ਕਾਹਨੂੰਵਾਨ, 27 ਜੁਲਾਈ (ਨਿਸ਼ਾਨ ਸਿੰਘ ਚਾਹਲ)-ਆਮ ਆਦਮੀ ਪਾਰਟੀ ਵਲੋਂ ਪਾਰਟੀ ਦੇ ਯੂਥ ਵਿੰਗ ਦੇ ਸਰਗਰਮ ਆਗੂ ਸੰਦੀਪ ਸਿੰਘ ਸਮਰਾ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਪਾਰਟੀ ਵਲੋਂ ਉਨ੍ਹਾਂ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਯੂਥ ਵਿੰਗ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਹੈ, ਜਿਸ ਤੋਂ ਬਾਅਦ ਸੰਦੀਪ ਸਿੰਘ ਸਮਰਾ ਦੇ ਸ਼ੁਭ ਚਿੰਤਕਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸੰਦੀਪ ਸਿੰਘ ਸਮਰਾ ਜੋ ਹਲਕਾ ਕਾਦੀਆਂ ਦੇ ਪਿੰਡ ਚਮਿਆਰੀ ਦੇ ਮੌਜੂਦਾ ਸਰਪੰਚ ਵੀ ਹਨ, ਨੇ ਕਿਹਾ ਕਿ ਉਹ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦੇ ਜੀਵਨ ਭਰ ਰਿਣੀ ਰਹਿਣਗੇ, ਜਿਨ੍ਹਾਂ ਨੇ ਉਸ ਉੱਪਰ ਭਰੋਸਾ ਪ੍ਰਗਟ ਕਰਦਿਆਂ ਯੂਥ ਵਿੰਗ ਅੰਦਰ ਇਕ ਅਹਿਮ ਅਹੁਦਾ ਦਿੰਦਿਆਂ ਜ਼ਿਲ੍ਹੇ ਅੰਦਰ ਉਸ ਦਾ ਮਾਣ ਵਧਾਇਆ ਹੈ। ਸੰਦੀਪ ਸਿੰਘ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਦਿਨ-ਰਾਤ ਸਖ਼ਤ ਮਿਹਨਤ ਕਰਨਗੇ ਅਤੇ ਕੁਰਾਹੇ ਪਈ ਨੌਜਵਾਨ ਪੀੜੀ ਨੂੰ ਪਾਰਟੀ ਦੀ ਮੁੱਖ ਧਾਰਾ ਨਾਲ ਜੋੜਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਸੰਦੀਪ ਸਿੰਘ ਦੀ ਇਸ ਨਿਯੁਕਤੀ ’ਤੇ ਪੰਜਾਬ ਦੇ ਸਾਬਕਾ ਡਾਇਰੈਕਟਰ ਸੈਣੀ ਭਲਾਈ ਬੋਰਡ ਸਰਬਜੀਤ ਸਿੰਘ ਜਾਗੋਵਾਲ, ਗੁਰਦੀਪ ਸਿੰਘ ਸੰਧਵਾਂ ਉਪ ਚੇਅਰਮੈਨ ਬਲਾਕ ਸੰਮਤੀ ਧਾਰੀਵਾਲ, ਚੇਅਰਮੈਨ ਡਾ. ਜਸਪਾਲ ਸਿੰਘ ਪੰਧੇਰ, ਅਵਿੰਦਰ ਸਿੰਘ ਲਾਧੂਪੁਰ, ਬਲਾਕ ਸੰਮਤੀ ਮੈਂਬਰ ਮਲਕੀਤ ਸਿੰਘ ਨਾਥਪੁਰ, ਹਰਪਾਲ ਸਿੰਘ ਕਾਹਲੋਂ, ਨਵਦੀਪ ਸਿੰਘ ਬਲੱਗਣ, ਰਜਨੀਸ਼ ਗੁਲਾਟੀ, ਮਾਲਕ ਬੰਟੀ ਛੋਟੇਪੁਰ, ਸਰਬਜੀਤ ਸਿੰਘ ਕਾਦੀਆਂ, ਮੰਗਾ ਸ਼ਾਹ, ਸ਼ਮਸ਼ੇਰ ਕੰਗ, ਜਤਿੰਦਰ ਸਿੰਘ ਸਾਬੀ, ਸਰਪੰਚ ਗੁਰਮੁਖ ਸਿੰਘ ਗੁਨੋਪੁਰ, ਹਰਨੇਕ ਸਿੰਘ, ਜਗਜੀਵਨ ਸਿੰਘ ਜਫਰਵਾਲ, ਮਨਮੋਹਨ ਸਿੰਘ ਗਿੱਲ ਅਤੇ ਅਮਰਜੀਤ ਸਿੰਘ ਜਾਗੋਵਾਲ ਵਲੋਂ ਪਾਰਟੀ ਹਾਈਕਮਾਂਡ ਅਤੇ ਗੁਰਇਕਬਾਲ ਸਿੰਘ ਮਾਹਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।