08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

‘ਸਤਲੁਜ’ ਫਿਲਮ ਸ਼ੁਰੂ ਕਰਵਾਉਣ ਲਈ ਸਿੱਖ ਜਥੇਬੰਦੀਆਂ ਨੇ ਕੇਂਦਰੀ ਗ੍ਰਹਿ ਮੰਤਰੀ ਦੇ ਨਾਂਅ ਡੀ.ਸੀ. ਨੂੰ ਦਿੱਤਾ ਮੰਗ ਪੱਤਰ

ਅਜੀਤ ਡੈਸਕ 15-07-2026
ਪਠਾਨਕੋਟ, 14 ਜੁਲਾਈ (ਵਿਨੋਦ)-ਫਿਲਮ ਸਤਲੁਜ ਨੂੰ ਰਿਲੀਜ਼ ਕਰਵਾਉਣ ਸਬੰਧੀ ਸਿੱਖ ਜਥੇਬੰਦੀਆਂ ਵਲੋਂ ਜਥੇਦਾਰ ਹਰੀ ਸਿੰਘ ਪੂਰੇਵਾਲ ਦੀ ਅਗਵਾਈ ’ਚ ਇਕ ਮੰਗ ਪੱਤਰ ਕੇਂਦਰੀ ਗ੍ਰਹਿ ਮੰਤਰੀ ਦੇ ਨਾਂਅ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਦਿੱਤਾ ਗਿਆ। ਇਨ੍ਹਾਂ ਜਥੇਬੰਦੀਆਂ ਵਿਚ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ), ਇੰਟਰਨੈਸ਼ਨਲ ਪੰਥਕ ਦਲ, ਯੂਨਾਈਟਡ ਅਕਾਲੀ ਦਲ, ਬੇਗਮਪੁਰਾ ਖਾਲਸਾ ਰਾਜ ਪਾਰਟੀ, ਆਜ਼ਾਦ ਪੰਥਕ ਗਰੁੱਪ ਸ਼ਾਮਿਲ ਸਨ। ਜਿਸ ’ਚ ਦੱਸਿਆ ਗਿਆ ਕਿ 1980 ਤੋਂ ਲੈ ਕੇ 1995 ਤੱਕ ਪੰਜਾਬ ਵਿਚ ਸਰਕਾਰੀ ਹਕੂਮਤਾਂ ਦੇ ਚੱਲਦੇ ਪੁਲਿਸ ਵਲੋਂ ਨੌਜਵਾਨ, ਸਿੱਖ ਬੱਚਿਆਂ, ਬਜ਼ੁਰਗਾਂ ਤੇ ਮਹਿਲਾਵਾਂ ਨਾਲ ਕਤਲੇਆਮ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਸਵੰਤ ਸਿੰਘ ਖਾਲੜਾ ਵਲੋਂ ਆਂਕੜਿਆਂ ਦੇ ਅਧਾਰ ’ਤੇ ਮਾਨਯੋਗ ਸੁਪਰੀਮ ਕੋਰਟ ਵਲੋਂ ਵੀ ਸਿੱਖ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ। ਉਨਾਂ ਕਿਹਾ ਕਿ ਜਸਵੰਤ ਸਿੰਘ ਖਾਲੜਾ ਦੇ ਜੀਵਨ ਆਧਾਰ ’ਤੇ ਫਿਲਮ ਨੂੰ ਸਰਕਾਰ ਵਲੋਂ ਰਿਲੀਜ਼ ਕਰਵਾਉਣਾ ਚਾਹੀਦਾ ਹੈ ਅਤੇ ਜਸਵੰਤ ਸਿੰਘ ਖਾਲੜਾ ਦੀ ਮੌਤ ਲਈ ਜ਼ਿੰਮੇਵਾਰ ਡੀ.ਐਸ.ਪੀ. ਜਸਪਾਲ ਸਿੰਘ ਜੋ ਕਿ ਜੇਲ੍ਹ ਤੋਂ ਛੁੱਟੀ ਲੈ ਕੇ ਫਰਾਰ ਹੈ, ਉਸ ਨੂੰ ਲੱਭ ਕੇ ਸਲਾਖਾਂ ਪਿੱਛੇ ਭੇਜਿਆ ਜਾਵੇ।
ਪਿਛਲੀ ਖ਼ਬਰ ਭਦਰੋਆ ’ਚ ਜੰਗਲਾਤ ਵਿਭਾਗ ਦੀ ਵੱਡੀ ਕਾਰਵਾਈ ਅਗਲੀ ਖ਼ਬਰ ਮੱਕੀ ਦੀ ਫਸਲ ’ਚ ਫਾਲ ਆਰਮੀਵਰਮ ਦੇ ਵਧਦੇ ਹਮਲੇ ਤੋਂ ਕਿਸਾਨ ਸੁਚੇਤ ਰਹਿਣ-ਡਾ. ਪਠਾਨੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।