05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਵਡਾਲਾ ਗ੍ਰੰਥੀਆਂ ਵਿਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੀ ਭਰਵੀਂ ਮੀਟਿੰਗ

ਬਟਾਲਾ, 3 ਅਗਸਤ (ਸਤਿੰਦਰ ਸਿੰਘ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਹਲਕਾ ਬਟਾਲਾ ਦੇ ਵਡਾਲਾ ਗ੍ਰੰਥੀਆਂ ਨਗਰ ਵਿਚ ਇਕ ਭਰਵੀਂ ਮੀਟਿੰਗ ਹੋਈ। ਇਸ ਮੌਕੇ ਪਿੰਡ ਦੀ 31 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ।

ਵਡਾਲਾ ਗ੍ਰੰਥੀਆਂ ’ਚ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਬੁਲਾਰੇ। ਅਜੀਤ ਤਸਵੀਰਾਂ 04-08-2026
ਬਟਾਲਾ, 3 ਅਗਸਤ (ਸਤਿੰਦਰ ਸਿੰਘ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਹਲਕਾ ਬਟਾਲਾ ਦੇ ਵਡਾਲਾ ਗ੍ਰੰਥੀਆਂ ਨਗਰ ਵਿਚ ਇਕ ਭਰਵੀਂ ਮੀਟਿੰਗ ਹੋਈ। ਇਸ ਮੌਕੇ ਪਿੰਡ ਦੀ 31 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ। ਇਸ ਮੌਕੇ ਪ੍ਰਿਥੀਪਾਲ ਸਿੰਘ ਬਟਾਲਾ ਕਾਰਜਕਾਰਨੀ ਕਮੇਟੀ ਮੈਂਬਰ ਤੇ ਇੰਚਾਰਜ ਹਲਕਾ ਬਟਾਲਾ ਨੇ ਕਿਹਾ ਕਿ ਸਾਡੇ ਨੌਜਵਾਨ ਨਸ਼ੇ ਦੇ ਅੰਨੇ ਖੂਹ ਵਿਚ ਧੜਾਧੜ ਡਿੱਗ ਰਹੇ ਹਨ ਇਹਨਾਂ ਨੂੰ ਬਚਾਉਣ ਦੀ ਲੋੜ ਹੈ। ਭਾਈ ਅੰਮ੍ਰਿਤਪਾਲ ਸਿੰਘ ਹੀ ਇਸ ਨੂੰ ਡੱਕਾ ਲਾ ਸਕਦੇ ਹਨ। ਬੀਬੀ ਪ੍ਰਭਜੋਤ ਕੌਰ ਬਟਾਲਾ ਨੇ ਕਿਹਾ ਕਿ ਸਾਡੀਆਂ ਮਾਵਾਂ-ਭੈਣਾਂ ਸਰਕਾਰ ਤੋਂ ਮਿਲ ਰਹੇ 1000-1500 ਰੁਪਏ ਜ਼ਰੂਰ ਲੈਣ, ਇਹ ਸਾਡਾ ਪੈਸਾ ਤੇ ਸਾਡਾ ਹੱਕ ਹੈ, ਪਰ ਨਿੱਤ ਉੱਠ ਰਹੀਆਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਧਿਆਨ ਵਿਚ ਰੱਖ ਕੇ ਜਮੀਰ ਨੂੰ ਜਗਾ ਕੇ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣ। ਸੰਤ ਬਾਬਾ ਮਹਿੰਦਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਨੂੰ ਇਕ ਦੂਰਅੰਦੇਸ਼, ਸੂਝਵਾਨ ਅਤੇ ਨਿਡਰ ਆਗੂ ਦੀ ਲੋੜ ਸੀ, ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਰੂਪ ਵਿਚ ਮਿਲ ਚੁੱਕਾ ਹੈ, ਸਾਰੀ ਕੌਮ ਨੂੰ ਉਸ ਦਾ ਡੱਟ ਕੇ ਸਾਥ ਦੇਣਾ ਚਾਹੀਦਾ ਹੈ ਤਾਂ ਹੀ ਪੰਥ ਅਤੇ ਪੰਜਾਬ ਦਾ ਭਲਾ ਹੋ ਸਕਦਾ ਹੈ। ਖੁਸ਼ਕਰਨ ਸਿੰਘ ਹੇਅਰ ਨੇ ਕਿਹਾ ਕਿ ਇਨਸਾਫ ਪਸੰਦ ਰਾਜ ਅਤੇ ਅਮਨ ਕਾਨੂੰਨ ਦੀ ਸਥਿਤੀ ਵਾਲਾ ਮਾਹੌਲ ਬਣਾਉਣ ਲਈ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਪਵੇਗਾ। ਜੱਜ ਵੋਹਰਾ ਨੇ ਕਿਹਾ ਕਿ ਫਰੌਤੀਆਂ, ਲੁੱਟਾਂ-ਖੋਹਾਂ, ਕਤਲਾਂ ਤੋਂ ਛੁਟਕਾਰਾ ਪਾਉਣ ਲਈ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਨੂੰ ਧਿਰ ਬਣਨਾ ਚਾਹੀਦਾ ਹੈ। ਗੁਰਤੇਜ ਸਿੰਘ ਹੇਅਰ ਨੇ ਕਿਹਾ ਕਿ ਆਪਣੀ ਯੂਨੀਵਰਸਿਟੀਆਂ, ਸੰਸਥਾਵਾਂ, ਬੋਲੀ ਤੇ ਪਾਣੀ ਆਦਿ ਨੂੰ ਬਚਾਉਣ ਲਈ ਨੌਜਵਾਨ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣ ਲਈ ਅੱਗੇ ਆਉਣ। ਮਨਜੀਤ ਸਿੰਘ ਸਰਪੰਚ ਅਤੇ ਜਸਵੀਰ ਸਿੰਘ ਗੋਬਿੰਦ ਨਗਰ ਨੇ ਕਿਹਾ ਕਿ ਪੰਜਾਬ ਵਿਚ ਪੰਥਕ ਏਜੰਡਾ ਲਾਗੂ ਕਰਨ ਅਤੇ ਸਿੱਖ ਸੰਸਥਾਵਾਂ ਨੂੰ ਬਚਾਉਣ ਲਈ ਸਿੱਖਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਲਾਮਬੰਦੀ ਕਰਨੀ ਚਾਹੀਦੀ ਹੈ। ਇਸ ਮੌਕੇ ਪਿੰਡ ਵਡਾਲਾ ਗ੍ਰੰਥੀਆਂ ਦੀ ਬਣਾਈ 31 ਮੈਂਬਰੀ ਕਮੇਟੀ ਵਿਚ ਗਿਆਨ ਸਿੰਘ, ਕੁਲਦੀਪ ਸਿੰਘ, ਪ੍ਰਤਾਪ ਸਿੰਘ, ਰਣਜੀਤ ਸਿੰਘ, ਬਲਦੇਵ ਸਿੰਘ, ਧੰਨਰਾਜ ਸਿੰਘ, ਬਲਜੀਤ ਸਿੰਘ, ਲਵਪ੍ਰੀਤ ਸਿੰਘ, ਹਰਜੀਤ ਸਿੰਘ, ਬਿਕਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸੁਖਵਿੰਦਰ ਸਿੰਘ, ਬਲਦੇਵ ਸਿੰਘ, ਦਰਬਾਰਾ ਸਿੰਘ, ਬਲਵਿੰਦਰ ਸਿੰਘ, ਦਿਲਜੀਤ ਸਿੰਘ, ਰਣਜੀਤ ਸਿੰਘ, ਰੋਹਿਤ ਸਿੰਘ, ਨਰਿੰਦਰਪਾਲ ਸਿੰਘ, ਤਰਲੋਕ ਸਿੰਘ, ਸਤਬੀਰ ਸਿੰਘ ਖਾਲਸਾ, ਦਲਵਿੰਦਰ ਸਿੰਘ, ਤਰਸੇਮ ਸਿੰਘ, ਪ੍ਰਤਾਪ ਸਿੰਘ, ਗੁਲਜਾਰ ਸਿੰਘ, ਗੁਰਮੁਖ ਸਿੰਘ, ਮਹਿੰਦਰ ਸਿੰਘ, ਕੁਲਦੀਪ ਸਿੰਘ ਆਦਿ ਮੈਂਬਰ ਸ਼ਾਮਿਲ ਕੀਤੇ ਗਏ। ਅਖੀਰ ਵਿਚ ਸਾਰਿਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਉਪਰ ਦਰਜ ਕੀਤੇ ਗਏ ਝੂਠੇ ਮੁਕੱਦਮਿਆਂ ਨੂੰ ਖਾਰਜ ਕਰ ਕੇ ਉਨ੍ਹਾਂ ਨੂੰ ਪੰਜਾਬ ਲਿਆਉਣ ਲਈ ਕਿਹਾ ਗਿਆ। ਇਸ ਮੌਕੇ ਜਨਕ ਰਾਜ ਰਿਟਾ. ਇੰਸਪੈਕਟਰ, ਦਿਲਬਾਗ ਸਿੰਘ ਬਟਾਲਾ, ਜਗਜੀਤ ਸਿੰਘ ਬਟਾਲਾ, ਬੀਬੀ ਸੁਖਰਾਜ ਕੌਰ, ਬੀਬੀ ਸ਼ਾਈਨ ਕੌਰ, ਜਤਿੰਦਰ ਸਿੰਘ ਭੱਟੀ, ਸਤਨਾਮ ਸਿੰਘ, ਗੁਰਮੇਜ ਸਿੰਘ, ਸੁਖਵਿੰਦਰ ਸਿੰਘ ਕੋਟਲਾ ਮੂਸਾ, ਸੁਖਵਿੰਦਰ ਸਿੰਘ ਫੋਟੋਗ੍ਰਾਫਰ, ਸੰਦੀਪ ਸਿੰਘ ਲਾਂਬਾ, ਗੁਰਪਾਲ ਸਿੰਘ ਬਟਾਲਾ, ਗੁਰਦੀਪਕ ਸਿੰਘ ਯੂਥ ਆਗੂ, ਜਨਾਬ ਮੁਸਤਾਕ ਅਲੀ ਯੂਥ ਆਗੂ, ਕਰਨਪ੍ਰੀਤ ਸਿੰਘ, ਅਭਿਸ਼ੇਕ ਕੁਮਾਰ ਆਦਿ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਐਸ.ਸੀ./ਬੀ.ਸੀ. ਏਕਤਾ ਮੰਚ ਪੰਜਾਬ ਦੀ ਪਿੰਡ ਸੋਹਲ ਵਿਖੇ ਮੀਟਿੰਗ ਅਗਲੀ ਖ਼ਬਰ ਪਿੰਡ ਕੈਲੇ ਕਲਾਂ ਵਿਚ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੀ ਮੀਟਿੰਗ 16 ਅਗਸਤ ਤੋਂ ਸ਼ੁਰੂ ਹੋਣ ਵਾਲੇ ਦਿੱਲੀ ਪੈਦਲ ਮਾਰਚ ਲਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।