11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਦੋ ਮੋਟਰਸਾਈਕਲ ਸਵਾਰਾਂ ਵਲੋਂ ਦਿਹਾੜੀਦਾਰ ਵਿਅਕਤੀ ਤੋਂ ਖੋਹਿਆ ਮੋਬਾਈਲ ਫੋਨ

ਅਜੀਤ ਡੈਸਕ 19-07-2026
ਗੁਰਦਾਸਪੁਰ, 18 ਜੁਲਾਈ (ਚੱਕਰਾਜਾ)-ਪੁਲਿਸ ਥਾਣਾ ਸਦਰ ਗੁਰਦਾਸਪੁਰ ਅੰਦਰ ਆਉਂਦੇ ਹੱਲਾ ਚਾਹੀਆ ਮੋੜ ਵਾਹਿਗੁਰੂ ਨਗਰ ਤ੍ਰਿਮੋ ਰੋਡ ਗੁਰਦਾਸਪੁਰ ਨੇੜਿਓ ਅੱਜ ਦੋ ਮੋਟਰਸਾਈਕਲ ਸਵਾਰ ਝਪਟਮਾਰ ਇਕ ਦਿਹਾੜੀਦਾਰ ਵਿਅਕਤੀ ਤੋਂ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ ਨਵੀਨ ਕੁਮਾਰ ਪੁੱਤਰ ਅਮਰੀਕ ਚੰਦ ਨੇ ਦੱਸਿਆ ਕਿ ਚਾਹੀਆ ਮੋੜ ਨੇੜੇ ਜਦੋਂ ਉਹ ਪੈਦਲ ਸੜਕ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਪਿੱਛੋਂ ਗੁਰਦਾਸਪੁਰ ਵਾਲੇ ਪਾਸੋਂ ਤੋਂ ਆਏ ਦੋ ਮੋਟਰਸਾਈਕਲ ਸਵਾਰਾਂ ਵਲੋਂ ਝਪਟ ਮਾਰ ਕੇ ਉਸ ਤੋਂ ਹੱਥ ਵਿਚ ਫੜਿਆ ਮੋਬਾਈਲ ਫੋਨ ਖੋਹ ਲਿਆ ਅਤੇ ਫ਼ਰਾਰ ਹੋ ਗਏ, ਜਿਨ੍ਹਾਂ ਦੀ ਤਸਵੀਰ ਵੀ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੈ ਅਤੇ ਉਨ੍ਹਾਂ ਦੇ ਚਿਹਰੇ ਵੀ ਸਾਫ਼ ਦਿਖਾਈ ਦੇ ਰਹੇ ਹਨ। ਨਵੀਨ ਕੁਮਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਫੜ ਕੇ ਉਸ ਦਾ ਫੋਨ ਦਿਵਾਇਆ ਜਾਵੇ।
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ 21 ਜੁਲਾਈ ਨੂੰ ਰਾਵੀ ਦਰਿਆ ਦੇ ਬੰਨ੍ਹਾਂ ਦਾ ਜਾਇਜ਼ਾ ਲੈਣਗੇ : ਜਥੇ. ਲੰਗਾਹ ਅਗਲੀ ਖ਼ਬਰ ਸਬਮਰਸੀਬਲ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲੇ ਚੋਰ ਨੂੰ ਕਿਸਾਨਾਂ ਨੇ ਫੜ ਕੇ ਕੀਤਾ ਪੁਲਿਸ ਹਵਾਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।