ਕਲਾਨੌਰ ਦੀਆਂ ਮੁਟਿਆਰਾਂ ਬੋਲੀਆਂ ਤੇ ਕਿੱਕਲੀਆਂ ਪਾ ਕੇ ਮਨਾਈਆਂ ‘ਤੀਆਂ’
ਕਲਾਨੌਰ, 3 ਅਗਸਤ (ਪੁਰੇਵਾਲ)-ਸਾਉਣ ਮਹੀਨੇ ਦੇ ਪ੍ਰਸਿੱਧ ਤਿਉਹਾਰ ਤੀਆਂ ਤੀਜ਼ ਦੀਆਂ ਦੌਰਾਨ ਸਥਾਨਕ ਕਸਬੇ ਦੀਆਂ ਮੁਟਿਆਰਾਂ ਵਲੋਂ ਪੰਜਾਬੀ ਪਹਿਰਾਵੇ ’ਚ ਸੱਜ ਕੇ ‘ਤੀਆਂ’ ਮਨਾਈਆਂ ਗਈਆਂ। ਇਸ ਦੌਰਾਨ ਸਰਪੰਚ ਹਰਦੀਪ ਸਿੰਘ ਮਠਾਰੂ ਆਪਣੀ ਧਰਮਪਤਨੀ ਬੀਬੀ ਪਰਮਿੰਦਰ ਕੌਰ ਮਠਾਰੂ ਨਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਤੇ ਉਨ੍ਹਾਂ ਵਲੋਂ ਮੁਟਿਆਰਾਂ ਨਾਲ ਤੀਆਂ ਦੇ ਤਿਉਹਾਰ ਸਬੰਧੀ ਜਾਣਕਾਰੀ ਤਾਜ਼ਾ ਕਰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।
ਕਲਾਨੌਰ, 3 ਅਗਸਤ (ਪੁਰੇਵਾਲ)-ਸਾਉਣ ਮਹੀਨੇ ਦੇ ਪ੍ਰਸਿੱਧ ਤਿਉਹਾਰ ਤੀਆਂ ਤੀਜ਼ ਦੀਆਂ ਦੌਰਾਨ ਸਥਾਨਕ ਕਸਬੇ ਦੀਆਂ ਮੁਟਿਆਰਾਂ ਵਲੋਂ ਪੰਜਾਬੀ ਪਹਿਰਾਵੇ ’ਚ ਸੱਜ ਕੇ ‘ਤੀਆਂ’ ਮਨਾਈਆਂ ਗਈਆਂ। ਇਸ ਦੌਰਾਨ ਸਰਪੰਚ ਹਰਦੀਪ ਸਿੰਘ ਮਠਾਰੂ ਆਪਣੀ ਧਰਮਪਤਨੀ ਬੀਬੀ ਪਰਮਿੰਦਰ ਕੌਰ ਮਠਾਰੂ ਨਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਤੇ ਉਨ੍ਹਾਂ ਵਲੋਂ ਮੁਟਿਆਰਾਂ ਨਾਲ ਤੀਆਂ ਦੇ ਤਿਉਹਾਰ ਸਬੰਧੀ ਜਾਣਕਾਰੀ ਤਾਜ਼ਾ ਕਰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਨੂੰ ਪੁਰਾਤਨ ਤੇ ਰਵਾਇਤੀ ਤਿਉਹਾਰਾਂ ਬਾਰੇ ਜਾਣੂ ਕਰਵਾਊਣ ਦਾ ਇਹ ਸੌਖਾ ਤਰੀਕਾ ਹੈ ਕਿ ਉਸ ਤਿਉਹਾਰ ਨੂੰ ਉਨ੍ਹਾਂ ਸਾਹਮਣੇ ਮਨਾਇਆ ਜਾਵੇ। ਪਰਮਿੰਦਰ ਕੌਰ ਨੇ ਦੱਸਿਆ ਕਿ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਮੁਟਿਆਰਾਂ ਵਲੋਂ ਪੰਜਾਬੀ ਪਹਿਰਾਵੇ ਨੂੰ ਤਰਜ਼ੀਹ ਦਿੱਤੀ ਗਈ ਹੈ। ਇਸ ਮੌਕੇ ਮੁਟਿਆਰਾਂ ਵਲੋਂ ਠੇਠ ਪੰਜਾਬੀ ’ਚ ਬੋਲੀਆਂ ਦੀ ਪੇਸ਼ਕਾਰੀ ਕਰਦਿਆਂ ਗਿੱਧਾ ਤੇ ਕਿੱਕਲੀਆਂ ਪਾ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਮੈਡਮ ਸਤਿੰਦਰ ਸੋਢੀ ਵਲੋਂ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪੱਲਵੀ, ਨੇਹਾ ਵਰਮਾ, ਮਨਪ੍ਰੀਤ ਕੌਰ, ਕਿਰਤ ਰਾਜਪੂਤ, ਮੰਜ਼ੂ ਬਾਲਾ, ਪ੍ਰਿਧੀ, ਸੀਮਾ ਵਿੱਜ, ਜੋਤੀ ਬਾਲਾ, ਸਲੋਨੀ, ਮਾਨਸ਼ੀ, ਮੋਨਿਕਾ, ਰਮਨ, ਕ੍ਰਿਪਾਲ ਕੌਰ, ਹਰਨੂਰ ਕੌਰ, ਲਵਪ੍ਰੀਤ ਕੌਰ, ਮੁਸਕਾਨ ਸੋਢੀ, ਸਤਿੰਦਰ ਸੋਢੀ, ਸ਼ੈਲੀ ਵਿੱਜ, ਪਰਮਿੰਦਰ ਕੌਰ, ਮਹਿਕ, ਰਚਨਾ, ਕਨਿਕਾ, ਸਰੂਤੀ ਵਿੱਜ, ਸਿੰਮੀ, ਕੰਵਲਪ੍ਰੀਤ ਕੌਰ, ਸਿਵਾਲੀ ਸਮੇਤ ਵੱਡੀ ਗਿਣਤੀ ’ਚ ਔਰਤਾਂ ਹਾਜ਼ਰ ਹੋਈਆਂ।