13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਫਤਹਿਗੜ੍ਹ ਚੂੜੀਆਂ ਦੀ ਡੇਰਾ ਰੋਡ ਸੜਕ ਨੂੰ ਨਵਿਆਉਣ ਦਾ ਕੰਮ ਸ਼ੁਰੂ ਕਰਵਾਇਆ

ਅਜੀਤ ਡੈਸਕ 14-07-2026
ਫਤਹਿਗੜ੍ਹ ਚੂੜੀਆਂ, 13 ਜੁਲਾਈ (ਅਵਤਾਰ ਸਿੰਘ ਰੰਧਾਵਾ)-ਫਤਹਿਗੜ੍ਹ ਚੂੜੀਆਂ ਤੋਂ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਫਤਹਿਗੜ੍ਹ ਚੂੜੀਆਂ ਵਿਖੇ ਡੇਰਾ ਚੂੰਗੀ ਨਾਲ ਲਗਦੀ ਡੇਰਾ ਬਾਬਾ ਨਾਨਕ ਰੋਡ ਉੱਪਰ ਪਿਛਲੇ ਕਈ ਚਿਰਾਂ ਤੋਂ ਬਦਤਰ ਹੋਏ ਸੜਕ ਦੇ ਟੋਟੇ ਨੂੰ ਬਣਾਉਣ ਲਈ ਅੱਜ ਲੋਕ ਨਿਰਮਾਣ ਵਿਭਾਗ ਰਾਹੀਂ ਨਵਿਆਉਣ ਦੇ ਕੰਮ ਦੀ ਸ਼ੁਰੂਆਤ ਰਿਬਨ ਕੱਟ ਕੇ ਕਰਵਾਈ। ਦੱਸ ਦਈਏ ਕਿ ਇਸ ਬਦਤਰ ਹੋਈ ਸੜਕ ਨੂੰ ਲੈ ਕੇ ਰੋਜ਼ਾਨਾ ਵੱਡੀ ਆਵਾਜਾਈ ਨਾਲ ਸੰਬੰਧਿਤ ਰਾਹਗੀਰਾਂ ਤੇ ਸ਼ਹਿਰ ਵਾਸੀਆਂ ਨੂੰ ਵੱਡੀਆਂ ਸਮੱਸਿਆਵਾਂ ਦਰਪੇਸ਼ ਆ ਰਹੀਆਂ ਸਨ। ਇਸ ਮੌਕੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਦੱਸਿਆ ਕਿ ਇਹ 600 ਫੁੱਟ ਲੰਬਾ ਤੇ 23 ਫੁੱਟ ਚੌੜਾ ਸੜਕ ਦਾ ਟੁਕੜਾ ਸੀਵਰੇਜ ਸਿਸਟਮ ਸਹੀ ਨਾ ਹੋਣ ਕਰਕੇ ਖਰਾਬ ਹੋ ਚੁੱਕਾ ਸੀ, ਜਿਸ ਨੂੰ ਲੈ ਕੇ ਨੇੜਲੇ ਸਮੂਹ ਗਿੱਲ ਪਰਿਵਾਰ ਤੇ ਦੁਕਾਨਦਾਰ, ਰਿਹਾਇਸ਼ੀ ਲੋਕ ਪ੍ਰੇਸ਼ਾਨ ਸਨ। ਉਨ੍ਹਾਂ ਕਿਹਾ ਕਿ ਅੱਜ ਇਸ ਸੜਕ ਨੂੰ ਸੁਧਾਰਨ ਲਈ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ ਅੰਦਰ ਕਈ ਤਰ੍ਹਾਂ ਦੇ ਕਾਰਜ ਹਨ, ਜੋ ਅਜੇ ਹੋਣੇ ਬਾਕੀ ਹਨ, ਅਗਲੇ ਦਿਨਾਂ ਤੱਕ ਉਨ੍ਹਾਂ ਨੂੰ ਨੇਪਰੇ ਚੜਾਉਣ ਦੀ ਆਸ ਹੈ। ਇਸ ਮੌਕੇ ਵਿਭਾਗ ਦੇ ਐਸ.ਡੀ.ਓ. ਜਗਦੀਪ ਸਿੰਘ, ਕਾਰਜਕਾਰੀ ਇੰਜੀਨੀਅਰ ਨਿਰਮਲ ਸਿੰਘ, ਜੇ.ਈ. ਸਤਨਾਮ ਸਿੰਘ, ਸੁਰਿੰਦਰ ਸਿੰਘ ਚੱਠਾ, ਚੇਅ. ਸਤਨਾਮ ਸਿੰਘ ਗਿੱਲ, ਸ਼ਹਿਰੀ ਪ੍ਰਧਾਨ ਤੇਜਵਿੰਦਰ ਸਿੰਘ ਰੰਧਾਵਾ, ਨੰਬਰਦਾਰ ਬਲਦੇਵ ਸਿੰਘ ਗਿੱਲ, ਸਾਬਕਾ ਕੌਂਸਲਰ ਮਨਦੀਪ ਕੌਰ ਗਿੱਲ, ਜਸਵੀਰ ਸਿੰਘ ਗਿੱਲ, ਹਰਦੀਪ ਸਿੰਘ, ਸੀਨੀਅਰ ਆਗੂ ਵਿਸ਼ਾਲ ਮਸੀਹ, ਭਿੱਲਾ ਸੂਰੀ, ਰਾਣਾ ਆੜ੍ਹਤੀ, ਕੇਵਲ ਮਸੀਹ, ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ, ਹਰਦੀਪ ਸਿੰਘ ਦਮੋਦਰ, ਮਲਜਿੰਦਰ ਸਿੰਘ, ਬਲਬੀਰ ਸਿੰਘ ਢਡਿਆਲਾ ਨੱਤ, ਸੈਮ ਮਸੀਹ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹਲਕਾ ਇੰਚਾਰਜ ਪੰਨੂੰ ਨੇ ਫਤਹਿਗੜ੍ਹ ਚੂੜੀਆਂ ਦੀ ਵਾਰਡ ਨੰਬਰ 6 ’ਚ ਲੋਕ ਮਿਲਣੀ ਦੌਰਾਨ ਰਾਸ਼ਨ ਕਿੱਟਾਂ ਵੰਡੀਆਂ ਅਗਲੀ ਖ਼ਬਰ ਗੁਰਜੀਤ ਕੌਰ ਰੰਧਾਵਾ ਨੇ ਨਗਰ ਕੌਂਸਲ ਫ਼ਤਹਿਗੜ੍ਹ ਚੂੜੀਆਂ ਦੇ ਉਪ ਪ੍ਰਧਾਨ ਦਾ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।