14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸਰਕਾਰੀ ਕੰਨਿਆ ਸਕੂਲ ਫਤਹਿਗੜ੍ਹ ਚੂੜੀਆਂ ’ਚ ਐਨ.ਸੀ.ਸੀ. ਰੈਲੀ ਦੌਰਾਨ ਭਾਰੀ ਉਤਸ਼ਾਹ

ਅਜੀਤ ਡੈਸਕ 18-07-2026
ਬਟਾਲਾ, 17 ਜੁਲਾਈ (ਸਤਿੰਦਰ ਸਿੰਘ)-ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਤਹਿਗੜ੍ਹ ਚੂੜੀਆਂ ਵਿਖੇ 11 ਪੰਜਾਬ ਬਟਾਲੀਅਨ ਐਨ.ਸੀ.ਸੀ. ਅੰਮ੍ਰਿਤਸਰ ਦੇ ਕਮਾਂਡਿੰਗ ਅਫਸਰ ਮੋਹਿਤ ਥਾਪਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਅਨੀਤਾ ਅਰੋੜਾ ਦੀ ਅਗਵਾਈ ’ਚ ਇਕ ਵਿਸ਼ੇਸ਼ ਭਰਤੀ ਰੈਲੀ ਕੀਤੀ ਗਈ। ਮੇਜਰ ਅਮਰਬੀਰ ਸਿੰਘ ਰੰਧਾਵਾ ਮੁਰੀਦਕੇ ਦੀ ਦੇਖ-ਰੇਖ ਵਿਚ ਕਰਵਾਈ ਗਈ ਇਸ ਰੈਲੀ ਦੌਰਾਨ ਸਕੂਲੀ ਬੱਚਿਆਂ ਵਿਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਰੈਲੀ ਵਿਚ ਲਗਪਗ 200 ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਭਾਗ ਲਿਆ। ਭਾਰਤੀ ਫੌਜ ਵਲੋਂ ਪਹੁੰਚੇ ਹਵਲਦਾਰ ਸਤਨਾਮ ਸਿੰਘ ਅਤੇ ਹਵਲਦਾਰ ਸਤਿੰਦਰ ਸਿੰਘ ਨੇ ਮੇਜਰ ਅਮਰਬੀਰ ਸਿੰਘ ਰੰਧਾਵਾ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੇ ਵੱਖ-ਵੱਖ ਸਰੀਰਕ ਤੇ ਮਾਨਸਿਕ ਟੈਸਟ ਲਏ। ਸਖ਼ਤ ਮੁਕਾਬਲੇ ਅਤੇ ਪਾਰਦਰਸ਼ੀ ਪ੍ਰਕਿਰਿਆ ਤੋਂ ਬਾਅਦ 23 ਹੋਣਹਾਰ ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਪ੍ਰਿੰਸੀਪਲ ਸ੍ਰੀਮਤੀ ਅਨੀਤਾ ਅਰੋੜਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਤੇ ਭਵਿੱਖ ਵਿਚ ਦੇਸ਼ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਸਟਾਫ਼ ਵਲੋਂ ਸ੍ਰੀਮਤੀ ਸਪਨਾ ਕਟਾਰੀਆ, ਇੰਦਰਪਾਲ ਸਿੰਘ, ਰੀਟਾ ਰਾਣੀ, ਜਸਵਿੰਦਰ ਕੌਰ, ਜੋਤੀ ਬਾਲਾ, ਕਰਮਜੀਤ ਕੌਰ, ਮੀਨਾਕਸ਼ੀ ਸ਼ਰਮਾ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੂੰ ਹਲਕਾ ਡੇਰਾ ਬਾਬਾ ਨਾਨਕ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ - ਪ੍ਰਧਾਨ ਗਿੱਲ ਅਗਲੀ ਖ਼ਬਰ ਪਾਵਰਕਾਮ ਕਾਰਪੋਰੇਸ਼ਨ, ਟਰਾਂਸਕੋ ਪੈਨਸ਼ਨਰ ਐਸੋਸੀਏਸ਼ਨ ਤੇ ਪੰਜਾਬ ਰੋਡਵੇਜ਼ ਦੇ ਪੈਨਸ਼ਨਰਾਂ ਨੇ 17-7-20 ਦੇ ਨੋਟੀਫ਼ਿਕੇਸ਼ਨ ਦੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।