13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਹਲਕਾ ਇੰਚਾਰਜ ਪੰਨੂੰ ਨੇ ਫਤਹਿਗੜ੍ਹ ਚੂੜੀਆਂ ਦੀ ਵਾਰਡ ਨੰਬਰ 6 ’ਚ ਲੋਕ ਮਿਲਣੀ ਦੌਰਾਨ ਰਾਸ਼ਨ ਕਿੱਟਾਂ ਵੰਡੀਆਂ

ਅਜੀਤ ਡੈਸਕ 14-07-2026
ਫਤਹਿਗੜ੍ਹ ਚੂੜੀਆਂ, 13 ਜੁਲਾਈ (ਅਵਤਾਰ ਸਿੰਘ ਰੰਧਾਵਾ)-ਜਿੱਥੇ ਸ਼ਹਿਰ ਫਤਹਿਗੜ੍ਹ ਚੂੜੀਆਂ ਦੀ ਹਾਲਤ ’ਚ ਵੱਡਾ ਸੁਧਾਰ ਹੋਇਆ ਹੈ, ਉੱਥੇ ਫਤਹਿਗੜ੍ਹ ਚੂੜੀਆਂ ਅੰਦਰਲੀਆਂ ਸਟੇਸ਼ਨ ਰੋਡ ਬੱਦੋਵਾਲ ਰੋਡ ਤੇ ਨਾਲ ਲਗਦੀਆਂ ਸੜਕਾਂ ਨੂੰ ਸੁਧਾਰਨ ਲਈ ਪੰਜਾਬ ਸਰਕਾਰ ਨੇ ਵਿਸ਼ੇਸ਼ ਕਦਮ ਚੁੱਕੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਫਤਹਿਗੜ੍ਹ ਚੂੜੀਆਂ ਦੀ ਵਾਰਡ ਨੰਬਰ 6 ਵਿਚ ਪਹੁੰਚੇ। ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਲੋਕ ਮਿਲਣੀ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਅਤੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਲੋਕਾਂ ਦੀਆਂ ਬਰੂਹਾਂ ਤੱਕ ਪੁੱਜਦਾ ਕੀਤੀਆਂ। ਇਸ ਮੌਕੇ ਸ਼ਹਿਰੀ ਪ੍ਰਧਾਨ ਤੇਜਵਿੰਦਰ ਸਿੰਘ ਰੰਧਾਵਾ, ਪਲਵਿੰਦਰ ਸਿੰਘ, ਪਲਵਿੰਦਰ ਸਿੰਘ ਟੀਟੂ, ਬਲਬੀਰ ਸਿੰਘ ਬਿੱਟੂ, ਰਾਜਾ ਪ੍ਰਧਾਨ, ਸ਼ਾਮੂ ਮਸੀਹ, ਜਗਦੀਪ ਸਿੰਘ ਜੱਗੀ, ਮੁਨਸ਼ੀ ਮਸੀਹ, ਸੁਲੱਖਣ ਮਸੀਹ, ਸੰਪੂਰਨ ਸਿੰਘ ਨੰਬਰਦਾਰ, ਨਜੀਰ ਮਸੀਹ, ਡੇਵਿਡ ਮਸੀਹ, ਵਿਲੀਅਮ ਮਸੀਹ, ਰਜਿੰਦਰ ਕੁਮਾਰ ਸੁੰਦਰ, ਸ਼ਮਸ਼ੇਰ ਸਿੰਘ ਸ਼ੇਰਾ, ਹਰਦੀਪ ਸਿੰਘ ਦਮੋਦਰ, ਮਲਜਿੰਦਰ ਸਿੰਘ, ਬਲਬੀਰ ਸਿੰਘ ਢਡਿਆਲਾ ਨੱਤ, ਗੁਰਜੰਟ ਸਿੰਘ ਘਾੜਕੀਆਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡੀ.ਈ.ਓ. ਵਲੋਂ ਬਲਾਕ ਨੋਡਲ ਅਧਿਕਾਰੀਆਂ ਤੇ ਕੰਪੋਨੈਂਟ ਇੰਚਾਰਜਾਂ ਨਾਲ ਸਮੀਖਿਆ ਮੀਟਿੰਗ ਅਗਲੀ ਖ਼ਬਰ ਫਤਹਿਗੜ੍ਹ ਚੂੜੀਆਂ ਦੀ ਡੇਰਾ ਰੋਡ ਸੜਕ ਨੂੰ ਨਵਿਆਉਣ ਦਾ ਕੰਮ ਸ਼ੁਰੂ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।