ਧਾਰੀਵਾਲ, 23 ਜੁਲਾਈ (ਸਵਰਨ ਸਿੰਘ)- ਬਿਜਲੀ ਕਰਮਚਾਰੀਆਂ ਦੇ ਸਾਂਝੇ ਥੜੇ ਵਲੋਂ ਦਿੱਤੇ ਹੜਤਾਲ ਦੇ ਸੱਦੇ ਤੇ ਪਾਵਰਕਾਮ ਉੱਪ ਮੰਡਲ ਦਫ਼ਤਰ ਧਾਰੀਵਾਲ ਵਿਖੇ ਜਾਇੰਟ ਫੋਰਮ ਤੇ ਏਕਤਾ ਮੰਚ ਵੱਲੋਂ ਗੇਟ ਰੈਲੀ ਕੀਤੀ ਗਈ। ਜਿਸ ਵਿਚ ਬਿਜਲੀ ਕਰਮਚਾਰੀਆ ਦੀਆਂ ਮੰਗਾਂ ਪ੍ਰਤੀ ਟਾਲ ਮਟੋਲ ਦੀ ਨੀਤੀ ਲਈ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਮੈਨੇਜਮੈਟ ਦੇ ਖਿਲਾਫ ਨਾਅਰੇਬਾਜੀ ਕੀਤੀ। ਇਸ ਮੌਕੇ ’ਤੇ ਬੁਲਾਰਿਆਂ ਨੇ ਬਿਜ਼ਲੀ ਮੁਲਾਜਮਾਂ ਦੀ ਮੰਗਾਂ ਨੂੰ ਪੂਰੀਆਂ ਕਰਨ ਦੀ ਮੰਗ ਕੀਤੀ। ਇਸ ਮੌਕੇ ਸੁਖਵਿੰਦਰ ਸਿੰਘ ਗਿੱਲ ਸੂਬਾ ਸਕੱਤਰ, ਗੁਰਦੀਪ ਸਿੰਘ ਗਿੱਲ ਡਵੀਜਨ ਪ੍ਰਧਾਨ, ਮਨੋਜ ਕੁਮਾਰ ਸਬ ਡਵੀਜਨ ਪ੍ਰਧਾਨ, ਹਰਵਿੰਦਰ ਸਿੰਘ ਕਲੇਰ ਜੇ.ਈ., ਦਵਿੰਦਰ ਸਿੰਘ ਵੜੈਚ ਪ੍ਰਧਾਨ ਉੱਪ ਮੰਡਲ, ਕਵਲਦੀਪ ਸਿੰਘ ਜੇ.ਈ., ਮਨਜੀਤ ਸਿੰਘ ਕਲੇਰ ਸਰਕਲ ਆਗੂ, ਤੇਜਿੰਦਰ ਸਿੰਘ, ਗੁਰਮੀਤ ਸਿੰਘ ਕਲੇਰ, ਲਖਵਿੰਦਰ ਸਿੰਘ ਸੋਹਲ, ਮਲਕੀਤ ਸਿੰਘ ਕੰਗ, ਲਖਵਿੰਦਰ ਸਿੰਘ ਕਲੇਰ, ਰਾਕੇਸ ਕੁਮਾਰ, ਵਿਜੇ ਕੁਮਾਰ, ਗੁਰਵਿੰਦਰ ਸਿੰਘ ਸੋਹਲ, ਜਵਾਹਰ ਸਿੰਘ ਕਲੇਰ, ਗਗਨਦੀਪ ਸਿੰਘ, ਰਜਿੰਦਰ ਭਗਤ, ਰਣਜੀਤ ਸਿੰਘ ਕਲੇਰ, ਰਾਹੁਲ, ਸੁਰਜੀਤ ਕੁਮਾਰ ਆਦਿ ਹਾਜਰ ਸਨ।