20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਪਿੰਡ ਕੋਠੇ ਤੇ ਖੁਸ਼ਹਾਲਪੁਰ ’ਚ ਦਿਖਾਈ ਦਸਤਾਵੇਜ਼ੀ ਫ਼ਿਲਮ

ਅਜੀਤ ਡੈਸਕ 10-07-2026
ਡੇਰਾ ਬਾਬਾ ਨਾਨਕ, 9 ਜੁਲਾਈ (ਹੀਰਾ ਸਿੰਘ ਮਾਂਗਟ)- ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾ਼ੜੇ ਨੂੰ ਮਨਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਮੋਬਾਈਲ ਐਲ.ਈ.ਡੀ. ਵੈਨਾਂ ਰਾਹੀਂ ਹਰ ਪਿੰਡ ਤੱਕ ਪਹੁੰਚਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕੀਤਾ। ਉਨ੍ਹਾਂ ਕਿਹਾ ਕਿ ਅੱਜ ਪਿੰਡ ਕੋਠੇ ਤੇ ਖੁਸ਼ਹਾਲਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਤੇ ਸਿੱਖਿਆਵਾਂ ’ਤੇ ਆਧਾਰਿਤ ਡਾਕੂਮੈਂਟਰੀ ਫ਼ਿਲਮ ਵਿਖਾਈ ਗਈ ਹੈ। ਇਸ ਮੌਕੇ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, ਬਲਵਿੰਦਰ ਸਿੰਘ ਗੋਰਾਇਆ, ਪੰਚਾਇਤ ਸਕੱਤਰ ਇੰਦਰਜੀਤ ਸਿੰਘ, ਸਰਪੰਚ ਨਿਰਮਲ ਮਸੀਹ ਅਤੇ ਸਰਪੰਚ ਮਲਕੀਤ ਸਿੰਘ, ਸਰਵਣ ਸਿੰਘ ਮੌਜ਼ੂਦ ਸਨ।
ਪਿਛਲੀ ਖ਼ਬਰ ਐਸ.ਆਈ.ਆਰ. ਦੇ ਸਰਵੇ ਦੇ ਕੰਮ ਦੇ ਬੋਝ ਕਾਰਨ ਅਧਿਆਪਕ ਗੁਰਪ੍ਰੀਤ ਸਿੰਘ ਦੀ ਹੋਈ ਮੌਤ ’ਤੇ ਅਧਿਆਪਕ ਜਥੇਬੰਦੀਆਂ ਵਲੋਂ ਦੁੱਖ... ਅਗਲੀ ਖ਼ਬਰ ਭਗਵੰਤ ਮਾਨ ਸਰਕਾਰ ਆਪਣੇ ਇਤਿਹਾਸਕ ਕਾਰਜਾਂ ਕਰ ਕੇ ਮੁੜ ਸੱਤਾ ਵਿਚ ਆਵੇਗੀ-ਵਿਧਾਇਕ ਟੌਂਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।