ਤਿੱਬੜ, 16 ਜੁਲਾਈ (ਸੋਹਨ ਮਲਿਕ)-ਰਣਜੀਤ ਸਿੰਘ ਕਾਹਲੋਂ ਵਲੋਂ ਪਿੰਡ ਬੱਬਰੀ ਨੰਗਲ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਰਣਜੀਤ ਸਿੰਘ ਕਾਹਲੋਂ ਨੇ ਪੰਚਾਇਤ ਤੇ ਪਿੰਡ ਵਾਸੀਆਂ ਦੀਆਂ ਮੁਸਕਿਲਾਂ ਸੁਣੀਆਂ ਅਤੇ ਉਨ੍ਹਾਂ ਮੁਸ਼ਕਿਲਾਂ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ। ਸਰਪੰਚ ਸੁਖਦੇਵ ਕੌਰ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਉੱਘੇ ਸਮਾਜ ਸੇਵੀ ਤੇ ਸੀਨੀਅਰ ਆਗੂ ਰਣਜੀਤ ਸਿੰਘ ਕਾਹਲੋਂ ਨੇ ਸਮੁੱਚੀ ਪੰਚਾਇਤ ਨੂੰ ਉਤਸ਼ਾਹਿਤ ਕਰਦਿਆਂ ਮਾਨ ਸਰਕਾਰ ਦੀ ਜਿੱਤ ਨੂੰ ਯਕੀਨੀ ਬਣਾਉਣ ’ਤੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਮਾਨ ਸਰਕਾਰ ਇਕ ਵਾਰ ਫਿਰ ਤੋਂ ਆਪਣੇ ਵਿਕਾਸ ਦੇ ਕੰਮਾਂ ਕਰਕੇ ਸਰਕਾਰ ਬਣਾ ਕੇ ਹੋਰ ਵੀ ਬਹੁਤ ਸਾਰੇ ਵਿਕਾਸ ਦੇ ਕੰਮ ਕਰੇਗੀ। ਇਸ ਮੌਕੇ ਕਸ਼ਮੀਰ ਸਿੰਘ ਵਾਹਲਾ, ਸਰਪੰਚ ਕਰਮਜੀਤ ਸਿੰਘ, ਹੈਰੀ ਕਾਹਲੋਂ, ਦਿਲਸੇਰ ਸਿੰਘ ਕਾਹਲੋਂ, ਮੌਂਟੀ ਮਾਨ, ਸੋਨੂੰ ਵਾਹਲਾ, ਬਿੰਦਰ ਗੁਰਦਾਸਪੁਰ, ਪ੍ਰਧਾਨ ਮਿੰਟੂ ਆਦਿ ਤੋਂ ਇਲਾਵਾ ਸੁਖਦੇਵ ਕੌਰ ਸਰਪੰਚ ਬੱਬਰੀ ਨੰਗਲ, ਹਿਤਪਾਲ ਸਿੰਘ ਬਲਾਕ ਪ੍ਰਧਾਨ, ਸਮੁੱਚੀ ਪੰਚਾਇਤ, ਸ਼ਮਸ਼ੇਰ ਸਿੰਘ, ਰਾਜ ਕੁਮਾਰ ਫੌਜੀ, ਜੋਗਿੰਦਰ ਪਾਲ ਹੈਪੀ, ਜਸਬੀਰ ਸਿੰਘ, ਹਰਪਿੰਦਰ ਸਿੰਘ, ਅਮਰੀਕ ਸਿੰਘ, ਯੁੱਧਵੀਰ ਸਿੰਘ, ਰਛਪਾਲ ਸਿੰਘ ਨੋਨਾ ਅਤੇ ਅਜੀਤ ਲਾਲ ਆਦਿ ਹਾਜ਼ਰ ਸਨ।