਂ ਵਿਚੋਂ ਇਕ ਦੇ ਹੱਥ ਵਿਚ ਪਿਸਤੌਲ ਸੀ ਤੇ ਉਸ ਨੇ ਜੁਗਰਾਜ ਸਿੰਘ ਪੁੱਤਰ ਪ੍ਰਕਾਸ਼ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਤਿੰਨ ਗੋਲੀਆਂ ਚਲਾਈਆਂ, ਜਿਨ੍ਹਾਂ ਵਿਚੋਂ ਇਕ ਗੋਲੀ ਛੋਟੇ ਹਾਥੀ ਦੀ ਖੱਬੀ ਬਾਰੀ ਅਤੇ ਉੱਪਰ ਵਾਲੇ ਹਿੱਸੇ ’ਤੇ ਲੱਗਾ ਤੇ ਦੂਸਰੀ ਗੋਲੀ ਜੁਗਰਾਜ ਸਿੰਘ ਦੀ ਖੱਬੀ ਲੱਤ ਦੀ ਪਿੰਨੀ ’ਤੇ ਵੱਜੀ, ਜਦ ਕਿ ਤੀਜੀ ਗੋਲੀ ਜ਼ਮੀਨ ’ਤੇ ਲੱਗੀ, ਜਿਸ ਤੋਂ ਬਾਅਦ ਇਹ ਤਿੰਨੇ ਨੌਜਵਾਨ ਮੋਟਰਸਾਈਕਲ ’ਤੇ ਫਰਾਰ ਹੋ ਗਏ। ਜ਼ਖ਼ਮੀ ਹੋਏ ਜੁਗਰਾਜ ਸਿੰਘ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਅੰਮ੍ਰਿਤਸਰ ਵਿਖੇ ਇਲਾਜ ਲਈ ਭੇਜ ਦਿੱਤਾ। ਐਸਐਚਓ ਘੁਮਾਣ ਨੇ ਕਿਹਾ ਕਿ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।