ਸਕੂਟੀ ਤੋਂ ਡਿੱਗਣ ਨਾਲ ਵਿਅਕਤੀ ਦੀ ਮੌਤ
ਬਟਾਲਾ, 3 ਅਗਸਤ (ਰਾਕੇਸ਼ ਰੇਖੀ)- ਘਰੇਲੂ ਕੰਮ ਲਈ ਜਾ ਰਹੇ ਵਿਅਕਤੀ ਦੀ ਸਕੂਟੀ ਤੋਂ ਡਿੱਗਣ ਕਾਰਨ ਮੌਤ ਹੋ ਗਈ। ਥਾਣਾ ਫਤਹਿਗੜ੍ਹ ਚੂੜੀਆ ਦੇ ਪਿੰਡ ਅਵਾਣ ਦੇ ਰਹਿਣ ਵਾਲੇ ਦਲਬੀਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਮੇਰੇ ਪਿੰਡ ਦਾ ਗੁਰਭਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਕਿਸੇ ਘਰੇਲੂ ਕੰਮ ਲਈ ਸਕੂਟੀ ’ਤੇ ਫਤਹਿਗੜ੍ਹ ਚੂੜੀਆਂ ਗਿਆ ਸੀ, ਜਦੋਂ ਕਰੀਬ 11 ਵਜੇ ਉਹ ਸਿਵਲ ਹਸਪਤਾਲ ਨੇੜੇ ਪਹੁੰਚਿਆਂ ਤਾਂ ਸਕੂਟੀ ਦਾ ਸੰਤੁਲਨ ਵਿਗੜ ਜਾਣ ਕਾਰਨ ਉਹ ਸੜਕ ’ਤੇ ਡਿੱਗ ਪਿਆ।
ਅਜੀਤ ਡੈਸਕ
04-08-2026