17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਸੀਨੀਅਰ ਕਾਂਗਰਸੀ ਆਗੂ ਠਾਕੁਰ ਬਲਰਾਜ ਸਿੰਘ ‘ਆਪ’ ’ਚ ਸ਼ਾਮਿਲ, ਮੁੱਖ ਮੰਤਰੀ ਮਾਨ ਵਲੋਂ ਸਵਾਗਤ

ਅਜੀਤ ਡੈਸਕ 16-07-2026
ਭੈਣੀ ਮੀਆਂ ਖਾਂ, 15 ਜੁਲਾਈ (ਜਸਬੀਰ ਸਿੰਘ ਬਾਜਵਾ)-ਵਿਧਾਨ ਸਭਾ ਹਲਕਾ ਕਾਦੀਆਂ ਦੇ ਬੇਟ ਇਲਾਕੇ ’ਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਚੇਅਰਮੈਨ ਠਾਕੁਰ ਬਲਰਾਜ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਗਏ। ਮੁੱਖ ਮੰਤਰੀ ਵਲੋਂ ਉਨ੍ਹਾਂ ਦਾ ਪਾਰਟੀ ਵਿਚ ਨਿੱਘਾ ਸਵਾਗਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਦੱਸਿਆ ਕਿ ਕਾਂਗਰਸ ਦੇ ਇਹ ਸੀਨੀਅਰ ਆਗੂ ‘ਆਪ’ ਸਰਕਾਰ ਦੀਆਂ ਵਿਕਾਸਮੁਖੀ ਨੀਤੀਆਂ ਤੇ ਲੋਕ-ਪੱਖੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਿਲ ਹੋਏ ਹਨ। ਜ਼ਿਕਰਯੋਗ ਹੈ ਕਿ ਠਾਕੁਰ ਬਲਰਾਜ ਸਿੰਘ 2 ਵਾਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਇਕ ਵਾਰ ਬਲਾਕ ਸੰਮਤੀ ਕਾਹਨੂੰਵਾਨ ਦੇ ਚੇਅਰਮੈਨ ਰਹਿ ਚੁੱਕੇ ਹਨ। ਬੇਟ ਇਲਾਕੇ ਦੀ ਸਿਆਸੀ ਬੈਲਟ ’ਚ ਉਨ੍ਹਾਂ ਦਾ ਕਾਫ਼ੀ ਚੰਗਾ ਪ੍ਰਭਾਵ ਹੈ। ਹਲਕਾ ਇੰਚਾਰਜ ਨੇ ਦਾਅਵਾ ਕੀਤਾ ਕਿ ਠਾਕੁਰ ਦੇ ‘ਆਪ’ ’ਚ ਆਉਣ ਨਾਲ ਪਾਰਟੀ ਨੂੰ ਬੇਟ ਖੇਤਰ ’ਚ ਵੱਡੀ ਮਜਬੂਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਪੂਰੇ ਕਾਦੀਆਂ ਹਲਕੇ ਵਿਚੋਂ ਵੱਖ-ਵੱਖ ਸੂਝਵਾਨ ਤੇ ਪ੍ਰਭਾਵਸ਼ਾਲੀ ਆਗੂਆਂ ਦਾ ‘ਆਪ’ ਨੂੰ ਲਗਾਤਾਰ ਵੱਡਾ ਸਮਰਥਨ ਮਿਲ ਰਿਹਾ ਹੈ।
ਪਿਛਲੀ ਖ਼ਬਰ ਅਮਰੀਕਾ ਸਮਝੌਤੇ ਖ਼ਿਲਾਫ਼ ਕਿਸਾਨਾਂ ਵਲੋਂ ਬਟਾਲਾ ’ਚ ਵਿਸ਼ਾਲ ਮੋਟਰਸਾਈਕਲ ਮਾਰਚ ਅਗਲੀ ਖ਼ਬਰ ਮਾਰਕੀਟ ਕਮੇਟੀ ਕਾਦੀਆਂ ਦੇ ਪੈਰਾਸ਼ੂਟ ਚੇਅਰਮੈਨ ਦੀ ਨਿਯੁਕਤੀ ਬਣੀ ਚਰਚਾ ਦਾ ਵਿਸ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।