ਧਿਆਨਪੁਰ, 23 ਜੁਲਾਈ (ਕੁਲਦੀਪ ਸਿੰਘ ਸੋਨੂੰ)-ਦਿੱਲੀ ਦੇ ਜੰਤਰ- ਮੰਤਰ ਵਿਖੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਲਾਠੀਚਾਰਜ ਕਰਕੇ ਮੋਦੀ ਸਰਕਾਰ ਨੇ ਲੋਕਤੰਤਰ ਦਾ ਘਾਣ ਕੀਤਾ ਹੈ। ਭਾਰਤ ਦੇਸ਼ ਦੇ ਵਿੱਚ ਆਪਣੇ ਹੱਕਾਂ ਦੀ ਮੰਗ ਕਰਨ ਵਾਲੇ ਲੋਕਾਂ ਨੂੰ ਕੁੱਟਿਆ ਤੇ ਮਾਰਿਆ ਤੇ ਜਲੀਲ ਕਰਨਾ ਬਹੁਤ ਹੀ ਮੰਦਭਾਗਾ ਹੈ ਜੋਕਿ ਲੋਕਤੰਤਰ ਦਾ ਘਾਣ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਖਸ਼ੀਸ਼ ਸਿੰਘ ਬਸੰਤਕੋਟ ਤੇ ਜ਼ਿਲ੍ਹਾ ਜਨਰਲ ਸਕੱਤਰ ਪ੍ਰੀਤਮ ਸਿੰਘ ਧਾਲੀਵਾਲ ਰਾਜੇਕੇ ਨੇ ਕੀਤਾ। ਜਰਨਲ ਸਕੱਤਰ ਧਾਲੀਵਾਲ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਹਮੇਸ਼ਾ ਹੀ ਕਿਸਾਨਾਂ ਅਤੇ ਵਿਦਿਆਰਥੀਆਂ ਦੇ ਸੰਘਰਸ਼ ਦੇ ਵਿਚ ਉਨ੍ਹਾਂ ਨਾਲ ਹੈ ਤੇ ਨਾਲ ਰਹੇਗੀ । ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਹਿਟਲਰ ਵਰਗੇ ਰਵੱਈਏ ਨੂੰ ਕੰਟਰੋਲ ਕਰੇ ਅਤੇ ਲੋਕਾਂ ਨੂੰ ਦਬਾਉਣਾ ਦਾ ਕੰਮ ਬੰਦ ਕਰੇ । ਇਸ ਸਮੇਂ ਜ਼ਿਲ੍ਹਾ ਪ੍ਰਧਾਨ ਬਖਸ਼ੀਸ਼ ਸਿੰਘ ਬਸੰਤਕੋਟ, ਜਿਲਾ ਜਨਰਲ ਸਕੱਤਰ ਪ੍ਰੀਤਮ ਸਿੰਘ ਧਾਲੀਵਾਲ ਰਾਜੇਕੇ, ਬਲਾਕ ਪ੍ਰਧਾਨ ਗੁਰਜੰਟ ਸਿੰਘ ਧਾਲੀਵਾਲ ਰਾਜੇਕੇ, ਬਲਾਕ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਰਾਜੇਕੇ, ਬਲਾਕ ਮੀਤ ਪ੍ਰਧਾਨ ਜਗਦੀਸ਼ ਸਿੰਘ ਚੱਕ ਮਹਿਮਾ, ਪ੍ਰਦੀਪ ਸਿੰਘ ਬਲਾਕ ਪ੍ਰਧਾਨ ਫਤਿਹਗੜ੍ਹ ਚੂੜੀਆਂ ,ਪਰਮਜੀਤ ਸਿੰਘ ਪੰਮਾ ਤੇਜਾ ਖੁਰਦ ,ਅਮਰਜੀਤ ਸਿੰਘ ਲਾਡੀ ਬਲਾਕ ਪ੍ਰਧਾਨ ਧਾਰੀਵਾਲ, ਕੁਲਦੀਪ ਸਿੰਘ ਇਕਾਈ ਪ੍ਰਧਾਨ ਰਾਜੇਕੇ, ਖਜਾਨ ਸਿੰਘ ਇਕਾਈ ਮੀਤ ਪ੍ਰਧਾਨ ਰਾਜੇਕੇ, ਬਚਿੱਤਰ ਸਿੰਘ ਰਾਜੇਕੇ,ਅਮਨਦੀਪ ਸਿੰਘ ਸੋਨੀ ਇਕਾਈ ਪ੍ਰਧਾਨ ਮੋਹਲੋਵਾਲੀ ,ਰਵਿੰਦਰ ਸਿੰਘ ਚੱਠਾ , ਭਗਵੰਤ ਸਿੰਘ ਕਾਦੀਆਂ ਹੈਪੀ ? ਦੀਆ ਰਾਜਪੂਤਾਂ, ਲਵਪ੍ਰੀਤ ਸੈਕਟਰੀ ਚੱਠਾ ,ਨਵਰਾਜ ਸਿੰਘ ਰਾਜੇਕੇ, ਜਸਬੀਰ ਸਿੰਘ ਰਾਜੇਕੇ, ਕਾਲਾ ਸਿੰਘ ਰਾਜੇਕੇ ਅਤੇ ਰਛਪਾਲ ਸਿੰਘ ਸਰਹਾਲੀ ਚੱਕਮਹਿਮਾ ਆਦਿ ਹਾਜਰ ਸਨ।