08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਚੁਣੌਤੀਪੂਰਨ ਦੌਰ ’ਚ ਕੇਂਦਰ ਸਰਕਾਰ ਨੇ ਉਦਯੋਗ ਜਗਤ ਨੂੰ ਰਾਹਤ ਦੇਣ ਲਈ ਕਈ ਮਹੱਤਵਪੂਰਨ ਫ਼ੈਸਲੇ ਲਏ- ਬੈਰਮਪੁਰ

ਅਜੀਤ ਡੈਸਕ 15-07-2026
ਤਾਰਾਗੜ, 13 ਜੁਲਾਈ (ਸੋਹਨ ਲਾਲ)-ਭਾਜਪਾ ਐਸ.ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਕੁਮਾਰ ਬੈਰਮਪੁਰ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਹੁਣ ਸਥਿਰਤਾ ਵੱਲ ਵੱਧ ਰਹੀ ਹੈ ਤੇ ਹਾਲੀਆ ਮਹੀਨਿਆਂ ’ਚ ਕੇਂਦਰ ਸਰਕਾਰ ਵਲੋਂ ਚੁੱਕੇ ਗਏ ਵੱਖ-ਵੱਖ ਕਦਮਾਂ ਦੇ ਸਕਾਰਾਤਮਿਕ ਨਤੀਜੇ ਹੁਣ ਸਾਹਮਣੇ ਆਉਣ ਲੱਗੇ ਹਨ। ਰਾਜੇਸ਼ ਨੇ ਕਿਹਾ ਕਿ ਜੰਗ ਵਰਗੀਆਂ ਚੁਣੌਤੀ ਪੂਰਨ ਸਥਿਤੀਆਂ ਦੇ ਖ਼ਤਮ ਹੋਣ ਤੋਂ ਬਾਅਦ ਭਾਰਤੀ ਰੁਪਏ ’ਚ ਵੀ ਮਜ਼ਬੂਤੀ ਤੇ ਸਥਿਰਤਾ ਦੇਖਣ ਨੂੰ ਮਿਲ ਰਹੀ ਹੈ। ਜਿਸ ਨਾਲ ਆਰਥਿਕ ਮਾਹੌਲ ਵਿਚ ਸੁਧਾਰ ਆਇਆ ਹੈ। ਉਨ੍ਹਾਂ ਕਿਹਾ ਕਿ ਮੁਸ਼ਕਿਲ ਦੌਰ ਦੌਰਾਨ ਕੇਂਦਰ ਸਰਕਾਰ ਨੇ ਉਦਯੋਗ ਜਗਤ ਨੂੰ ਰਾਹਤ ਦੇਣ ਲਈ ਕਈ ਮਹੱਤਵਪੂਰਨ ਫ਼ੈਸਲੇ ਕੀਤੇ। ਇਨ੍ਹਾਂ ਵਿਚ ਜੀ.ਈ.ਸੀ.ਐਲ. (ਗਾਰੰਟੀਡ ਐਮਰਜੈਂਸੀ ਕਰੈਡਿਟ ਲਾਈਨ) ਯੋਜਨਾ ਵਿਸ਼ੇਸ਼ ਤੌਰ ‘ਤੇ ਪ੍ਰਭਾਵਸ਼ਾਲੀ ਰਹੀ। ਇਸ ਯੋਜਨਾ ਅਧੀਨ ਉਦਯੋਗਾਂ ਨੂੰ ਉਨ੍ਹਾਂ ਦੇ ਮੌਜੂਦਾ ਕਰਜ਼ੇ ਤੋਂ ਇਲਾਵਾ 30 ਪ੍ਰਤੀਸ਼ਤ ਤੱਕ ਵਾਧੂ ਕਰਜ਼ਾ ਉਪਲੱਬਧ ਕਰਵਾਇਆ ਗਿਆ। ਜਿਸ ਨਾਲ ਉਦਯੋਗਾਂ ਨੂੰ ਨਕਦੀ (ਲਿਕਵਿਡਿਟੀ) ਸੰਕਟ ਤੋਂ ਉਭਰਨ ਵਿਚ ਕਾਫ਼ੀ ਮਦਦ ਮਿਲੀ।
ਪਿਛਲੀ ਖ਼ਬਰ ਤਾਰਾਗੜ੍ਹ ਤੋਂ ਲੈ ਕੇ ਦੀਨਾਨਗਰ ਤੱਕ ਸੜਕ ਦਾ ਮਾਰਚ ਮਹੀਨੇ ਰੱਖਿਆ ਗਿਆ ਸੀ ਨੀਂਹ ਪੱਥਰ ਅਗਲੀ ਖ਼ਬਰ ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਮੁਫ਼ਤ ਅੱਖਾਂ ਦੀ ਜਾਂਚ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।