20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਪਿੰਡ ਬੱਲ ’ਚ ਮੋਟਰਸਾਈਕਲ ਸਵਾਰਾਂ ਵਲੋਂ ਘਰ ਦੇ ਬਾਹਰ ਚਲਾਈਆਂ ਗੋਲੀਆਂ, ਇਲਾਕੇ ’ਚ ਦਹਿਸ਼ਤ

ਅਜੀਤ ਡੈਸਕ 10-07-2026
ਬਟਾਲਾ, 9 ਜੁਲਾਈ (ਸਤਿੰਦਰ ਸਿੰਘ)-ਬੀਤੀ ਰਾਤ ਪਿੰਡ ਬੱਲ ’ਚ ਉਸ ਸਮੇਂ ਭਾਰੀ ਦਹਿਸ਼ਤ ਫੈਲ ਗਈ, ਜਦੋਂ 2 ਮੋਟਰਸਾਇਕਲ ਸਵਾਰ ਇਕ ਘਰ ਦੇ ਬਾਹਰ ਗੋਲੀਆਂ ਚਲਾ ਕੇ ਫਰਾਰ ਹੋ ਗਏ। ਇਸ ਦੌਰਾਨ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਵਲੋਂ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਰ ਦੇ ਮਾਲਕ ਕੰਵਲਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9:40 ਵਜੇ ਅਚਾਨਕ ਘਰ ਦੇ ਬਾਹਰ ਗੋਲੀਆਂ ਚੱਲਣ ਆਵਾਜ਼ ਆਈ, ਜਿਸ ’ਤੇ ਜਦ ਉਹ ਬਾਹਰ ਆਏ ਤਾਂ ਗੋਲੀ ਚਲਾਉਣ ਵਾਲੇ 2 ਮੋਟਰਸਾਇਕਲ ਸਵਾਰ ਫ਼ਰਾਰ ਹੋ ਚੁੱਕੇ ਸਨ। ਉਸ ਨੇ ਕਿਹਾ ਕਿ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਫਿਰੌਤੀ ਦੀ ਜਾਂ ਧਮਕੀ ਭਰਿਆ ਫੋਨ ਨਹੀਂ ਆਇਆ, ਪ੍ਰੰਤੂੁ ਉਨ੍ਹਾਂ ਸ਼ੱਕ ਜਾਹਿਰ ਕੀਤਾ ਕਿ ਬਟਾਲਾ ਦਾ ਇਕ ਵਿਅਕਤੀ ਹੈ, ਜਿਸ ਉਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ, ਉਹ ਮੇਰਾ ਝੂਠਾ ਨਾਂਅ ਲਾਉਂਦਾ ਹੈ, ਹੋ ਸਕਦਾ ਹੈ ਗੋਲੀ ਉਸ ਨੇ ਚਲਵਾਈ ਹੋਵੇ। ਕੰਵਲਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਸਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਥਾਣਾ ਸਦਰ ਦੇ ਇੰਚਾਰਜ ਬਿਕਰਮ ਸਿੰਘ ਨੇ ਦੱਸਿਆ ਕਿ ਇਹ ਸਾਹਮਣੇ ਆਇਆ ਹੈ ਕਿ ਕੁੱਲ 7 ਗੋਲੀਆਂ ਚੱਲੀਆਂ ਹਨ, ਜਿਨ੍ਹਾਂ ਦੇ ਗੇਟ ’ਤੇ ਨਿਸ਼ਾਨ ਵੀ ਹਨ ਤੇ ਖਾਲੀ ਖੋਲ ਵੀ ਮਿਲੇ ਹਨ। ਉਨ੍ਹਾਂ ਦੱਸਿਆ ਕਿ ਕੋਠੀ ਮਾਲਕ ਕਵਲਜੀਤ ਸਿੰਘ ਦੇ ਬਿਆਨਾਂ ਤੇ ਕੇਸ ਦਰਜ ਕਰ ਲਿਆ ਗਿਆ ਹੈ।
ਪਿਛਲੀ ਖ਼ਬਰ ਡੇਂਗੂ ਜਾਗਰੂਕਤਾ ਤੇ ਰੋਕਥਾਮ ਮੁਹਿੰਮ ਨੂੰ ਜਨ-ਅੰਦੋਲਨ ਬਣਾਉਣ ਲਈ ਸਿਵਲ ਸਰਜਨ ਵਲੋਂ ਸੱਦਾ ਅਗਲੀ ਖ਼ਬਰ ਨਗਰ ਸੁਧਾਰ ਟਰੱਸਟ ਵਲੋਂ ਭਗਵਾਨ ਪਰਸ਼ੂਰਾਮ ਦੀ ਮੂਰਤੀ ਦੀ ਸਥਾਪਨਾ ਕੀਤੀ *ਹਲਕਾ ਇੰਚਾਰਜ ਰਮਨ ਬਹਿਲ ਤੇ ਚੇਅਰਮੈਨ ਰਾਜੀਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।