15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਐੱਸ.ਐੱਸ. ਬਾਜਵਾ ਸਕੂਲ ਕਾਦੀਆਂ ’ਚ ਵਿਦਿਆਰਥੀ ਕੌਂਸਲ ਦਾ ਸਹੁੰ ਚੁੱਕ ਸਮਾਗਮ ਕਰਵਾਇਆ

ਅਜੀਤ ਡੈਸਕ 29-07-2026
ਬਟਾਲਾ, 28 ਜੁਲਾਈ (ਸਤਿੰਦਰ ਸਿੰਘ)-ਸਿੱਖਿਆ ਸੈਸ਼ਨ 2025-26 ਲਈ ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਵਿਚ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਅਮਿਤ ਸਿੰਘ ਨੋਗਾ ਨੇ ਕੀਤੀ। ਸਹੁੰ ਚੁੱਕ ਸਮਾਗਮ ਦੌਰਾਨ ਮੁੱਖ ਲੜਕਾ, ਮੁੱਖ ਲੜਕੀ ਤੇ ਮਨੀਟਰਾਂ ਦੀ ਚੋਣ ਕੀਤੀ ਗਈ। ਇਸ ’ਚ ਸਹਿਜਪ੍ਰੀਤ ਸਿੰਘ ਨੂੰ ਮੁੱਖ ਲੜਕਾ ਤੇ ਨਵਦੀਪ ਕੌਰ ਨੂੰ ਮੁੱਖ ਲੜਕੀ ਚੁਣਿਆ ਗਿਆ। ਇਸੇ ਤਰ੍ਹਾਂ ਪਰਮਰਾਜਪ੍ਰੀਤ ਸਿੰਘ ਨੂੰ ਉਪ ਮੁੱਖ ਲੜਕਾ ਤੇ ਪਰਮੀਤ ਕੌਰ ਨੂੰ ਉਪ ਮੁੱਖ ਲੜਕੀ ਨਿਯੁਕਤ ਕੀਤਾ ਗਿਆ। ਚਾਰਾਂ ਹਾਊਸਾਂ ’ਚੋਂ ਬਿਆਸ ਹਾਊਸ ਦੀ ਕੈਪਟਨ ਅਮਾਨਤਪ੍ਰੀਤ ਕੌਰ, ਗੰਗਾ ਹਾਊਸ ਦੀ ਕੈਪਟਨ ਸੁਖਨੂਰਜੋਤ ਕੌਰ, ਕ੍ਰਿਸ਼ਨਾ ਹਾਊਸ ਦੀ ਕੈਪਟਨ ਸੁਪ੍ਰੀਤ ਕੌਰ ਤੇ ਰਾਵੀ ਹਾਊਸ ਦੀ ਕੈਪਟਨ ਹਰਲੀਨ ਕੌਰ ਨੂੰ ਚੁਣਿਆ ਗਿਆ। ਇਸੇ ਤਰ੍ਹਾਂ ਉਪ ਕੈਪਟਨਾਂ ਦੀ ਚੋਣ ਦੌਰਾਨ ਬਿਆਸ ਹਾਊਸ ਦੇ ਉਪ ਕੈਪਟਨ ਤਾਨਿਸ਼ਪ੍ਰੀਤ ਸਿੰਘ, ਗੰਗਾ ਹਾਊਸ ਦੇ ਗੁਰਕੀਰਤ ਸਿੰਘ, ਕ੍ਰਿਸ਼ਨਾ ਹਾਊਸ ਦੇ ਸੁਖਦੀਪ ਸਿੰਘ ਤੇ ਰਾਵੀ ਹਾਊਸ ਦੇ ਹਰਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਐਨ.ਸੀ.ਸੀ. ਵਿਚ ਸੀਨੀਅਰ ਕੈਡਿਟ ਹਰਪ੍ਰੀਤ ਕੌਰ ਤੇ ਜੂਨੀਅਰ ਕੈਡਿਟ ਗੁਰਲੀਨ ਕੌਰ ਨੂੰ ਚੁਣਿਆ ਗਿਆ। ਐਨ.ਐੱਸ.ਐੱਸ. ਵਿਚ ਸੀਨੀਅਰ ਵਲੰਟੀਅਰ ਨਵਨੀਤ ਕੌਰ ਤੇ ਜੂਨੀਅਰ ਵਲੰਟੀਅਰ ਹੁਸਨਪ੍ਰੀਤ ਸਿੰਘ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਸਕਾਊਟ ਐਂਡ ਗਾਈਡਜ਼ ਵਿਚ ਸੀਨੀਅਰ ਵਲੰਟੀਅਰ ਨਵਨੀਤ ਕੌਰ ਤੇ ਜੂਨੀਅਰ ਵਲੰਟੀਅਰ ਅਰਮਾਨਦੀਪ ਕੌਰ ਨੂੰ ਸੈਸ਼ੇ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਅਨੁਸ਼ਾਸਨ ਮੁਖੀ ਵਜੋਂ ਨਵਰੀਤ ਕੌਰ ਤੇ ਉਪ ਮੁਖੀ ਵਜੋਂ ਮਰਿੰਦਰ ਸਿੰਘ ਨੂੰ ਚੁਣਿਆ ਗਿਆ। ਸੱਭਿਆਚਾਰਕ ਮੁਖੀ ਮਿਧੂਲ ਸ਼ਰਮਾ ਤੇ ਉਪ ਮੁਖੀ ਹਰਜਾਪਜੀਤ ਕੌਰ ਨੂੰ ਨਿਯੁਕਤ ਕੀਤਾ ਗਿਆ। ਸਕੂਲ ਦੀ ਚੌਥੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਸਾਰੇ ਮਨੀਟਰਾਂ ਨੂੰ ਬੈਜ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੀ ਕੋਆਰਡੀਨੇਟਰ ਡਾ. ਸ਼ਾਲਿਨੀ ਸ਼ਰਮਾ, ਪ੍ਰਧਾਨ ਡਾ. ਰਾਜੇਸ਼ ਕੁਮਾਰ ਤੇ ਪ੍ਰਿੰਸੀਪਲ ਵਲੋਂ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਤੇ ਮਾਨੀਟਰ ਬੈਜ ਪ੍ਰਦਾਨ ਕੀਤੇ ਗਏ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਫਰਜ਼ ਪੂਰੀ ਨਿਸ਼ਠਾ, ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਡਾਇਰੈਕਟਰ ਐਮ.ਐਲ. ਸ਼ਰਮਾ (ਰਾਸ਼ਟਰੀ ਪੁਰਸਕਾਰ ਵਿਜੇਤਾ) ਨੇ ਵਿਦਿਆਰਥੀ ਕੌਂਸਲ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਆਪਣੇ ਫਰਜ਼ ਨਿਰਪੱਖਤਾ ਤੇ ਇਮਾਨਦਾਰੀ ਨਾਲ ਨਿਭਾਉਣ ਦੀ ਸਲਾਹ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਨੈਤਿਕ ਮੁੱਲਾਂ ਨੂੰ ਕਾਇਮ ਰੱਖਣ ਦਾ ਸੰਦੇਸ਼ ਦਿੱਤਾ ਅਤੇ ਕਿਹਾ ਕਿ ਅਹੁਦੇ ਨਾਲ ਆਪਣੇ-ਆਪ, ਸਕੂਲ ਤੇ ਆਪਣੇ ਸਾਥੀਆਂ ਪ੍ਰਤੀ ਜ਼ਿੰਮੇਵਾਰੀਆਂ ਵੀ ਜੁੜੀਆਂ ਹੁੰਦੀਆਂ ਹਨ। ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਵੀ ਵਿਦਿਆਰਥੀ ਕੌਂਸਲ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ। ਅੰਤ ਵਿਚ ਪ੍ਰਿੰਸੀਪਲ ਅਮਿਤ ਸਿੰਘ ਨੋਗਾ ਅਤੇ ਉਪ-ਪ੍ਰਿੰਸੀਪਲ ਕਪਿਲ ਸ਼ਰਮਾ ਨੇ ਸਾਰੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਮਾਗਮ ਦੀ ਸਮਾਪਤੀ ਕੀਤੀ। ਮੰਚ ਸੰਚਾਲਨ ਦਾ ਕਾਰਜ ਸਕੂਲ ਦੀ ਅਧਿਆਪਕਾ ਕੁਲਜੀਤ ਕੌਰ ਦੀ ਦੇਖ-ਰੇਖ ਹੇਠ ਕੀਤਾ ਗਿਆ। ਸਮੂਹ ਸਮਾਗਮ ਦਾ ਪ੍ਰਬੰਧ ਅਧਿਆਪਕਾ ਰਾਜਵਿੰਦਰ ਕੌਰ ਅਤੇ ਫਰਹਾਨਾ ਇਰਮ ਦੀ ਅਗਵਾਈ ਵਿਚ ਕੀਤਾ ਗਿਆ।
ਪਿਛਲੀ ਖ਼ਬਰ ਸਾਵਣ ਮਹੀਨੇ ਦੌਰਾਨ ਸ਼੍ਰੀ ਅਚਲੇਸ਼ਵਰ ਧਾਮ ਵਿਖੇ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਟੇਕਿਆ ਮੱਥਾ ਅਗਲੀ ਖ਼ਬਰ ਫਤਹਿਗੜ੍ਹ ਚੂੜੀਆਂ ਦਾ ਹਲਕਾ ਇੰਚਾਰਜ ਬਦਲਣ ਤੋਂ ਬਾਅਦ ਬਲਬੀਰ ਸਿੰਘ ਪੰਨੂੰ ਦੇ ਸਮਰਥਕ ਮਾਯੂਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।