11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਪੁਰਾਣੀ ਰੰਜਿਸ਼ ਨੂੰ ਲੈ ਕੇ ਹਮਲਾਵਰਾਂ ਨੇ ਰਾਤ 2 ਵਜੇ ਮਹੰਤਾਂ ਦੇ ਘਰ ’ਤੇ ਕੀਤਾ ਹਮਲਾ

ਅਜੀਤ ਡੈਸਕ 19-07-2026
ਕਾਹਨੂੰਵਾਨ, 18 ਜੁਲਾਈ (ਨਿਸ਼ਾਨ ਸਿੰਘ ਚਾਹਲ)-ਸ਼ੁੱਕਰਵਾਰ ਦੀ ਰਾਤ 2 ਵਜੇ ਦੇ ਕਰੀਬ ਕਸਬਾ ਕਾਹਨੂੰਵਾਨ ਦੇ ਗੁਰੂ ਨਾਨਕ ਨਗਰ ਮੁਹੱਲੇ ਵਿਚ ਉਸ ਵੇਲੇ ਹਫੜਾ-ਦਫੜੀ ਅਤੇ ਤਣਾਅਪੂਰਨ ਮਾਹੌਲ ਬਣ ਗਿਆ, ਜਦੋਂ ਇਸ ਮੁਹੱਲੇ ਵਿਚ ਰਹਿੰਦੇ ਮਹੰਤਾਂ ਦੇ ਘਰ ਉੱਤੇ ਵੱਡੀ ਗਿਣਤੀ ’ਚ ਨੌਜਵਾਨ ਹਮਲਾਵਰਾਂ ਵਲੋਂ ਹਮਲਾ ਕਰਦਿਆਂ ਪਿਸਤੌਲ ਨਾਲ ਗੋਲੀਆਂ ਚਲਾਈਆਂ ਅਤੇ ਘਰ ਦੇ ਮੁੱਖ ਗੇਟ, ਕਲੋਜ ਸਰਕਟ ਕੈਮਰਿਆਂ, ਜਨਰੇਟਰ, ਸਕੂਟੀ, ਗੱਡੀਆਂ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਗਈ। ਗਗਨਦੀਪ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਸ਼ਾਮ ਨੂੰ ਪਿੰਡ ਕੋਟ ਯੋਗਰਾਜ ਦੇ ਜਤਿੰਦਰ ਮਸੀਹ ਨੇ ਸਾਡੇ ਕੋਲ ਰਹਿੰਦੇ ਸਾਵਰ ਨੂੰ ਫ਼ੋਨ ਉੱਪਰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਹ ਧਮਕੀਆਂ ਦੇਣ ਤੋਂ ਬਾਅਦ ਜਤਿੰਦਰ, ਉਸ ਦੇ ਭਰਾ ਆਕਾਸ਼ ਵਾਸੀ ਕੋਟ ਯੋਗਰਾਜ, ਰੂਬੀ ਵਾਸੀ ਵੜੈਚ, ਤਰਨਪ੍ਰੀਤ ਕਾਹਨੂੰਵਾਨ ਅਤੇ ਰਮਨ ਸੱਲੋਪੁਰ ਸਮੇਤ ਦਰਜਨ ਤੋਂ ਵੱਧ ਹੋਰ ਅਣਪਛਾਤੇ ਨੌਜਵਾਨਾਂ ਨੇ ਸਾਡੇ ਘਰ ਨੇੜੇ ਪੁੱਜ ਕੇ ਦਹਾੜ ਮਾਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅਸੀਂ ਜਦੋਂ ਘਰ ਤੋਂ ਬਾਹਰ ਨਿਕਲੇ ਤਾਂ ਇਨ੍ਹਾਂ ਹਮਲਾਵਰਾਂ ਨੇ ਮੇਰੇ ਭਰਾ ਪਾਸਟਰ ਵਿਕਰਮ ਇਮੈਨੂੰਅਲ ਅਤੇ ਸਾਵਰ ਮਸੀਹ ਦੇ ਪਿਸਤੌਲ ਨਾਲ ਗੋਲੀ ਮਾਰ ਕੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਕਾਰਨ ਪਿਸਤੌਲ ਵਿਚੋਂ ਗੋਲੀ ਨਹੀਂ ਚੱਲ ਸਕੀ ਤਾਂ ਤੁਰੰਤ ਮੈਂ ਅਤੇ ਮੇਰੇ ਭਰਾ ਪਾਸਟਰ ਇਮੈਨੂਅਲ ਨੇ ਰਮਨ ਸੱਲੋਪੁਰ ਨੂੰ ਕਾਬੂ ਕਰ ਲਿਆ, ਪਰ ਰੂਬੀ ਵਾਸੀ ਵੜੈਚ ਰਮਨ ਦੇ ਹੱਥ ਵਿਚ ਫੜਿਆ ਪਿਸਤੌਲ ਲੈ ਕੇ ਦੌੜ ਗਿਆ। ਗਗਨਦੀਪ ਨੇ ਦੱਸਿਆ ਕਿ ਰਾਤ 9 ਵਜੇ ਸਾਡੇ ’ਤੇ ਕੀਤੇ ਹਮਲੇ ਦੌਰਾਨ ਜਦੋਂ ਇਹ ਹਮਲਾਵਰ ਆਪਣੇ ਮਨਸੂਬੇ ’ਚ ਕਾਮਯਾਬ ਨਾ ਹੋਏ ਤਾਂ ਰਾਤ ਦੇ 2 ਵਜੇ ਦੇ ਕਰੀਬ ਆਪਣਾ ਬਦਲਾ ਪੂਰਾ ਕਰਨ ਲਈ ਦੁਬਾਰਾ ਆਏ ਦਰਜਨ ਤੋਂ ਵੱਧ ਇਨ੍ਹਾਂ ਨੌਜਵਾਨ ਹਮਲਾਵਰਾਂ ਨੇ ਸਾਡੇ ਘਰ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਸਾਡੇ ਘਰ ਦੇ ਮੁੱਖ ਗੇਟ, ਜਨਰੇਟਰ, ਸੀ.ਸੀ.ਟੀ.ਵੀ. ਕੈਮਰਿਆਂ, ਸਕੂਟੀ ਅਤੇ ਗੱਡੀਆਂ ਦੀ ਭੰਨਤੋੜ ਕੀਤੀ ਗਈ। ਗਗਨਦੀਪ ਨੇ ਦੱਸਿਆ ਕਿ ਕਾਬੂ ਕੀਤੇ ਗਏ ਹਮਲਾਵਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਧਿਰ ਦਾ ਜਤਿੰਦਰ ਮਸੀਹ ਵਾਸੀ ਕੋਟ ਯੋਗਰਾਜ ਪਹਿਲਾਂ ਮਹੰਤਾਂ ਕੋਲ ਕੰਮ ਕਰਦਾ ਸੀ, ਪਰ ਮਹੰਤਾਂ ਵਲੋਂ ਕਿਸੇ ਕਾਰਨ ਉਸ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਸੀ। ਉਹ ਮਹੰਤਾਂ ਕੋਲ ਕੰਮ ਕਰਦੇ ਇਕ ਹੋਰ ਨੌਜਵਾਨ ਸਾਵਰ ਮਸੀਹ ਨਾਲ ਕਿਸੇ ਗੱਲ ਤੋਂ ਰੰਜਿਸ਼ ਰੱਖਦਾ ਸੀ। ਇਸੇ ਰੰਜਿਸ਼ ਦੇ ਤਹਿਤ ਜਤਿੰਦਰ ਮਸੀਹ ਧਿਰ ਵਲੋਂ ਮਹੰਤਾਂ ਦੇ ਘਰ ਇਹ ਹਮਲਾ ਕੀਤਾ ਗਿਆ। ਥਾਣਾ ਕਾਹਨੂੰਵਾਨ ਦੇ ਨਵ-ਨਿਯੁਕਤ ਐੱਸ.ਐੱਚ.ਓ. ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਸਬੰਧੀ ਜਾਂਚ ਕਰ ਰਹੀ ਹੈ।
ਪਿਛਲੀ ਖ਼ਬਰ ਹਲਕਾ ਫਤਹਿਗੜ੍ਹ ਚੂੜੀਆਂ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਨੂੰ ਮਿਲੀ ਮਜ਼ਬੂਤੀ ਅਗਲੀ ਖ਼ਬਰ ਭਗਵੰਤ ਮਾਨ ਸਰਕਾਰ ਦੇ 24 ਘੰਟੇ ਬਿਜਲੀ ਸਪਲਾਈ ਦੇਣ ਦੇ ਵਾਅਦਿਆਂ ਦੀ ਨਿਕਲੀ ਫੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।