08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਭੋਗ ’ਤੇ ਵਿਸ਼ੇਸ਼ : ਮਾਤਾ ਜਗੀਰ ਕੌਰ

ਅਜੀਤ ਡੈਸਕ 24-07-2026
ਡੇਰਾ ਬਾਬਾ ਨਾਨਕ- ਮਿੱਠ ਬੋਲੜੇ, ਹਸਮੁੱਖ ਸੁਭਾਅ ਤੇ ਧਾਰਮਿਕ ਬਿਰਤੀ ਦੇ ਮਾਲਕ ਮਾਤਾ ਜਗੀਰ ਕੌਰ ਦਾ ਜਨਮ 18 ਫਰਵਰੀ 1941 ਨੂੰ ਸ: ਧਨੀ ਰਾਮ ਸਿੰਘ ਦੇ ਗ੍ਰਹਿ ਮਾਤਾ ਭਾਗ ਕੌਰ ਦੀ ਕੁੱਖੋਂ ਡੇਰਾ ਬਾਬਾ ਨਾਨਕ ਦੇ ਪਿੰਡ ਮਸ਼ਰਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਉਹ ਬਚਪਨ ਤੋਂ ਹੀ ਗੁਰੂ ਘਰ ਨਾਲ ਅਥਾਹ ਪਿਆਰ ਰੱਖਣ ਵਾਲੇ ਤੇ ਧਾਰਮਿਕ ਬਿਰਤੀ ਦੇ ਮਾਲਕ ਸਨ। ਉਨ੍ਹਾਂ ਦਸਵੀਂ ਤੱਕ ਦੀ ਵਿਦਿਆ ਡੇਰਾ ਬਾਬਾ ਨਾਨਕ ਤੋਂ ਹਾਸਲ ਕੀਤੀ ਤੇ ਸੰਨ 1961 ਵਿਚ ਉਨ੍ਹਾਂ ਦਾ ਵਿਆਹ ਸੁਤੰਤਰਤਾ ਸੰਗਰਾਮੀ ਬਾਪੂ ਅਤਰ ਸਿੰਘ ਖੁਸ਼ਹਾਲਪੁਰ ਦੇ ਸਪੁੱਤਰ ਤੇ ਵਿਧਾਇਕ ਡਾਕਟਰ ਜੋਧ ਸਿੰਘ ਦੇ ਭਰਾ ਜਥੇਦਾਰ ਰਘੁਬੀਰ ਸਿੰਘ ਖੁਸ਼ਹਾਲਪੁਰ ਨਾਲ ਹੋਇਆ। ਉਨ੍ਹਾਂ ਦੇ ਘਰ 2 ਹੋਣਹਾਰ ਸਪੁੱਤਰਾਂ ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਤੇ ਕੰਵਲਜੀਤ ਸਿੰਘ ਖੁਸ਼ਹਾਲਪੁਰ ਤੇ 3 ਧੀਆਂ ਨੇ ਜਨਮ ਲਿਆ। ਮਾਤਾ ਜਗੀਰ ਕੌਰ ਨੇ ਜਿੱਥੇ ਆਪਣੇ ਪਰਿਵਾਰ ਦਾ ਵਧੀਆ ਪਾਲਣ-ਪੋਸ਼ਣ ਕੀਤਾ, ਉਥੇ ਨਾਲ ਹੀ ਆਪਣੇ ਬੱਚਿਆਂ ਨੂੰ ਉੱਚ ਵਿਦਿਆ ਹਾਸਿਲ ਕਰਵਾਉਣ ਦੇ ਨਾਲ-ਨਾਲ ਚੰਗੇ ਸੰਸਕਾਰ ਦੇ ਕੇ ਸਮਾਜ ਤੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਵੀ ਪ੍ਰੇਰਿਤ ਕੀਤਾ, ਜਿਨਾਂ ਦੀ ਪ੍ਰੇਰਣਾ ਸਦਕਾ ਉਨ੍ਹਾਂ ਦੇ ਵੱਡੇ ਸਪੁੱਤਰ ਕੰਵਲਜੀਤ ਸਿੰਘ ਖੁਸ਼ਹਾਲਪੁਰ ਵਲੋਂ ਸ਼ੂਗਰ ਮਿੱਲ ਬਟਾਲਾ ਦੇ ਚੇਅਰਮੈਨ ਵਜੋਂ ਸੇਵਾ ਨਿਭਾਈ ਗਈ ਤੇ ਹੁਣ ਇਕ ਕਿਸਾਨ ਆਗੂ ਵਜੋਂ ਪੰਜਾਬ ਦੇ ਕਿਸਾਨਾਂ ਦੀ ਨੁਮਾਇੰਦਗੀ ਕਰਦੇ ਹੋਏ ਸੇਵਾ ਨਿਭਾਅ ਰਹੇ ਹਨ, ਉੱਥੇ ਹੀ ਉਨ੍ਹਾਂ ਦੇ ਹੋਣਹਾਰ ਸਪੁੱਤਰ ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਜੋ ਪੰਜਾਬ ਵਿਚ ਵੱਡੇ ਸਿਆਸੀ ਕੱਦ ਵਜੋਂ ਜਾਣੇ ਜਾਂਦੇ ਹਨ, ਜਿਨ੍ਹਾਂ ਵਲੋਂ ਪਹਿਲਾਂ ਲੇਬਰਫੈੱਡ ਪੰਜਾਬ ਦੇ ਚੇਅਰਮੈਨ ਵਜੋਂ ਤੇ ਹੁਣ ਸਿਆਸਤ ਦੇ ਨਾਲ-ਨਾਲ ਐਗਰੀਫੈੱਡ ਦੇ ਚੇਅਰਮੈਨ ਦੇ ਅਹੁਦੇ ’ਤੇ ਰਹਿ ਕੇ ਸਮਾਜ ਦੀ ਸੇਵਾ ਕੀਤੀ ਜਾ ਰਹੀ ਹੈ। ਮਾਤਾ ਜਗੀਰ ਕੌਰ ਜਿੱਥੇ ਆਪਣੇ ਘਰੇਲੂ ਰੁਝੇਵਿਆਂ ’ਚੋਂ ਸਮਾਂ ਕੱਢ ਕੇ ਗੁਰਬਾਣੀ ਦੇ ਲੜ ਲਗਦਿਆਂ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਸੁਖਮਨੀ ਸਾਹਿਬ ਤੇ ਪੁੰਨਿਆ ਦੇ ਦਿਹਾੜੇ ’ਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਚਲਾਈ ਗਈ, ਉੱਥੇ ਹੀ ਮਾਤਾ ਜਗੀਰ ਕੌਰ ਆਪਣੇ ਆਖਰੀ ਸਮੇਂ ਤੱਕ ਡੇਰਾ ਬਾਬਾ ਨਾਨਕ ਤੋਂ ਪੈਦਲ ਚੱਲ ਕੇ ਬਾਬਾ ਗਰੀਬਦਾਸ ਜੀ ਪਿੰਡ ਮਛਰਾਲਾ ਦੇ ਸਥਾਨ ’ਤੇ ਜਾ ਕੇ ਇਕ ਨਿਮਾਣੇ ਸ਼ਰਧਾਲੂ ਵਜੋਂ ਵੀ ਸੇਵਾ ਨਿਭਾਉਂਦੇ ਰਹੇ। ਮਾਤਾ ਜਗੀਰ ਕੌਰ ਬੀਤੀ 15 ਜੁਲਾਈ ਨੂੰ ਪ੍ਰਮਾਤਮਾ ਵਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਅੱਜ ਉਨ੍ਹਾਂ ਦੇ ਗ੍ਰਹਿ ਖੁਸ਼ਹਾਲਪੁਰ ਨਿਵਾਸ ਡੇਰਾ ਬਾਬਾ ਨਾਨਕ ਵਿਖੇ ਪਾਏ ਜਾਣਗੇ। ਉਪਰੰਤ 12 ਤੋਂ 2 ਵਜੇ ਤੱਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਕੀਰਤਨ, ਸ਼ਰਧਾਂਜਲੀ ਸਮਾਗਮ ਹੋਵੇਗਾ।
- ਹੀਰਾ ਸਿੰਘ ਮਾਂਗਟ
23ਬੀਟੀਐਲ39
ਪਿਛਲੀ ਖ਼ਬਰ ‘ਆਪ’ ਹਰੇਕ ਵਰਗ ਤੇ ਧਰਮ ਦੇ ਲੋਕਾਂ ਨੂੰ ਬਣਦਾ ਮਾਣ ਸਤਿਕਾਰ ਦਿੰਦੀ ਹੈ : ਜਸਵਿੰਦਰਪਾਲ ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਨੇ ਕਾਦੀਆਂ ’ਚ ਮੁੱਖ ਮੰਤਰੀ ਦਾ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।