12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਐਨ.ਈ.ਪੀ-2020 ਦੇ ਪ੍ਰਭਾਵਸ਼ਾਲੀ ਲਾਗੂ ਕਰਨ ਲਈ ਐਸ.ਬੀ.ਐਸ.ਐਸ.ਯੂ ’ਚ 2 ਰੋਜ਼ਾ ਰਾਸ਼ਟਰੀ ਸੰਗੋਸ਼ਠੀ ਦਾ ਸਫਲ ਆਯੋਜਨ

ਅਜੀਤ ਡੈਸਕ 19-07-2026
ਗੁਰਦਾਸਪੁਰ, 18 ਜੁਲਾਈ (ਪੰਕਜ ਸ਼ਰਮਾ)-ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੇ ਸੈਂਟਰ ਫਾਰ ਕੰਟੀਨਿਊਇੰਗ ਐਜੂਕੇਸ਼ਨ ਵਲੋਂ ਭਾਰਤੀ ਪ੍ਰੌਧੋਗਿਕੀ ਸੰਸਥਾਨ (ਆਈ.ਆਈ.ਟੀ) ਰੋਪੜ ਦੇ ਸਹਿਯੋਗ ਨਾਲ ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ)-2020 ਪਾਠਕ੍ਰਮ, ਮੁਲਾਂਕਣ ਅਤੇ ਸੰਸਥਾਗਤ ਰੂਪਾਂਤਰਨ ਵਿਸ਼ੇ ‘ਤੇ 13–14 ਜੁਲਾਈ 2026 ਨੂੰ ਦੋ ਰੋਜ਼ਾ ਰਾਸ਼ਟਰੀ ਸੰਗੋਸ਼ਠੀ ਦਾ ਸਫਲ ਆਯੋਜਨ ਕੀਤਾ ਗਿਆ। ਯੂਨੀਵਰਸਿਟੀ ਦੇ ਕੁਲਪਤੀ ਪ੍ਰੋ: (ਡਾ:) ਐੱਸ.ਕੇ. ਮਿਸ਼ਰਾ ਦੀ ਸਰਪ੍ਰਸਤੀ ਹੇਠ ਆਯੋਜਿਤ ਇਸ ਸੰਗੋਸ਼ਠੀ ਦਾ ਉਦਘਾਟਨ ਦੀਪ ਪ੍ਰਜਵਲਨ ਅਤੇ ਸੰਗੋਸ਼ਠੀ ਦੇ ਸਾਰ-ਸੰਗ੍ਰਹਿ (ਐਬਸਟਰੈਕਟ ਬੁੱਕ) ਦੇ ਲੋਕਾਰਪਣ ਨਾਲ ਹੋਇਆ। ਕੁਲਪਤੀ ਨੇ ਕਿਹਾ ਕਿ ਐਨ.ਈ.ਪੀ-2020 ਦੇ ਪ੍ਰਭਾਵਸ਼ਾਲੀ ਲਾਗੂਕਰਨ ਲਈ ਨਵਾਚਾਰ, ਬਹੁ-ਵਿਸ਼ਯਕ ਸਿੱਖਿਆ, ਖੋਜ ਵਿਚ ਉਤਕ੍ਰਿਸ਼ਟਤਾ, ਦੱਖਤਾ-ਆਧਾਰਿਤ ਮੁਲਾਂਕਣ ਅਤੇ ਸੰਸਥਾਗਤ ਰੂਪਾਂਤਰਨ ਬਹੁਤ ਜ਼ਰੂਰੀ ਹਨ ਤਾਂ ਜੋ ਵਿਦਿਆਰਥੀਆਂ ਨੂੰ 21ਵੀਂ ਸਦੀ ਦੀਆਂ ਚੁਣੌਤੀਆਂ ਲਈ ਤਿਆਰ ਕੀਤਾ ਜਾ ਸਕੇ। ਸੈਂਟਰ ਫਾਰ ਕੰਟੀਨਿਊਇੰਗ ਐਜੂਕੇਸ਼ਨ ਦੇ ਚੇਅਰਮੈਨ ਡਾ: ਵਿਜੈ ਕੁਮਾਰ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੰਗੋਸ਼ਠੀ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਜਦਕਿ ਸੀ.ਸੀ.ਈ ਦੇ ਕੋਆਰਡੀਨੇਟਰ ਡਾ: ਸੁਨੀਲ ਕੁਮਾਰ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ। ਸੰਗੋਸ਼ਠੀ ਵਿਚ ਪਦਮਸ਼੍ਰੀ ਪ੍ਰੋ: (ਡਾ:) ਹਰਮੋਹਿੰਦਰਪ੍ਰੀਤ ਸਿੰਘ ਬੇਦੀ, ਕੁਲਾਧਿਪਤੀ ਕੇਂਦਰੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਡਾ: ਨਰਿੰਦਰ ਕੁਮਾਰ ਥਾਪਕ, ਕੁਲਪਤੀ, ਐਲ.ਐਨ.ਸੀ.ਟੀ ਯੂਨੀਵਰਸਿਟੀ ਭੋਪਾਲ, ਡਾ: ਕੁਲਵਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ: ਚਮਨ ਲਾਲ ਬੰਗਾ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ, ਅਤੇ ਡਾ: ਸਤੀਸ਼ ਵਾਲੀਆ, ਪ੍ਰਿੰਸੀਪਲ, ਠਾਕੁਰ ਪੀ.ਜੀ ਕਾਲਜ ਆਫ਼ ਐਜੂਕੇਸ਼ਨ, ਕਾਂਗੜਾ ਸਮੇਤ ਦੇਸ਼ ਭਰ ਦੇ ਪ੍ਰਸਿੱਧ ਸਿੱਖਿਆਵਿਦਾਂ ਨੇ ਪਾਠਕ੍ਰਮ ਸੁਧਾਰ, ਮੁਲਾਂਕਣ ਪ੍ਰਣਾਲੀ, ਅਧਿਆਪਕ ਸਿੱਖਿਆ, ਸੰਸਥਾਗਤ ਵਿਕਾਸ ਅਤੇ ਐਨ.ਈ.ਪੀ-2020 ਦੇ ਪ੍ਰਭਾਵਸ਼ਾਲੀ ਲਾਗੂਕਰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਦਾ ਸੰਯੋਜਨ ਡਾ: ਵਿਜੈ ਕੁਮਾਰ ਅਤੇ ਡਾ: ਸੁਨੀਲ ਕੁਮਾਰ ਨੇ ਕੀਤਾ। ਮੰਚ ਸੰਚਾਲਨ ਡਾ: ਵਿਨੀ ਸ਼ਰਮਾ ਅਤੇ ਸ਼ਮੌਨ ਮਸੀਹ ਨੇ ਨਿਭਾਈ। ਜਦਕਿ ਰਜਿਸਟ੍ਰੇਸ਼ਨ ਅਤੇ ਸਰਟੀਫਿਕੇਟ ਕਮੇਟੀ ਦਾ ਸਫਲ ਸੰਚਾਲਨ ਸੁਸ਼੍ਰੀ ਮਨਪ੍ਰੀਤ ਕੌਰ ਅਤੇ ਸ਼੍ਰੀਮਤੀ ਗੁਰਪ੍ਰੀਤ ਕੌਰ ਨੇ ਕੀਤਾ। ਸੰਗੋਸ਼ਠੀ ਦਾ ਸਮਾਪਨ ਸਰਟੀਫਿਕੇਟ ਵੰਡ, ਧੰਨਵਾਦ ਪ੍ਰਸਤਾਵ ਅਤੇ ਸਮਾਪਨ ਸੈਸ਼ਨ ਨਾਲ ਹੋਇਆ। ਇਸ ਆਯੋਜਨ ਨੇ ਰਾਸ਼ਟਰੀ ਸਿੱਖਿਆ ਨੀਤੀ-2020 ਦੇ ਪ੍ਰਭਾਵਸ਼ਾਲੀ ਲਾਗੂਕਰਨ, ਅਕਾਦਮਿਕ ਉਤਕ੍ਰਿਸ਼ਟਤਾ, ਸਹਿਯੋਗਾਤਮਕ ਖੋਜ ਅਤੇ ਸੰਸਥਾਗਤ ਵਿਕਾਸ ਪ੍ਰਤੀ ਐਸਬੀਐਸਐਸਯੂ ਦੀ ਵਚਨਬੱਧਤਾ ਨੂੰ ਮੁੜ ਸਾਬਤ ਕੀਤਾ।
ਪਿਛਲੀ ਖ਼ਬਰ ਪ੍ਰਧਾਨ ਦੀ ਚੋਣ ਸਮੇਂ ਇਕ ਦੂਜੇ ਦੀਆਂ ਪੱਗਾਂ ਲਾਹੁਣ ਦੀ ਘਟਨਾ ਨਿੰਦਣਯੋਗ- ਐਡਵੋਕੇਟ ਢਿੱਲੋਂ ਅਗਲੀ ਖ਼ਬਰ ਟਰੇਡ ਕਮਿਸ਼ਨ ਨੇ ਦੋਰਾਂਗਲਾ, ਗਾਹਲੜੀ, ਬਹਿਰਾਮਪੁਰ ਤੇ ਦੀਨਾਨਗਰ ਵਿਖੇ ਵਪਾਰੀਆਂ ਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦਾ ਕੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।