19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੀ ਮੀਟਿੰਗ

ਅਜੀਤ ਡੈਸਕ 10-07-2026
ਗੁਰਦਾਸਪੁਰ, 9 ਜੁਲਾਈ (ਗੁਰਪ੍ਰਤਾਪ ਸਿੰਘ)-ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਇਲਾਕਾ ਗੁਰਦਾਸਪੁਰ-ਦੀਨਾਨਗਰ ਦੀ ਮੀਟਿੰਗ ਸੁਖਦੇਵ ਸਿੰਘ ਲੱਖੋਵਾਲ, ਪ੍ਰਭਜੋਤ ਸਿੰਘ ਬਹਿਲੋਲਪੁਰ ਤੇ ਕੁਲਦੀਪ ਸਿੰਘ ਲਾਡੀ ਸੇਖਾ ਦੀ ਸਾਂਝੀ ਪ੍ਰਧਾਨਗੀ ਹੇਠ ਹਰਦੋਛੰਨੀ ਰੋਡ ਸਥਿਤ ਨਿਊ ਹਯਾਤ ਨਗਰ ਕਾਲੋਨੀ ਵਿਖੇ ਤਰਸੇਮ ਸਿੰਘ ਬੱਲ ਦੇ ਗ੍ਰਹਿ ਵਿਖੇ ਹੋਈ ਜਿਸ ’ਚ ਜਥੇਬੰਦੀ ਦੇ ਕਰੀਬ 4 ਦਰਜਨ ਆਗੂ ਤੇ ਵਰਕਰ ਸ਼ਾਮਿਲ ਹੋਏ। ਮੀਟਿੰਗ ’ਚ ਪੰਜਾਬ ’ਚ ਕਿਸਾਨਾਂ, ਮਜ਼ਦੂਰਾਂ ਸਮੇਤ ਸਮੂਹ ਮਿਹਨਤਕਸ਼ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਇਨ੍ਹਾਂ ਸਬੰਧੀ ਅਹਿਮ ਫੈਸਲੇ ਲਏ ਗਏ। ਆਗੂਆਂ ਵਲੋਂ ਪਾਸ ਇਕ ਮਤੇ ਰਾਹੀਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੀ ਹਮਾਇਤ ਕਰਨ ਦੇ ਪਹਿਲਾਂ ਤੋਂ ਹੀ ਕੀਤੇ ਫੈਸਲੇ ਨੂੰ ਲਾਗੂ ਕਰਨ ਦੇ ਨਾਲ ਦੀ ਨਾਲ ਪੰਜਾਬ ਅੰਦਰ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ਹੇਠ ਪੰਜਾਬ ਦੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਚੱਲ ਰਹੇ ਸੰਘਰਸ਼ ਦੀ ਹਮਾਇਤ ਅਤੇ ਸ਼ਮੂਲੀਅਤ ਕਰਨ ਦਾ ਫੈਸਲਾ ਵੀ ਲਿਆ ਗਿਆ। ਆਗੂਆਂ ਵਲੋਂ ਠੱਗੀ ਦਾ ਸ਼ਿਕਾਰ ਹੋਏ ਪਿੰਡ ਮਰਾੜਾ ਦੇ ਸਾਬਕਾ ਰੇਲਵੇ ਮੁਲਾਜ਼ਮ ਸੋਮਰਾਜ ਅਤੇ ਪਿੰਡ ਮਛਰਾਲਾ ਦੇ ਸਾਬਕਾ ਹੋਮ ਗਾਰਡ ਨਿਰੰਜਨ ਪਾਲ ਦੇ ਮਾਮਲੇ ਵਿਚਾਰ ਕੇ ਠੱਗਾਂ ਖਿਲਾਫ ਢੁਕਵੀ ਕਾਰਵਾਈ ਕਰਦਿਆਂ ਉਨ੍ਹਾਂ ਦੇ ਪੈਸੇ ਵਾਪਸ ਕਰਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ’ਚ ਜਥੇਬੰਦੀ ਦੇ ਪ੍ਰਧਾਨਗੀ ਮੰਡਲ ਦੇ ਮੈਂਬਰ ਬਲਬੀਰ ਸਿੰਘ ਰੰਧਾਵਾ, ਸਰਵਣ ਸਿੰਘ ਭੋਲਾ, ਚਮਨ ਮਸੀਹ ਲੱਖੋਵਾਲ, ਬਾਬਾ ਗੁਰਦਿਆਲ ਸਿੰਘ ਧਕਾਲਾ, ਚਰਨਜੀਤ ਸਿੰਘ ਲੱਖੋਵਾਲ, ਗੁਰਪਿੰਦਰ ਸਿੰਘ ਉੱਚਾ ਧਕਾਲਾ, ਕੁਲਜੀਤ ਸਿੰਘ ਬਹਿਰਾਮਪੁਰ, ਗੁਰਪਾਲ ਸਿੰਘ ਭਾਗੋਕਵਾਂ, ਅਮਨਦੀਪ ਸਿੰਘ ਸੇਖਾ, ਵਿਆਸ ਦੇਵ ਭੱਟੀਆਂ, ਮੁਖਵਿੰਦਰ ਸਿੰਘ ਗੁਰਦਾਸਪੁਰ, ਗੁਰਨਾਮ ਸਿੰਘ ਭਾਗੋਕਾਵਾਂ, ਬਲਜੋਧ ਸਿੰਘ ਲੱਖੋਵਾਲ, ਅਮਨਦੀਪ ਸਿੰਘ ਉੱਚਾ ਧਕਾਲਾ, ਸੁਖਬੀਰ ਸਿੰਘ ਸ਼ਮਸ਼ੇਰਪੁਰ, ਮਾ: ਕਰਨੈਲ ਸਿੰਘ ਚਿੱਟੀ, ਸਤਨਾਮ ਸਿੰਘ ਖੁਸ਼ੀਪੁਰ, ਬਾਬਾ ਅਵਤਾਰ ਸਿੰਘ ਹਯਾਤ ਨਗਰ, ਮਾ: ਸੁਖਵਿੰਦਰ ਪਾਲ, ਧਰਮਵੀਰ ਆਲੇਚੱਕ, ਬਾਬਾ ਗੁਰਦੀਪ ਸਿੰਘ ਕਠਿਆਲੀ, ਮਨਦੀਪ ਉੱਚਾ ਧਕਾਲਾ, ਬਲਵਿੰਦਰ ਸਿੰਘ, ਅਨਿਲ ਕੁਮਾਰ ਮਛਰਾਲਾ, ਲਖਵਿੰਦਰ ਸਿੰਘ ਲੱਕੀ, ਕਰਨ ਥਾਪਾ ਅਤੇ ਚਰਨਦਾਸ ਸ਼ਮਸ਼ੇਰਪੁਰ ਆਦਿ ਹਾਜਰ ਸਨ।
ਪਿਛਲੀ ਖ਼ਬਰ ਡੇਅਰੀ ਵਿਕਾਸ ਵਿਭਾਗ ਵਲੋਂ ਦੁੱਧ ਖਪਤਕਾਰ ਜਾਗਰੂਕਤਾ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੀ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।